|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਸਪੋਰਟਸ

ਮਿਥੁਨ ਦੀਆਂ ਇਕ ਓਵਰ 'ਚ ਪੰਜ ਵਿਕਟਾਂ

ਸਪੋਰਟਸ ਡੈਸਕ: ਭਾਰਤ ਲਈ ਚਾਰ ਟੈਸਟ ਤੇ ਪੰਜ ਵਨ ਡੇ ਖੇਡ ਚੁੱਕੇ ਤੇਜ਼ ਗੇਂਦਬਾਜ਼ ਅਭਿਮਨਿਊ ਮਿਥੁਨ ਨੇ ਸਈਅਦ ਮੁਸ਼ਤਾਕ ਅਲੀ ਟਰਾਫੀ ਦੇ ਪਹਿਲੇ ਸੈਮੀਫਾਈਨਲ ਵਿਚ ਸ਼ੁੱਕਰਵਾਰ ਨੂੰ ਹਰਿਆਣਾ ਖ਼ਿਲਾਫ਼ ਇਕ ਹੀ ਓਵਰ ਵਿਚ ਪੰਜ ਵਿਕਟਾਂ ਲੈਣ ਦਾ ਕਾਰਨਾਮਾ ਕੀਤਾ। ਇਸ ਵਿਚ ਹੈਟਿ੍ਕ ਸਮੇਤ ਚਾਰ ਗੇਂਦਾਂ ਵਿਚ ਲਗਾਤਾਰ ਚਾਰ ਵਿਕਟਾਂ ਸ਼ਾਮਲ ਰਹੀਆਂ। ਉਨ੍ਹਾਂ ਦੇ ਇਸ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਸਪੋਰਟਸ ਡੈਸਕ: ਭਾਰਤ ਲਈ ਚਾਰ ਟੈਸਟ ਤੇ ਪੰਜ ਵਨ ਡੇ ਖੇਡ ਚੁੱਕੇ ਤੇਜ਼ ਗੇਂਦਬਾਜ਼ ਅਭਿਮਨਿਊ ਮਿਥੁਨ ਨੇ ਸਈਅਦ ਮੁਸ਼ਤਾਕ ਅਲੀ ਟਰਾਫੀ ਦੇ ਪਹਿਲੇ ਸੈਮੀਫਾਈਨਲ ਵਿਚ ਸ਼ੁੱਕਰਵਾਰ ਨੂੰ ਹਰਿਆਣਾ ਖ਼ਿਲਾਫ਼ ਇਕ ਹੀ ਓਵਰ ਵਿਚ ਪੰਜ ਵਿਕਟਾਂ ਲੈਣ ਦਾ ਕਾਰਨਾਮਾ ਕੀਤਾ। ਇਸ ਵਿਚ ਹੈਟਿ੍ਕ ਸਮੇਤ ਚਾਰ ਗੇਂਦਾਂ ਵਿਚ ਲਗਾਤਾਰ ਚਾਰ ਵਿਕਟਾਂ ਸ਼ਾਮਲ ਰਹੀਆਂ। ਉਨ੍ਹਾਂ ਦੇ ਇਸ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਕਰਨਾਟਕ ਨੇ ਇਹ ਮੈਚ ਅੱਠ ਵਿਕਟਾਂ ਨਾਲ ਆਪਣੇ ਨਾਂ ਕੀਤਾ। ਇਹ ਇਸ ਸਾਲ ਦੂਜਾ ਮੌਕਾ ਹੈ ਜਦ ਮਿਥੁਨ ਨੇ ਹੈਟਿ੍ਕ ਲਈ। ਇਸ ਤੋਂ ਪਹਿਲਾਂ ਅਕਤੂਬਰ ਵਿਚ ਵਿਜੇ ਹਜ਼ਾਰੇ ਟਰਾਫੀ ਵਿਚ ਵੀ ਉਨ੍ਹਾਂ ਨੇ ਹੈਟਿ੍ਕ ਲਈ ਸੀ। ਉਨ੍ਹਾਂ ਨੇ ਆਪਣੀ ਪਾਰੀ ਦੇ ਆਖ਼ਰੀ ਓਵਰ ਦੀ ਪਹਿਲੀ ਗੇਂਦ 'ਤੇ ਹਿਮਾਂਸ਼ੂ ਰਾਣਾ, ਦੂਜੀ ਗੇਂਦ 'ਤੇ ਰਾਹੁਲ ਤੇਵਤੀਆ, ਤੀਜੀ ਗੇਂਦ 'ਤੇ ਸੁਮਿਤ ਕੁਮਾਰ ਤੇ ਚੌਥੀ ਗੇਂਦ 'ਤੇ ਕਪਤਾਨ ਅਮਿਤ ਮਿਸ਼ਰਾ ਨੂੰ ਆਊਟ ਕੀਤਾ। ਫਿਰ ਇਸ ਓਵਰ ਦੀ ਆਖ਼ਰੀ ਗੇਂਦ 'ਤੇ ਉਨ੍ਹਾਂ ਨੇ ਜੈਯੰਤ ਯਾਦਵ ਨੂੰ ਪਵੇਲੀਅਨ ਭੇਜਿਆ।

ਸੰਬੰਧਿਤ ਖ਼ਬਰਾਂ

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।

🔔 ਸਪੋਰਟਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!