|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਕੈਨੇਡਾ

ਕੈਨੇਡਾ ’ਚ ਹਾਦਸਾ: ਬਰਫ਼ ਹਟਾਉਂਦਾ ਟਰੈਕਟਰ ਨਦੀ ’ਚ ਡਿੱਗਿਆ, 2 ਲੋਕਾਂ ਮੌਤ

ਵੈਨਕੂਵਰ (ਨੇਹਾ): ਕੈਨੇਡਾ ਵਿੱਚ ਹੋਰ ਰਹੀ ਬਰਫ਼ਬਾਰੀ ਨੇ ਵੱਡੇ ਪੱਧਰ ’ਤੇ ਜਨਜੀਵਨ ਪ੍ਰਭਾਵਿਤ ਕੀਤਾ ਹੋਇਆ ਹੈ। ਇਸ ਦੌਰਾਨ ਸੜਕ ’ਤੇ ਜਮ੍ਹਾ ਹੋਈ ਬਰਫ ਹਟਾਉਣ ਮੌਕੇ ਵਾਪਰੇ ਹਾਦਸੇ ਦੌਰਾਨ ਦੋ ਵਿਅਕਤੀਆਂ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਰਾਤ ਮੌਂਟਰੀਅਲ ਨੇੜੇ ਨਦੀ ਕਿਨਾਰੇ ਆਵਾਜਾਈ ਵਾਲੇ ਲਾਂਘੇ ਤੋਂ ਬਰਫ਼ ਹਟਾ ਰਿਹਾ ਇੱਕ ਟਰੈਕਟਰ

NRI Post Desk · 337 ਦਿਨ ਪਹਿਲਾਂ · ਅੱਪਡੇਟ 337 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਕੈਨੇਡਾ ’ਚ ਹਾਦਸਾ: ਬਰਫ਼ ਹਟਾਉਂਦਾ ਟਰੈਕਟਰ ਨਦੀ ’ਚ ਡਿੱਗਿਆ, 2 ਲੋਕਾਂ ਮੌਤ
📷 NRI Post Desk

ਵੈਨਕੂਵਰ (ਨੇਹਾ): ਕੈਨੇਡਾ ਵਿੱਚ ਹੋਰ ਰਹੀ ਬਰਫ਼ਬਾਰੀ ਨੇ ਵੱਡੇ ਪੱਧਰ ’ਤੇ ਜਨਜੀਵਨ ਪ੍ਰਭਾਵਿਤ ਕੀਤਾ ਹੋਇਆ ਹੈ। ਇਸ ਦੌਰਾਨ ਸੜਕ ’ਤੇ ਜਮ੍ਹਾ ਹੋਈ ਬਰਫ ਹਟਾਉਣ ਮੌਕੇ ਵਾਪਰੇ ਹਾਦਸੇ ਦੌਰਾਨ ਦੋ ਵਿਅਕਤੀਆਂ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਰਾਤ ਮੌਂਟਰੀਅਲ ਨੇੜੇ ਨਦੀ ਕਿਨਾਰੇ ਆਵਾਜਾਈ ਵਾਲੇ ਲਾਂਘੇ ਤੋਂ ਬਰਫ਼ ਹਟਾ ਰਿਹਾ ਇੱਕ ਟਰੈਕਟਰ ਖਿਸਕ ਕੇ ਨਦੀ ’ਚ ਪਲਟ ਗਿਆ, ਜਿਸ ਕਾਰਨ ਚਾਲਕ ਅਤੇ ਨਾਲ ਸਵਾਰ ਨਾਬਾਲਗ ਲੜਕਾ ਨਦੀ ਵਿੱਚ ਡੁੱਬ ਗਏ।

ਸੰਬੰਧਿਤ ਖ਼ਬਰਾਂ

ਬਚਾਅ ਦਲ ਵਲੋਂ ਦੋਹਾਂ ਦੀਆਂ ਲਾਸ਼ਾਂ ਦੀ ਭਾਲ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਮੌਂਟਰੀਅਲ ਦੇ ਉੱਤਰ ਪੱਛਮੀ ਪਾਸੇ ਲਨੌਡੀਅਰ ਖੇਤਰ ‘ਚ ਸੇਂਟ ਜੈਨਨ ਕੋਲੋਂ ਲੰਘਦੀ ਨਦੀ ਕੰਢੇ ਬਣੇ ਰਸਤੇ ਨੂੰ ਆਵਾਜਾਈ ਯੋਗ ਬਣਾਉਣ ਲਈ ਬਰਫ ਹਟਾਉਣ ਵਾਲੇ ਟਰੈਕਟਰ ਰਾਹੀਂ ਸਫਾਈ ਕੀਤੀ ਜਾ ਰਹੀ ਸੀ, ਜਿਸ ਦੋਰਾਨ ਇਹ ਹਾਦਸਾ ਵਾਪਰਿਆ। ਪਰ ਕਈ ਘੰਟਿਆਂ ਬਾਅਦ ਵੀ ਦੋਹਾਂ ਵਿਅਕਤੀਆਂ ਦਾ ਪਤਾ ਨਹੀਂ ਲੱਗ ਸਕਿਆ ਹੈ।

🔔 ਕੈਨੇਡਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!
ਕੈਨੇਡਾ ’ਚ ਹਾਦਸਾ: ਬਰਫ਼ ਹਟਾਉਂਦਾ ਟਰੈਕਟਰ ਨਦੀ ’ਚ ਡਿੱਗਿਆ, 2 ਲੋਕਾਂ ਮੌਤ — NRI Post