|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਬਿਜ਼ਨਸ

ਵਧੀਕ ਡਿਪਟੀ ਕਮਿਸ਼ਨਰ ਵੱਲੋਂ ਹੁਨਰ ਵਿਕਾਸ ਕੇਂਦਰ ਦੀ ਅਚਨਚੇਤ ਚੈਕਿੰਗ

ਕਪੂਰਥਲਾ : ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ. ਅਵਤਾਰ ਸਿੰਘ ਭੁੱਲਰ ਵੱਲੋਂ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਤਹਿਤ ਜਲੰਧਰ ਰੋਡ 'ਤੇ ਚੱਲ ਰਹੇ ਜੇ. ਆਈ. ਟੀ. ਐਮ ਸਕਿਲਜ਼ ਨਾਂਅ ਦੇ ਹੁਨਰ ਵਿਕਾਸ ਕੇਂਦਰ ਦੀ ਅਚਨਚੇਤ ਚੈਕਿੰਗ ਕੀਤੀ ਗਈ। ਇਸ ਕੇਂਦਰ ਵਿਚ ਉਪਰੋਕਤ ਯੋਜਨਾ ਤਹਿਤ ਸੀ. ਸੀ. ਟੀ. ਵੀ ਤਕਨੀਸ਼ੀਅਨ, ਨਰਸਿੰਗ ਅਸਿਸਟੈਂਟ, ਹੇਅਰ ਸਟਾਈਲਿਸ਼ ਅਤੇ ਕਟਿੰਗ ਤੇ ਟੇਲਰਿੰਗ ਦੀ

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਕਪੂਰਥਲਾ : ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ. ਅਵਤਾਰ ਸਿੰਘ ਭੁੱਲਰ ਵੱਲੋਂ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਤਹਿਤ ਜਲੰਧਰ ਰੋਡ 'ਤੇ ਚੱਲ ਰਹੇ ਜੇ. ਆਈ. ਟੀ. ਐਮ ਸਕਿਲਜ਼ ਨਾਂਅ ਦੇ ਹੁਨਰ ਵਿਕਾਸ ਕੇਂਦਰ ਦੀ ਅਚਨਚੇਤ ਚੈਕਿੰਗ ਕੀਤੀ ਗਈ। ਇਸ ਕੇਂਦਰ ਵਿਚ ਉਪਰੋਕਤ ਯੋਜਨਾ ਤਹਿਤ ਸੀ. ਸੀ. ਟੀ. ਵੀ ਤਕਨੀਸ਼ੀਅਨ, ਨਰਸਿੰਗ ਅਸਿਸਟੈਂਟ, ਹੇਅਰ ਸਟਾਈਲਿਸ਼ ਅਤੇ ਕਟਿੰਗ ਤੇ ਟੇਲਰਿੰਗ ਦੀ ਟ੍ਰੇਨਿੰਗ ਵੱਖ-ਵੱਖ ਬੈਚਾਂ ਵਿਚ ਦਿੱਤੀ ਜਾ ਰਹੀ ਹੈ। ਇਸ ਕੇਂਦਰ ਵੱਲੋਂ 500 ਤੋਂ ਵੱਧ ਬੱਚਿਆਂ ਦੀ ਰਜਿਸਟ੍ਰੇਸ਼ਨ ਕੀਤੀ ਗਈ ਹੈ, ਪਰੰਤੂ ਚੈਕਿੰਗ ਦੌਰਾਨ ਸਿਖਿਆਰਥੀਆਂ ਦੀ ਹਾਜ਼ਰੀ ਕਾਫੀ ਘੱਟ ਪਾਈ ਗਈ।

ਸੰਬੰਧਿਤ ਖ਼ਬਰਾਂ

ਇਸ ਤੋਂ ਇਲਾਵਾ ਸੈਂਟਰ ਦਾ ਬਾਇਓ ਮੈਟ੍ਰਿਕ ਸਿਸਟਮ ਕੰਮ ਨਹੀਂ ਸੀ ਕਰ ਰਿਹਾ ਅਤੇ ਸਿਖਿਆਰਥੀਆਂ ਦੀ ਡਿਟੇਲ ਵੀ ਮੌਕੇ 'ਤੇ ਉਪਲਬੱਧ ਨਹੀਂ ਹੋ ਸਕੀ। ਵਧੀਕ ਡਿਪਟੀ ਕਮਿਸ਼ਨਰ ਵੱਲੋਂ ਸੈਂਟਰ ਦੇ ਪ੍ਰਬੰਧਕਾਂ ਨੂੰ ਇਨਾਂ ਕਮੀਆਂ ਨੂੰ ਦੂਰ ਕਰਕੇ ਕੰਮਕਾਰ ਵਿਚ ਸੁਧਾਰ ਲਿਆਉਣ ਦੀ ਹਦਾਇਤ ਕੀਤੀ ਗਈ। ਉਨਾਂ ਇਹ ਵੀ ਹਦਾਇਤ ਕੀਤੀ ਕਿ ਕੋਰਸ ਕਰ ਰਹੇ ਸਿਖਿਆਰਥੀਆਂ ਦੀ ਰਜਿਸਟ੍ਰੇਸ਼ਨ 'ਘਰ-ਘਰ ਰੋਜ਼ਗਾਰ' ਪੋਰਟਲ' ਤੇ ਕਰਵਾਈ ਜਾਵੇ, ਤਾਂ ਜੋ ਕੋਰਸ ਕਰਨ ਉਪਰੰਤ ਉਨਾਂ ਨੂੰ ਨੌਕਰੀ ਜਾਂ ਸਵੈ-ਰੋਜ਼ਗਾਰ ਦੇ ਮੌਕੇ ਮੁਹੱਈਆ ਕਰਵਾਏ ਜਾ ਸਕਣ।

ਉਨਾਂ ਇਹ ਵੀ ਹਦਾਇਤ ਕੀਤੀ ਕਿ ਸਿਖਿਆਰਥੀਆਂ ਨੂੰ ਸਰਕਾਰ ਦੀਆਂ ਸਿਬਸਿਡੀ ਸਕੀਮਾਂ ਬਾਰੇ ਜਾਣਕਾਰੀ ਮੁਹੱਈਆ ਕਰਵਾਈ ਜਾਵੇ, ਤਾਂ ਜੋ ਉਹ ਆਪਣੇ ਕੰਮ-ਧੰਦੇ ਖੋਲਣ ਲਈ ਬੈਂਕਾਂ ਤੋਂ ਕਰਜ਼ਾ ਹਾਸਲ ਕਰ ਸਕਣ। ਇਸ ਮੌਕੇ ਜ਼ਿਲਾ ਰੋਜ਼ਗਾਰ ਜਨਰੇਸ਼ਨ ਅਫ਼ਸਰ ਸ੍ਰੀਮਤੀ ਨੀਲਮ ਮਹੇ, ਸ੍ਰੀ ਪ੍ਰਾਂਸ਼ੂਲ ਸ਼ਰਮਾ, ਸ੍ਰੀ ਸਾਹਿਲ ਓਬਰਾਏ ਅਤੇ ਹੋਰ ਹਾਜਰ ਸਨ।

🔔 ਬਿਜ਼ਨਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!