|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਐਂਟਰਟੇਨਮੈਂਟ

20 ਕਰੋੜ ਦੀ ਟੈਕਸ ਚੋਰੀ ਸੋਨੂੰ ਸੂਦ ਤੇ ਲਗਾ ਦੋਸ਼

ਮੁੰਬਈ (ਦੇਵ ਇੰਦਰਜੀਤ) : ਅਦਾਕਾਰ ਸੋਨੂੰ ਸੂਦ ਦੇ ਘਰ ਤੇ ਦਫ਼ਤਰ ’ਤੇ ਪਿਛਲੇ 3 ਦਿਨਾਂ ਤੋਂ ਲਗਾਤਾਰ ਇਨਕਮ ਟੈਕਸ ਵਿਭਾਗ ਦੀ ਛਾਪੇਮਾਰੀ ਚੱਲ ਰਹੀ ਹੈ। ਹੁਣ ਇਸ ਛਾਪੇਮਾਰੀ ਨਾਲ ਜੁੜੇ ਸੂਤਰਾਂ ਦਾ ਕਹਿਣਾ ਹੈ ਕਿ ਸ਼ੁਰੂਆਤੀ ਜਾਂਚ ਤੋਂ ਬਾਅਦ ਇਹ ਸਾਹਮਣੇ ਆਇਆ ਹੈ ਕਿ ਸੋਨੂੰ ਸੂਦ ਨੇ ਲਗਭਗ 20 ਕਰੋੜ ਰੁਪਏ ਦੀ ਟੈਕਸ ਚੋਰੀ ਕੀਤੀ ਹੈ।

NRI Post Desk · 1895 ਦਿਨ ਪਹਿਲਾਂ · ਅੱਪਡੇਟ 1895 ਦਿਨ ਪਹਿਲਾਂ · 2 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
20 ਕਰੋੜ ਦੀ ਟੈਕਸ ਚੋਰੀ ਸੋਨੂੰ ਸੂਦ ਤੇ ਲਗਾ ਦੋਸ਼
📷 NRI Post Desk

ਮੁੰਬਈ (ਦੇਵ ਇੰਦਰਜੀਤ) : ਅਦਾਕਾਰ ਸੋਨੂੰ ਸੂਦ ਦੇ ਘਰ ਤੇ ਦਫ਼ਤਰ ’ਤੇ ਪਿਛਲੇ 3 ਦਿਨਾਂ ਤੋਂ ਲਗਾਤਾਰ ਇਨਕਮ ਟੈਕਸ ਵਿਭਾਗ ਦੀ ਛਾਪੇਮਾਰੀ ਚੱਲ ਰਹੀ ਹੈ। ਹੁਣ ਇਸ ਛਾਪੇਮਾਰੀ ਨਾਲ ਜੁੜੇ ਸੂਤਰਾਂ ਦਾ ਕਹਿਣਾ ਹੈ ਕਿ ਸ਼ੁਰੂਆਤੀ ਜਾਂਚ ਤੋਂ ਬਾਅਦ ਇਹ ਸਾਹਮਣੇ ਆਇਆ ਹੈ ਕਿ ਸੋਨੂੰ ਸੂਦ ਨੇ ਲਗਭਗ 20 ਕਰੋੜ ਰੁਪਏ ਦੀ ਟੈਕਸ ਚੋਰੀ ਕੀਤੀ ਹੈ।

ਇਨਕਮ ਟੈਕਸ ਵਿਭਾਗ ਨੇ ਅਦਾਕਾਰ ਨਾਲ ਜੁੜੇ ਕਈ ਟਿਕਾਣਿਆਂ ’ਤੇ ਮੁੰਬਈ ਤੇ ਲਖਨਊ ’ਚ ਛਾਪੇਮਾਰੀ ਕੀਤੀ ਹੈ। ਇਨ੍ਹਾਂ ’ਚ ਕੁਲ 28 ਥਾਵਾਂ ’ਤੇ ਛਾਪੇਮਾਰੀ ਕੀਤੀ ਗਈ ਹੈ। ਇਨ੍ਹਾਂ ’ਚ ਮੁੰਬਈ, ਲਖਨਊ, ਕਾਨਪੁਰ, ਜੈਪੁਰ ਤੇ ਦਿੱਲੀ ਸ਼ਾਮਲ ਹਨ।

ਸੈਂਟਰਲ ਬੋਰਡ ਆਫ ਡਾਇਰੈਕਟ ਟੈਕਸਿਜ਼ ਮੁਤਾਬਕ ਅਦਾਕਾਰ ਤੇ ਉਸ ਨਾਲ ਜੁੜੇ ਲੋਕਾਂ ਨੇ ਟੈਕਸ ਚੋਰੀ ਕੀਤੀ ਹੈ ਤੇ ਇਸ ਦੇ ਸਬੂਤ ਵੀ ਮਿਲੇ ਹਨ। ਸੀ. ਬੀ. ਡੀ. ਟੀ. ਨੇ ਇਹ ਵੀ ਕਿਹਾ ਹੈ ਕਿ ਉਨ੍ਹਾਂ ਨੇ ਬੋਗਸ ਕਰਜ਼ ਦੇ ਆਧਾਰ ’ਤੇ ਕਈ ਲੋਕਾਂ ਨੂੰ ਕਾਗਜ਼ ’ਤੇ ਕਰਜ਼ ਦਿੱਤਾ ਹੈ ਤੇ ਇਸ ਦੀ ਕੁਲ ਰਾਸ਼ੀ ਹੁਣ ਤਕ 20 ਕਰੋੜ ਰੁਪਏ ਤੋਂ ਵੱਧ ਹੈ।

ਸੰਬੰਧਿਤ ਖ਼ਬਰਾਂ

ਸੋਨੂੰ ਸੂਦ ਦੇ ਘਰ ਤੇ ਦਫ਼ਤਰ ’ਤੇ ਪਿਛਲੇ 3 ਦਿਨਾਂ ਤੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਟੈਕਸ ਚੋਰੀ ਦੇ ਸਬੂਤ ਬਰਾਮਦ ਹੋਏ ਹਨ। ਸੋਨੂੰ ਸੂਦ ਦੇ ਐੱਨ. ਜੀ. ਓ. ’ਤੇ ਵੀ ਦੋਸ਼ ਲੱਗਾ ਹੈ ਕਿ ਉਨ੍ਹਾਂ ਨੂੰ 2.1 ਕਰੋੜ ਰੁਪਏ ਵਿਦੇਸ਼ ਤੋਂ ਮਿਲੇ ਹਨ, ਜੋ ਕਿ ਫਾਰੇਨ ਕੰਟਰੀਬਿਊਸ਼ਨ ਐਕਟ ਦੀ ਉਲੰਘਣਾ ਕਰਦਾ ਹੈ।

ਜ਼ਿਕਰਯੋਗ ਹੈ ਕਿ ਕੋਰੋਨਾ ਮਹਾਮਾਰੀ ਦੌਰਾਨ ਸੋਨੂੰ ਸੂਦ ਨੇ ਕਾਫੀ ਵਾਹ-ਵਾਹੀ ਖੱਟੀ ਹੈ। ਉਨ੍ਹਾਂ ਨੇ ਕੋਰੋਨਾ ਵਾਇਰਸ ਦੀ ਪਹਿਲੀ ਲਹਿਰ ’ਚ 18 ਕਰੋੜ ਰੁਪਏ ਦੀ ਰਾਸ਼ੀ ਇਕੱਠੀ ਕੀਤੀ ਸੀ। ਉਥੇ ਉਨ੍ਹਾਂ ਨੇ ਸਿਰਫ 1.9 ਕਰੋੜ ਰੁਪਏ ਸਹਾਇਤਾ ਰਾਸ਼ੀ ਦੇ ਤੌਰ ’ਤੇ ਵਰਤੇ ਤੇ 17 ਕਰੋੜ ਰੁਪਏ ਅਜੇ ਵੀ ਉਨ੍ਹਾਂ ਦੇ ਅਕਾਊਂਟ ’ਚ ਉਂਝ ਹੀ ਪਏ ਹਨ।

ਸੋਨੂੰ ਸੂਦ ਨੇ 2.1 ਕਰੋੜ ਰੁਪਏ ਚੈਰਿਟੀ ਫਾਊਂਡੇਸ਼ਨ ਦੇ ਮਾਧਿਅਮ ਨਾਲ ਵਿਦੇਸ਼ਾਂ ਤੋਂ ਇਕੱਠੇ ਕੀਤੇ ਹਨ, ਜੋ ਐੱਫ. ਸੀ. ਆਰ. ਏ. ਦੀ ਉਲੰਘਣਾ ਕਰਦਾ ਹੈ। ਇਨਕਮ ਟੈਕਸ ਵਿਭਾਗ ਨੇ ਅਧਿਕਾਰੀਆਂ ਨੇ ਲਖਨਊ ਸਥਿਤ ਬਿਲਡਰ ਦੇ ਘਰ ’ਤੇ ਵੀ ਛਾਪਾ ਮਾਰਿਆ ਹੈ। ਜਿਥੇ ਸੋਨੂੰ ਸੂਦ ਨੇ ਨਿਵੇਸ਼ ਕਰ ਰੱਖਿਆ ਹੈ।

ਬਿਲਡਰ ’ਤੇ ਦੋਸ਼ ਹੈ ਕਿ ਉਹ ਕਾਲਾ ਧਨ ਇਕੱਠਾ ਕਰ ਰਹੇ ਹਨ ਤੇ ਬੇਨਾਮੀ ਸੰਪਤੀ ਦੇ ਨਾਲ ਲਗਭਗ 175 ਕਰੋੜ ਰੁਪਏ ਬਿਲਡਰ ਨੇ ਧਨ ਰਾਸ਼ੀ ਜਮ੍ਹਾ ਕਰ ਰੱਖੀ ਹੈ। ਅਜੇ ਵੀ ਮਾਮਲੇ ’ਚ ਜਾਂਚ ਚੱਲ ਰਹੀ ਹੈ।

🔔 ਐਂਟਰਟੇਨਮੈਂਟ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!