|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਐਂਟਰਟੇਨਮੈਂਟ

ਧੋਖਾਧੜੀ ਮਾਮਲੇ 'ਚ ਅਦਾਕਾਰਾ ਸੁਰਵੀਨ ਚਾਵਲਾ ਨੂੰ 2 ਮਈ ਨੂੰ ਪੇਸ਼ ਹੋਣ ਦੇ ਆਦੇਸ਼

ਚੰਡੀਗ੍ਹੜ: ਚੀਫ ਜੁਡੀਅਸ਼ਲ ਮੈਜਿਸਟ੍ਰੇਟ ਦੀ ਅਦਾਲਤ ਨੇ ਹੁਸ਼ਿਆਰਪੁਰ ਦੇ ਬਹੁਚਰਚਿਤ ਧੋਖਾਧੜੀ ਮਾਮਲੇ 'ਚ ਅਦਾਕਾਰਾ ਸੁਰਵੀਨ ਚਾਵਲਾ, ਉਨ੍ਹਾਂ ਦੇ ਪਤੀ ਅਕਸ਼ੇ ਠੱਕਰ ਅਤੇ ਮਨਵਿੰਦਰ ਸਿੰਘ ਨੂੰ ਦੋ ਮਈ ਨੂੰ ਪੇਸ਼ ਹੋਣ ਦੇ ਆਦੇਸ਼ ਦਿੱਤੇ ਹਨ। ਸੁਰਵੀਨ ਤੇ ਉਨ੍ਹਾਂ ਪਤੀ 'ਤੇ ਹੁਸ਼ਿਆਰਪੁਰ ਦੇ ਸੱਤਪਾਲ ਗੁਪਤਾ ਨੇ 40 ਲੱਖ ਰੁਪਏ ਦੀ ਧੋਖਾਧੜੀ ਕਰਨ ਦਾ ਥਾਣਾ ਸਿਟੀ 'ਚ ਕੇਸ ਦਰਜ ਕਰਵਾਇਆ ਸ

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਚੰਡੀਗ੍ਹੜ: ਚੀਫ ਜੁਡੀਅਸ਼ਲ ਮੈਜਿਸਟ੍ਰੇਟ ਦੀ ਅਦਾਲਤ ਨੇ ਹੁਸ਼ਿਆਰਪੁਰ ਦੇ ਬਹੁਚਰਚਿਤ ਧੋਖਾਧੜੀ ਮਾਮਲੇ 'ਚ ਅਦਾਕਾਰਾ ਸੁਰਵੀਨ ਚਾਵਲਾ, ਉਨ੍ਹਾਂ ਦੇ ਪਤੀ ਅਕਸ਼ੇ ਠੱਕਰ ਅਤੇ ਮਨਵਿੰਦਰ ਸਿੰਘ ਨੂੰ ਦੋ ਮਈ ਨੂੰ ਪੇਸ਼ ਹੋਣ ਦੇ ਆਦੇਸ਼ ਦਿੱਤੇ ਹਨ। ਸੁਰਵੀਨ ਤੇ ਉਨ੍ਹਾਂ ਪਤੀ 'ਤੇ ਹੁਸ਼ਿਆਰਪੁਰ ਦੇ ਸੱਤਪਾਲ ਗੁਪਤਾ ਨੇ 40 ਲੱਖ ਰੁਪਏ ਦੀ ਧੋਖਾਧੜੀ ਕਰਨ ਦਾ ਥਾਣਾ ਸਿਟੀ 'ਚ ਕੇਸ ਦਰਜ ਕਰਵਾਇਆ ਸੀ।

ਸੰਬੰਧਿਤ ਖ਼ਬਰਾਂ

ਸੁਰਵੀਨ ਨੇ ਡੀਜੀਪੀ ਪੰਜਾਬ ਫਰਿਆਦ ਕੀਤੀ ਹੈ ਕਿ ਉਸ ਖ਼ਿਲਾਫ਼ ਗਲਤ ਕੇਸ ਦਰਜ ਕੀਤਾ ਗਿਆ ਹੈ। ਉਸ ਦੀ ਜਾਂਚ ਕੀਤੀ ਜਾਵੇ। ਪੁਲਿਸ ਨੇ ਆਪਣੀ ਜਾਂਚ 'ਚ ਸੁਰਵੀਨ ਤੇ ਪਤੀ ਅਕਸ਼ੇ ਨੂੰ ਕਲੀਨ ਚਿੱਟ ਦੇ ਦਿੱਤੀ ਸੀ। ਪੁਲਿਸ ਦੀ ਜਾਂਚ ਤੋਂ ਅਸਤੁੰਸ਼ਟ ਸਤਪਾਲ ਗੁਪਤਾ ਨੇ ਫਿਰ ਤੋਂ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਹੈ।

ਅਦਾਲਤ ਨੇ ਸੁਰਵੀਨ ਤੇ ਅਕਸ਼ੇ ਨੂੰ ਦੋ ਮਈ ਨੂੰ ਅਦਾਲਤ 'ਚ ਪੇਸ਼ ਹੋਣ ਲਈ ਆਦੇਸ਼ ਦਿੱਤੇ ਹਨ। ਸੁਰਵੀਨ ਤੇ ਅਕਸ਼ੇ 'ਤੇ ਦੋਸ਼ ਹੈ ਕਿ 2014 'ਚ ਉਨ੍ਹਾਂ ਫਿਲਮਾਂ ਬਣਾਉਣ ਲਈ ਸਤਪਾਲ ਗੁਪਤਾ ਤੋਂ ਪੈਸੇ ਇਨਵੈਸਟ ਕਰਨ ਲਈ ਕਿਹਾ। ਗੁਪਤਾ ਨੇ 51 ਲੱਖ ਰੁਪਏ ਇਨਵਸੈਟ ਕਰ ਦਿੱਤੇ। ਤਕਨੀਕੀ ਦਿੱਕਤ ਕਾਰਨ 11 ਲੱਖ ਰੁਪਏ ਸੁਰਵੀਨ ਦੇ ਖਾਤੇ ਤੋਂ ਵਾਪਸ ਆ ਗਏ ਸਨ। ਦੋਨਾਂ ਨੇ ਭਰੋਸਾ ਦਿੱਤਾ ਕਿ ਫਿਲਮ ਰਿਲੀਜ਼ ਹੋਣ 'ਤੇ ਉਹ 40 ਲੱਖ ਦੀ ਥਾਂ 70 ਲੱਖ ਰੁਪਏ ਦੇਣਗੇ, ਪਰ ਇਕ ਪੈਸਾ ਨਹੀਂ ਦਿੱਤਾ।

🔔 ਐਂਟਰਟੇਨਮੈਂਟ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!
ਧੋਖਾਧੜੀ ਮਾਮਲੇ 'ਚ ਅਦਾਕਾਰਾ ਸੁਰਵੀਨ ਚਾਵਲਾ ਨੂੰ 2 ਮਈ ਨੂੰ ਪੇਸ਼ ਹੋਣ ਦੇ ਆਦੇਸ਼ — NRI Post