|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਐਂਟਰਟੇਨਮੈਂਟ

ਅਦਾਕਾਰਾ ਸੋਨਮ ਬਾਜਵਾ ਫਿਰ ਘਿਰੀ ਵਿਵਾਦਾਂ ‘ਚ

ਚੰਡੀਗੜ੍ਹ (ਨੇਹਾ): ਪੰਜਾਬੀ ਫਿਲਮਾਂ ਦੀ ਅਦਾਕਾਰਾ ਸੋਨਮ ਬਾਜਵਾ ਨਵੇਂ ਸਾਲ ਦੇ ਜਸ਼ਨ ਦੌਰਾਨ ਪੇਸ਼ਕਾਰੀ ਦੇਣ ਦੇ ਢੰਗ ਕਾਰਨ ਵਿਵਾਦਾਂ ਵਿਚ ਘਿਰ ਗਈ ਹੈ। ਸੋਸ਼ਲ ਮੀਡੀਆ ’ਤੇ ਵੱਡੀ ਗਿਣਤੀ ਲੋਕਾਂ ਨੇ ਅਦਾਕਾਰਾ ਦੇ ਕੱਪੜਿਆਂ ਤੇ ਉਸ ਦੇ ਡਾਂਸ ਕਰਨ ਦੇ ਢੰਗ ’ਤੇ ਇਤਰਾਜ਼ ਕਰਦਿਆਂ ਪੰਜਾਬ ਦਾ ਅਕਸ ਖਰਾਬ ਕਰਨ ਦੇ ਦੋਸ਼ ਲਾਏ ਹਨ। ਜ਼ਿਕਰਯੋਗ ਹੈ ਕਿ ਸੋਨਮ ਬਾਜਵਾ ਨੇ ਨਵੇਂ ਸਾਲ ਦੇ ਪ੍ਰ

NRI Post Desk · 329 ਦਿਨ ਪਹਿਲਾਂ · ਅੱਪਡੇਟ 329 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਅਦਾਕਾਰਾ ਸੋਨਮ ਬਾਜਵਾ ਫਿਰ ਘਿਰੀ ਵਿਵਾਦਾਂ ‘ਚ
📷 NRI Post Desk

ਚੰਡੀਗੜ੍ਹ (ਨੇਹਾ): ਪੰਜਾਬੀ ਫਿਲਮਾਂ ਦੀ ਅਦਾਕਾਰਾ ਸੋਨਮ ਬਾਜਵਾ ਨਵੇਂ ਸਾਲ ਦੇ ਜਸ਼ਨ ਦੌਰਾਨ ਪੇਸ਼ਕਾਰੀ ਦੇਣ ਦੇ ਢੰਗ ਕਾਰਨ ਵਿਵਾਦਾਂ ਵਿਚ ਘਿਰ ਗਈ ਹੈ। ਸੋਸ਼ਲ ਮੀਡੀਆ ’ਤੇ ਵੱਡੀ ਗਿਣਤੀ ਲੋਕਾਂ ਨੇ ਅਦਾਕਾਰਾ ਦੇ ਕੱਪੜਿਆਂ ਤੇ ਉਸ ਦੇ ਡਾਂਸ ਕਰਨ ਦੇ ਢੰਗ ’ਤੇ ਇਤਰਾਜ਼ ਕਰਦਿਆਂ ਪੰਜਾਬ ਦਾ ਅਕਸ ਖਰਾਬ ਕਰਨ ਦੇ ਦੋਸ਼ ਲਾਏ ਹਨ। ਜ਼ਿਕਰਯੋਗ ਹੈ ਕਿ ਸੋਨਮ ਬਾਜਵਾ ਨੇ ਨਵੇਂ ਸਾਲ ਦੇ ਪ੍ਰੋਗਰਾਮ ਮੌਕੇ ਗੋਆ ਵਿਚ ਪੇਸ਼ਕਾਰੀ ਦਿੱਤੀ ਸੀ। ਸੋਸ਼ਲ ਮੀਡੀਆ ’ਤੇ ਯੂਜ਼ਰਜ਼ ਨੇ ਕਿਹਾ ਹੈ ਕਿ ਸੋਨਮ ਨੇ ਸ਼ਾਰਟ ਕਾਸਟਿਊਮ ਵਿਚ ਪੇਸ਼ਕਾਰੀ ਤੇ ਗਲਤ ਡਾਂਸ ਦੇ ਸਟੈਪ ਕਰ ਕੇ ਪੰਜਾਬ ਦੀ ਦਿੱਖ ਹੋਰ ਤਰ੍ਹਾਂ ਪੇਸ਼ ਕੀਤੀ ਹੈ। ਇਸ ਤੋਂ ਪਹਿਲਾਂ ਵੀ ਸੋਨਮ ਇਕ ਫਿਲਮ ਵਿਚ ਸ਼ਰਾਬ ਤੇ ਸਿਗਰੇਟ ਦੇ ਮਾਮਲੇ ਤੇ ਫਿਰ ਮਸਜਿਦ ਵਿਚ ਸ਼ੂਟਿੰਗ ਨੂੰ ਲੈ ਕੇ ਵਿਵਾਦਾਂ ਵਿਚ ਘਿਰ ਚੁੱਕੀ ਹੈ।

ਸੰਬੰਧਿਤ ਖ਼ਬਰਾਂ

ਇਹ ਵੀ ਦੱਸਣਾ ਬਣਦਾ ਹੈ ਕਿ ਨੈਨੀਤਾਲ ਵਿਚ 16 ਅਗਸਤ 1989 ਨੂੰ ਜਨਮੀ ਸੋਨਮ ਨੇ ਆਪਣਾ ਕਰੀਅਰ ਏਅਰ ਹੋਸਟੈਸ ਵਜੋਂ ਸ਼ੁਰੂ ਕੀਤਾ ਸੀ। ਉਸ ਨੇ ਦਿੱਲੀ ਯੂਨੀਵਰਸਿਟੀ ਤੋਂ ਗਰੈਜੂਏਸ਼ਨ ਕੀਤੀ ਹੈ। ਉਸ ਨੇ ਪੰਜਾਬੀ ਫਿਲਮਾਂ ਦੀ ਸ਼ੁਰੂਆਤ 2013 ਵਿਚ ਫਿਲਮ ਬੈਸਟ ਆਫ ਲੱਕ ਤੋਂ ਕੀਤੀ ਸੀ। ਉਸ ਦੀਆਂ ‘ਸਰਦਾਰ ਜੀ 2’, ‘ਮੰਜੇ ਬਿਸਤਰੇ’, ‘ਕੈਰੀ ਆਨ ਜੱਟਾ 2’, ‘ਨਿੱਕਾ ਜ਼ੈਲਦਾਰ 1 ਤੇ 2’, ‘ਗੁੱਡੀਆਂ ਪਟੋਲੇ’, ‘ਹੌਸਲਾ ਰੱਖ’ ਵਰਗੀਆਂ ਫਿਲਮਾਂ ਹਿੱਟ ਹੋਈਆਂ ਹਨ।

🔔 ਐਂਟਰਟੇਨਮੈਂਟ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!
ਅਦਾਕਾਰਾ ਸੋਨਮ ਬਾਜਵਾ ਫਿਰ ਘਿਰੀ ਵਿਵਾਦਾਂ ‘ਚ — NRI Post