|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਬਿਜ਼ਨਸ

ਵਧੀਕ ਡਿਪਟੀ ਕਮਿਸ਼ਨਰ ਨੇ ਪਿੰਡ ਖੈੜਾ ਦੋਨਾ ਵਿੱਚ ਨਿਕਾਸੀ ਪ੍ਰਾਜੈਕਟ ਦਾ ਦੇਖਿਆ ਮੌਕਾ

ਕਪੂਰਥਲਾ : ਪਵਿੱਤਰ ਕਾਲੀ ਵੇਈਂ ਦੀ ਪਵਿੱਤਰਤਾ ਨੂੰ ਬਹਾਲ ਕਰਨ ਲਈ ਕੌਮੀ ਗ੍ਰੀਨ ਟ੍ਰਿਬਿਊੁਨਲ ਵੱਲੋਂ ਦਿੱਤੇ ਗਏ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪਿੰਡਾਂ ਦਾ ਨਿਕਾਸੀ ਪਾਣੀ ਵੇਈਂ ਵਿਚ ਪੈਣ ਤੋਂ ਰੋਕਣ ਲਈ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਅੱਜ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ. ਅਵਤਾਰ ਸਿੰਘ ਭੁੱਲਰ ਵੱਲੋਂ ਪਿੰਡ ਖੈੜਾ ਦੋਨਾ ਦਾ ਦੌਰਾ ਕੀਤਾ ਗਿਆ। ਇਸ ਪਿੰਡ ਦਾ ਨਿਕਾਸੀ ਪਾਣੀ ਨੂ

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਕਪੂਰਥਲਾ : ਪਵਿੱਤਰ ਕਾਲੀ ਵੇਈਂ ਦੀ ਪਵਿੱਤਰਤਾ ਨੂੰ ਬਹਾਲ ਕਰਨ ਲਈ ਕੌਮੀ ਗ੍ਰੀਨ ਟ੍ਰਿਬਿਊੁਨਲ ਵੱਲੋਂ ਦਿੱਤੇ ਗਏ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪਿੰਡਾਂ ਦਾ ਨਿਕਾਸੀ ਪਾਣੀ ਵੇਈਂ ਵਿਚ ਪੈਣ ਤੋਂ ਰੋਕਣ ਲਈ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਅੱਜ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ. ਅਵਤਾਰ ਸਿੰਘ ਭੁੱਲਰ ਵੱਲੋਂ ਪਿੰਡ ਖੈੜਾ ਦੋਨਾ ਦਾ ਦੌਰਾ ਕੀਤਾ ਗਿਆ। ਇਸ ਪਿੰਡ ਦਾ ਨਿਕਾਸੀ ਪਾਣੀ ਨੂੰ 47 ਲੱਖ ਰੁਪਏ ਦੇ ਖ਼ਰਚੇ ਨਾਲ ਵੇਈਂ ਤੋਂ ਪਾਰ ਲਿਜਾ ਕੇ ਛੱਪੜ ਬਣਾ ਕੇ ਸਿੰਚਾਈ ਲਈ ਵਰਤਣ ਦਾ ਪ੍ਰਾਜੈਕਟ ਬਣਾਇਆ ਗਿਆ ਸੀ, ਪਰੰਤੂ ਇਹ ਚਾਲੂ ਨਹੀਂ ਹੋ ਸਕਿਆ।

ਸੰਬੰਧਿਤ ਖ਼ਬਰਾਂ

ਡਿਪਟੀ ਕਮਿਸ਼ਨਰ ਇੰਜ: ਡੀ. ਪੀ. ਐਸ ਖਰਬੰਦਾ ਦੀ ਹਦਾਇਤ 'ਤੇ ਵਧੀਕ ਡਿਪਟੀ ਕਮਿਸ਼ਨਰ ਵੱਲੋਂ ਇਸ ਪ੍ਰਾਜੈਕਟ ਦਾ ਮੌਕਾ ਦੇਖਿਆ ਗਿਆ। ਪਿੰਡ ਵਾਸੀਆਂ ਨੇ ਦੱਸਿਆ ਕਿ 4 ਸਾਲ ਪਹਿਲਾਂ ਤਿਆਰ ਕੀਤੇ ਇਸ ਪ੍ਰਾਜੈਕਟ ਤਹਿਤ ਛੱਪੜ ਵਿਚ ਪਾਣੀ ਪਹੁੰਚ ਹੀ ਨਹੀਂ ਸਕਿਆ। ਉਨਾਂ ਪੰਚਾਇਤੀ ਰਾਜ ਦੇ ਐਕਸੀਅਨ ਸ੍ਰੀ ਸੰਦੀਪ ਸ੍ਰੀਧਰ ਅਤੇ ਐਸ. ਡੀ. ਓ ਸ੍ਰੀ ਰਾਕੇਸ਼ ਮਹਾਜਨ ਨੂੰ ਹਦਾਇਤ ਕੀਤੀ ਕਿ ਇਸ ਦਾ ਪੰਪਿੰਗ ਸਿਸਟਮ ਚਾਲੂ ਕਰਕੇ ਇਕ ਹਫ਼ਤੇ ਵਿਚ ਪਾਣੀ ਛੱਪੜ ਵਿਚ ਪਾਇਆ ਜਾਵੇ ਤਾਂ ਜੋ ਪਿੰਡ ਦਾ ਗੰਦਾ ਪਾਣੀ ਵਾਤਾਵਰਨ ਨੂੰ ਪ੍ਰਦੂਸ਼ਿਤ ਨਾ ਕਰ ਸਕੇ।

ਉਨਾਂ ਕਿਹਾ ਕਿ ਇਹ ਵੀ ਯਕੀਨੀ ਬਣਾਇਆ ਜਾਵੇ ਕਿ ਛੱਪੜ ਵਿਚ ਲਿਜਾਏ ਗਏ ਪਾਣੀ ਨੂੰ ਲਿਫਟ ਕਰਕੇ ਸਿੰਚਾਈ ਦੇ ਮੰਤਵ ਲਈ ਵਿਛਾਈਆਂ ਪਾਈਪ ਲਾਈਨਾ ਰਾਹੀਂ ਖੇਤਾਂ ਵਿਚ ਪਹੁੰਚਾਇਆ ਜਾਵੇ, ਤਾਂ ਜੋ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਸਾਵਾਂ ਕੀਤਾ ਜਾ ਸਕੇ। ਇਸ ਮੌਕੇ ਪਿੰਡ ਦੇ ਸਰਪੰਚ ਸ. ਸਰਬਜੀਤ ਸਿੰਘ, ਸ੍ਰੀ ਰੋਸ਼ਨ ਖੈੜਾ, ਸ੍ਰੀ ਸਾਹਿਲ ਓਬਰਾਏ ਤੇ ਹੋਰ ਹਾਜ਼ਰ ਸਨ।

🔔 ਬਿਜ਼ਨਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!