|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਅਮਰੀਕਾ

ਅਫਗਾਨਿਸਤਾਨ : ਪੁਲਿਸ ਹੈੱਡਕੁਆਟਰ 'ਤੇ ਅੱਤਵਾਦੀ ਹਮਲਾ, 11 ਪੁਲਸੀਆਂ ਦੀ ਮੌਤ

ਵੈੱਬ ਡੈਸਕ (Vikram Sehajpal) : ਅੱਤਵਾਦੀ ਜਥੇਬੰਦੀ ਤਾਲਿਬਾਨ ਨੇ ਅਫ਼ਗਾਨਿਸਤਾਨ ਦੇ ਬਲਖ਼ ਸੂਬੇ 'ਚ ਸਥਿਤ ਪੁਲਿਸ ਹੈੱਡਕੁਆਰਟਰ 'ਤੇ ਹਮਲਾ ਕੀਤਾ। ਇਸ ਹਮਲੇ 'ਚ 11 ਪੁਲਿਸ ਅਧਿਕਾਰੀਆਂ ਦੀ ਮੌਤ ਹੋ ਗਈ। ਅੱਤਵਾਦੀਆਂ ਨੇ ਦਰਜਨ ਤੋਂ ਵੱਧ ਪੁਲਿਸ ਮੁਲਾਜ਼ਮਾਂ ਨੂੰ ਬੰਦੀ ਬਣਾਇਆ ਤੇ ਹੈੱਡਕੁਆਟਰ 'ਚ ਅੱਗ ਵੀ ਲਗਾ ਦਿੱਤੀ। ਸਮਾਚਾਰ ਏਜੰਸੀ ਏਐੱਫਪੀ ਮੁਤਾਬਕ ਬਾਈਕ 'ਤੇ ਸਵਾਰ ਕਰੀਬ

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਵੈੱਬ ਡੈਸਕ (Vikram Sehajpal) : ਅੱਤਵਾਦੀ ਜਥੇਬੰਦੀ ਤਾਲਿਬਾਨ ਨੇ ਅਫ਼ਗਾਨਿਸਤਾਨ ਦੇ ਬਲਖ਼ ਸੂਬੇ 'ਚ ਸਥਿਤ ਪੁਲਿਸ ਹੈੱਡਕੁਆਰਟਰ 'ਤੇ ਹਮਲਾ ਕੀਤਾ। ਇਸ ਹਮਲੇ 'ਚ 11 ਪੁਲਿਸ ਅਧਿਕਾਰੀਆਂ ਦੀ ਮੌਤ ਹੋ ਗਈ। ਅੱਤਵਾਦੀਆਂ ਨੇ ਦਰਜਨ ਤੋਂ ਵੱਧ ਪੁਲਿਸ ਮੁਲਾਜ਼ਮਾਂ ਨੂੰ ਬੰਦੀ ਬਣਾਇਆ ਤੇ ਹੈੱਡਕੁਆਟਰ 'ਚ ਅੱਗ ਵੀ ਲਗਾ ਦਿੱਤੀ। ਸਮਾਚਾਰ ਏਜੰਸੀ ਏਐੱਫਪੀ ਮੁਤਾਬਕ ਬਾਈਕ 'ਤੇ ਸਵਾਰ ਕਰੀਬ 400 ਤਾਲਿਬਾਨੀ ਅੱਤਵਾਦੀਆਂ ਨੇ ਸ਼ੋਰਤੇਪਾ ਜ਼ਿਲ੍ਹਾ ਦੇ ਪੁਲਿਸ ਹੈੱਡਕੁਆਰਟਰ 'ਤੇ ਸੋਮਵਾਰ ਦੀ ਸ਼ਾਮ ਹਮਲਾ ਕੀਤਾ।

ਸੰਬੰਧਿਤ ਖ਼ਬਰਾਂ

ਸੂਬਾਈ ਗਵਰਨਰ ਦੇ ਤਰਜਮਾਨ ਮੁਨੀਰ ਫਰਹਾਦ ਨੇ ਕਿਹਾ, 'ਅੱਤਵਾਦੀਆਂ ਤੇ ਪੁਲਿਸ ਦਾ ਮੁਕਾਬਲਾ ਮੰਗਲਵਾਰ ਦੀ ਸਵੇਰ ਚਲਦਾ ਰਿਹਾ। ਹੈੱਡਕੁਆਰਟਰ 'ਤੇ ਪੂੁਰੀ ਤਰ੍ਹਾਂ ਕਬਜ਼ਾ ਕਰਨ ਤੋਂ ਬਾਅਦ ਉਨ੍ਹਾਂ ਨੇ ਉੱਥੇ ਅੱਗ ਲਗਾ ਦਿੱਤੀ। ਬਾਅਦ 'ਚ ਅਫ਼ਗਾਨ ਨੈਸ਼ਨਲ ਡਿਫੈਂਸ ਐਂਡ ਸਕਿਓਰਿਟੀ ਫੋਰਸਿਜ਼ ਦੀ ਮਦਦ ਨਾਲ ਹੈੱਡਕੁਆਰਟਰ ਨੂੰ ਅੱਤਵਾਦੀਆਂ ਦੇ ਕਬਜ਼ੇ 'ਚੋਂ ਛੁਡਾਇਆ ਗਿਆ।' ਤਾਲਿਬਾਨ ਨੇ ਇਸ ਹਮਲੇ ਦਾ ਅਖੌਤੀ ਵੀਡੀਓ ਵੀ ਜਾਰੀ ਕੀਤਾ ਹੈ।

ਤਾਲਿਬਾਨੀ ਤਰਜਮਾਨ ਮੁਤਾਬਕ ਹਮਲੇ 'ਚ 30 ਪੁਲਿਸ ਮੁਲਾਜ਼ਮ ਮਾਰੇ ਗਏ ਸਨ। ਉੱਧਰ, ਤਾਖਰ ਸੂਬੇ ਦੇ ਤਿੰਨ ਜ਼ਿਲਿ੍ਆਂ 'ਚ ਵੀ ਸ਼ਨਿਚਰਵਾਰ ਤੋਂ ਹੀ ਅੱਤਵਾਦੀਆਂ ਤੇ ਫ਼ੌਜ ਦਰਮਿਆਨ ਮੁਕਾਬਲਾ ਜਾਰੀ ਹੈ। ਦੱਸਣਯੋਗ ਹੈ ਕਿ ਅਮਰੀਕਾ ਵੱਲੋਂ ਅਫ਼ਗਾਨਿਸਤਾਨ 'ਚ ਅਮਨ ਲਈ ਹੋ ਰਹੀ ਗੱਲਬਾਤ ਖ਼ਤਮ ਕੀਤੇ ਜਾਣ ਤੋਂ ਬਾਅਦ ਤੋਂ ਤਾਲਿਬਾਨ ਨੇ ਦੇਸ਼ 'ਚ ਹਮਲੇ ਤੇਜ਼ ਕਰ ਦਿੱਤੇ ਹਨ।

🔔 ਅਮਰੀਕਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!