|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

5 ਸਾਲ ਪਹਿਲਾਂ ਲਾਪਤਾ ਮਨੋਜ ਦੀ ਘਰ ਵਾਪਸੀ ਨੂੰ ਲੈ ਕੇ ਪਰਿਵਾਰ ਨੇ ਹਾੜੇ ਕੱਢੇ ਪਰ ਪੱਲੇ ਕੁਝ ਨਹੀਂ

ਫ਼ਰੀਦਕੋਟ : ਸ਼ਹਿਰ ਵਿਚ ਅੱਜ ਦੇ ਦਿਨ 5 ਸਾਲ ਪਹਿਲਾਂ ਨੌਜਵਾਨ ਮਨੋਜ ਲਾਪਤਾ ਹੋ ਗਿਆ ਸੀ। ਇਸ ਨੌਜਵਾਨ ਦੀ ਘਰ ਵਾਪਸੀ ਨੂੰ ਲੈ ਕੇ ਪਰਿਵਾਰ ਨੇ ਸਰਕਾਰਾਂ, ਪ੍ਰਸ਼ਾਸਨਕ ਅਫਸਰਾਂ 'ਤੇ ਹਾਈ ਕੋਰਟ ਸਮੇਤ ਸੀਬੀਆਈ ਦੇ ਹਾੜੇ ਕੱਢੇ ਪਰ ਪੱਲੇ ਕੁਝ ਨਹੀਂ ਪਿਆ। ਜਦਕਿ 4 ਕੁ ਮਹੀਨੇ ਪਹਿਲਾਂ ਸੀਬੀਆਈ ਨੇ ਸੁਪਰੀਮ ਕੋਰਟ ਵਿਚ ਅਪੀਲ ਪਾਈ ਤੇ ਪਰਿਵਾਰ ਨੂੰ ਚਿੱਠੀ ਭੇਜੀ ਕਿ ਉਸ ਕੋਲ 'ਸਟਾਫ ਦੀ

NRI Post Desk · 2261 ਦਿਨ ਪਹਿਲਾਂ · 3 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਫ਼ਰੀਦਕੋਟ : ਸ਼ਹਿਰ ਵਿਚ ਅੱਜ ਦੇ ਦਿਨ 5 ਸਾਲ ਪਹਿਲਾਂ ਨੌਜਵਾਨ ਮਨੋਜ ਲਾਪਤਾ ਹੋ ਗਿਆ ਸੀ। ਇਸ ਨੌਜਵਾਨ ਦੀ ਘਰ ਵਾਪਸੀ ਨੂੰ ਲੈ ਕੇ ਪਰਿਵਾਰ ਨੇ ਸਰਕਾਰਾਂ, ਪ੍ਰਸ਼ਾਸਨਕ ਅਫਸਰਾਂ 'ਤੇ ਹਾਈ ਕੋਰਟ ਸਮੇਤ ਸੀਬੀਆਈ ਦੇ ਹਾੜੇ ਕੱਢੇ ਪਰ ਪੱਲੇ ਕੁਝ ਨਹੀਂ ਪਿਆ। ਜਦਕਿ 4 ਕੁ ਮਹੀਨੇ ਪਹਿਲਾਂ ਸੀਬੀਆਈ ਨੇ ਸੁਪਰੀਮ ਕੋਰਟ ਵਿਚ ਅਪੀਲ ਪਾਈ ਤੇ ਪਰਿਵਾਰ ਨੂੰ ਚਿੱਠੀ ਭੇਜੀ ਕਿ ਉਸ ਕੋਲ 'ਸਟਾਫ ਦੀ ਘਾਟ' ਹੈ। ਪਰਿਵਾਰ ਮੁਤਾਬਕ ਜੇ ਦੇਸ਼ ਦੀ ਸਭ ਤੋਂ ਵੱਡੀ ਏਜੰਸੀ ਸੀਬੀਆਈ ਕੋਲ ਸਟਾਫ ਦੀ ਘਾਟ ਹੈ ਤਾਂ ਲੋਕਾਂ ਨੂੰ ਇਨਸਾਫ਼ ਕਿਵੇਂ ਤੇ ਕਿੱਥੋਂ ਮਿਲੇਗਾ?ਲਾਪਤਾ ਮਨੋਜ ਦੇ ਪਿਤਾ ਪ੍ਰੇਮ ਕੁਮਾਰ, ਮਾਤਾ ਰਾਕੇਸ਼ ਰਾਣੀ, ਭਰਾ ਨਿਖਿਲ, ਭੈਣ ਲਵਲੀ ਤੇ ਨੀਤੂ, ਮਾਸੀ ਪੁਸ਼ਪਾ ਸਮੇਤ ਜਵਾਈ ਦੀਪਕ ਸਿੰਗਲਾ ਆਦਿ ਨੇ ਦੱਸਿਆ ਕਿ 25 ਮਈ 2014 ਨੂੰ ਸਵੇਰੇ 11 ਵਜੇ ਘਰ ਨੇੜਿਓਂ 100 ਗਜ ਦੀ ਦੂਰੀ 'ਤੇ ਮੰਦਰ ਲਾਗਿਓਂ ਮਨੋਜ ਭੇਤਭਰੇ ਹਾਲਾਤ ਵਿਚ ਲਾਪਤਾ ਹੋ ਗਿਆ ਸੀ ਜੋ ਕਿ ਭੇਤੀ ਬੰਦਿਆਂ ਦਾ ਕੰਮ ਲੱਗਦਾ ਹੈ।

ਮਨੋਜ, ਦਰਅਸਲ, ਐੱਸਆਈਐੱਮ ਪ੍ਰੋਸੀਜਰ ਕੰਪਨੀ ਵੱਲੋਂ ਏਟੀਐੱਮ ਦੀ ਨਕਦੀ ਸੰਚਾਲਤ ਕਰਦਾ ਸੀ ਤੇ ਹਰ ਰੋਜ਼ ਜ਼ਿਲ੍ਹੇ ਦੇ ਵੱਖ-ਵੱਖ ਏਟੀਐੱਮ 'ਚ ਨਗਦੀ ਪਾਉਣ ਤੋਂ ਪਹਿਲਾਂ 8 ਅੰਕਾਂ ਦਾ ਪਾਸਵਰਡ ਮਨੋਜ ਭਰਦਾ ਹੁੰਦਾ ਸੀ ਤੇ ਦੂਜੇ 8 ਅੰਕ ਕੰਪਨੀ ਵੱਲੋਂ ਤਾਇਨਾਤ ਮੁਲਾਜ਼ਮ ਪਾਉਂਦਾ ਹੁੰਦਾ ਸੀ। ਅਗ਼ਵਾ ਤੋਂ ਕੁਝ ਦਿਨ ਪਹਿਲਾਂ ਮਨੋਜ ਏਟੀਐੱਮ ਵਿੱਚੋਂ ਘਟਦੇ ਪੈਸਿਆਂ ਨੂੰ ਲੈ ਕੇ ਪਰੇਸ਼ਾਨ ਸੀ, ਜਿਸ ਦੀ ਸ਼ਿਕਾਇਤ ਉਸ ਨੇ ਕੰਪਨੀ ਦੇ ਅਧਿਕਾਰੀਆਂ ਨੂੰ ਕੀਤੀ ਸੀ ਪਰ ਕਿਸੇ ਦੇ ਧਿਆਨ ਨਾ ਕੀਤਾ। ਉਨ੍ਹਾਂ ਕਿਹਾ ਕਿ ਮਨੋਜ ਦੀ ਘਰ ਵਾਪਸੀ ਨੂੰ ਲੈ ਕੇ 3 ਸਾਲਾਂ ਤਾਈਂ ਕੀਤੇ ਸੰਘਰਸ਼ ਤੋਂ ਬਾਅਦ ਸਰਕਾਰ ਨੇ ਐੱਸਆਈਟੀ ਗਠਤ ਕੀਤੀ ਪਰ ਨਤੀਜਾ ਸਿਫ਼ਰ ਹੈ।

ਸੰਬੰਧਿਤ ਖ਼ਬਰਾਂ

ਫੇਰ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਕੇਸ ਦਾਇਰ ਕੀਤਾ ਤਾਂ ਸੀਬੀਆਈ ਜਾਂਚ ਸ਼ੁਰੂ ਹੋਈ ਪਰ 2 ਸਾਲ ਸੀਬੀਆਈ ਜਾਂਚ ਚੱਲਣ ਦੇ ਬਾਵਜੂਦ ਵੱਡੇ ਅਧਿਕਾਰੀਆਂ ਦੇ ਹੱਥ ਕੋਈ ਸੁਰਾਗ਼ ਨਹੀਂ ਲੱਗਾ ਜਿਸ ਤੋਂ ਬਾਅਦ ਹੁਣ ਸੀਬੀਆਈ ਵੱਲੋਂ ਜਿੱਥੇ ਸੁਪਰੀਮ ਕੋਰਟ ਵਿਚ ਅਪੀਲ ਕਰ ਕੇ ਦੱਸਿਆ ਗਿਆ ਕਿ 'ਸਟਾਫ ਦੀ ਘਾਟ' ਹੈ, ਉੱਥੇ 1 ਕਾਪੀ ਪੀੜਤਾਂ ਨੂੰ ਭੇਜੀ ਗਈ ਹੈ।5 ਸਾਲ ਪਹਿਲਾਂ ਭੇਤਭਰੇ ਹਾਲਾਤ ਵਿਚ ਲਾਪਤਾ ਹੋਏ ਮਨੋਜ ਦੀ ਘਰ ਵਾਪਸੀ ਨੂੰ ਲੈ ਕੇ ਪੀੜਤਾਂ ਨੇ ਕੋਤਵਾਲੀ ਅੱਗੇ 587 ਦਿਨ ਧਰਨਾ ਦਿੱਤਾ ਸੀ ਇਸ ਦੇ ਬਾਵਜੂਦ ਮੁੰਡਾ ਲੱਭ ਨਹੀਂ ਸਕਿਆ।ਮਨੋਜ ਦੀ ਭੈਣ ਨੀਤੂ ਨੇ ਕੋਤਵਾਲੀ ਅੱਗੇ 20 ਜੁਲਾਈ ਨੂੰ ਪਹਿਲਾਂ ਭੁੱਖ ਹੜਤਾਲ ਤੇ ਫੇਰ ਮਰਨ ਵਰਤ ਸ਼ੁਰੂ ਕੀਤਾ ਪਰ ਸਰਕਾਰੀ ਅਫਸਰਾਂ ਨੇ ਮਨੋਜ ਦੀ ਭਾਲ ਵਿਚ ਤੇਜ਼ੀ ਲਿਆਉਣ ਦੇ ਦਾਅਵੇ ਕਰਦਿਆਂ ਮਰਨ ਵਰਤ ਤਾਂ ਤੁੜਵਾ ਦਿੱਤਾ ਜਦਕਿ ਵਾਅਦਾ ਪੂਰਾ ਨਹੀਂ ਕੀਤਾ।ਧਾਰਮਿਕ, ਸਮਾਜ ਸੇਵੀ, ਰਾਜਨੀਤਕ ਤੋਂ ਇਲਾਵਾ ਕਿਸਾਨ, ਮਜ਼ਦੂਰ, ਨੌਜਵਾਨ ਜਥੇਬੰਦੀਆਂ ਨੇ ਡੱਟਵੀਂ ਹਮਾਇਤ ਦਾ ਐਲਾਨ ਕਰਦਿਆਂ ਧਰਨੇ, ਮੁਜ਼ਾਹਰੇ, ਅਰਥੀ ਫੂਕ ਮੁਜ਼ਾਹਰੇ ਕਰਨ ਦੇ ਨਾਲ ਨਾਲ ਫ਼ਰੀਦਕੋਟ ਬੰਦ ਕਰਵਾ ਕੇ ਸਰਕਾਰ ਨੂੰ ਹਲੂਣਾ ਦੇਣ ਦਾ ਯਤਨ ਕੀਤਾ ਸੀ। ਨਤੀਜਾ ਸਿਫ਼ਰ ਹੈ। ਪਰਿਵਾਰ ਕੌਂਸਲਰ ਤੋਂ ਲੈ ਕੇ ਮੁੱਖ ਮੰਤਰੀ ਤਕ ਪਹੁੰਚ ਕਰ ਚੁੱਕਾ ਹੈ ਪਰ ਕਿਸੇ ਨੇ ਬਾਂਹ ਨਹੀਂ ਫੜੀ।ਨੀਤੂ ਮੁਤਾਬਕ, ਪਰਿਵਾਰ ਨੂੰ ਚੁੱਪ ਰਹਿਣ ਲਈ ਦਬਾਅ ਪਾਇਆ ਗਿਆ।

ਇੱਥੋਂ ਤਕ ਕਿ ਪਰਿਵਾਰ ਦੇ 3 ਜੀਆਂ ਨੂੰ ਸਰਕਾਰੀ ਨੌਕਰੀ ਤੇ 10 ਲੱਖ ਰੁਪਏ ਨਗਦ ਦੇਣ ਦੀ ਪੇਸਕਸ਼ ਕੀਤੀ ਗਈ।ਬੇਸ਼ੱਕ ਮਨੋਜ ਕਪੂਰ ਦੇ ਮਾਮਲੇ ਨੂੰ ਲੈ ਕੇ ਸਰਕਾਰ ਵੱਲੋਂ ਐੱਸਆਈਟੀ ਜਾਂਚ ਦਾ ਗਠਨ ਕੁੰਵਰਵਿਜੇ ਪ੍ਰਤਾਪ ਦੀ ਅਗਵਾਈ ਹੇਠ ਹੋਇਆ। ਉਨ੍ਹਾਂ ਸਾਰੇ ਮਾਮਲੇ ਨੂੰ ਖੰਗਾਲਿਆ ਪਰ ਜਾਂਚ ਹੋਰ ਅੱਗੇ ਵੱਧਣ ਤੋਂ ਪਹਿਲਾਂ ਸੀਬੀਆਈ ਜਾਂਚ ਸ਼ੁਰੂ ਹੋ ਗਈ, ਜਿਸ ਤੋਂ ਬਾਅਦ ਸੀਬੀਆਈ ਅਫਸਰ ਦਵਿੰਦਰ ਸਿੰਘ ਨੇ ਪੜਤਾਲ ਅਰੰਭੀ। ਨਤੀਜਤਨ ਪੀੜਤ ਪਰਿਵਾਰ ਅਧੂਰੀ ਜਾਂਚ ਤੋਂ ਨਿਰਾਸ਼ ਹੈ।

ਮਨੋਜ ਦੇ ਲਾਪਤਾ ਹੋਣ ਤੋਂ ਬਾਅਦ ਦੋ-ਤਿੰਨ ਏਟੀਐੱਮ ਵਿੱਚੋਂ ਨਗਦੀ ਕੱਢੀ ਗਈ, ਜਿਸ ਦੀ ਸੀਸੀਟੀਵੀ ਫੁਟੇਜ ਪੁਲਿਸ ਕੋਲ ਮੌਜੂਦ ਹੈ ਪਰ ਇਸ ਦੇ ਬਾਵਜੂਦ ਮਨੋਜ ਦਾ ਖੁਰਾ ਖੋਜ ਨਹੀਂ ਨਿਕਲ ਸਕਿਆ।ਮਨੋਜ ਦੀ ਵਾਪਸੀ ਨੂੰ ਲੈ ਕੇ ਪੀੜਤ ਪਰਿਵਾਰ ਦੇ ਸਹਿਯੋਗ ਨਾਲ ਆਗੂਆਂ ਦੀ ਅਗਵਾਈ ਹੇਠ ਮਨੋਜ ਅਗਵਾ ਕਾਂਡ ਐਕਸ਼ਨ ਕਮੇਟੀ ਦਾ ਗਠਨ ਕੀਤੇ ਜਾਣ ਤੋਂ ਬਾਅਦ ਕੋਤਵਾਲੀ ਅੱਗੇ ਧਰਨਾ, ਰੋਸ ਮੁਜ਼ਾਹਰੇ, ਅਰਥੀ ਫੂਕ ਮੁਜ਼ਾਹਰਿਆਂ ਦਾ ਦੌਰ ਗਰਮਜੋਸ਼ੀ ਨਾਲ ਸ਼ੁਰੂ ਹੋਇਆ ਪਰ ਹਾਕਮਾਂ 'ਤੇ ਭੋਰਾ ਅਸਰ ਨਹੀਂ ਪਿਆ।ਗੁਰਦਿੱਤ ਸਿੰਘ, ਬਿੰਦਰ ਸਿੰਘ ਗੋਲੇਵਾਲਾ, ਰਜਿੰਦਰ ਕੁਮਾਰ, ਬਲਦੀਪ ਸਿੰਘ, ਭਾਈ ਦਲੇਰ ਸਿੰਘ ਡੋਡ, ਕੁਲਦੀਪ ਸਿੰਘ, ਮਾਸਟਰ ਮੱਖਣ ਸਿੰਘ, ਬੂਟਾ ਸਿੰਘ ਆਦਿ ਮੁਤਾਬਕ ਮਨੋਜ ਦੀ ਘਰ ਵਾਪਸੀ ਨੂੰ ਲੈ ਕੇ ਪੀੜਤ ਪਰਿਵਾਰ ਨਾਲ ਜੱਥੇਬੰਦੀਆਂ ਚੱਟਾਨ ਵਾਂਗ ਖੜ੍ਹੀਆਂ ਹਨ, ਲੋੜ ਪਈ ਤਾਂ ਦੁਬਾਰਾ ਸੰਘਰਸ਼ ਵਿੱਿਢਆ ਜਾਵੇਗਾ।ਮਨੋਜ ਦੇ ਪਰਿਵਾਰਕ ਜੀਆਂ ਨੇ ਇੱਥੇ ਐਲਾਨ ਕੀਤਾ ਕਿ ਜੇ ਸੀਬੀਆਈ ਜਾਂਚ ਵਿਚ ਤੇਜ਼ੀ ਨਾ ਆਈ ਤਾਂ ਮਜਬੂਰਨ ਪਰਿਵਾਰ ਸੀਬੀਆਈ ਦਫਤਰ ਅੱਗੇ ਪੱਕਾ ਧਰਨਾ ਲਗਾ ਕੇ ਸੰਘਰਸ਼ ਵਿੱਢੇਗਾ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!