|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਐਪਲ ਤੋਂ ਬਾਅਦ ਹੁਣ ਸੈਮਸੰਗ ਦੀ ਰੂਸ ਵਿਰੁੱਧ ਵੱਡੀ ਕਾਰਵਾਈ, ਪ੍ਰੋਡਕਟਸ ਦੀ ਰੋਕੀ ਸੇਲ

ਨਿਊਜ਼ ਡੈਸਕ : ਰੂਸ ਤੇ ਯੂਕਰੇਨ ਵਿਚਾਲੇ ਜ਼ਿਆਦਾਤਰ ਦੇਸ਼ਾਂ ਵੱਲੋਂ ਰੂਸ ਦੀ ਨਿਖੇਧੀ ਕੀਤੀ ਜਾ ਰਹੀ ਹੈ। ਇਸੇ ਤਹਿਤ ਰੂਸ 'ਤੇ ਵੱਡੀਆਂ ਕੰਪਨੀਆਂ ਵੱਲੋਂ ਪਾਬੰਦੀਆਂ ਵੀ ਲਾਈਆਂ ਜਾ ਰਹੀਆਂ ਹਨ। ਇਸ ਵਿਚਕਾਰ ਹੁਣ ਸੈਮਸੰਗ ਨੇ ਵੀ ਵੱਡਾ ਫ਼ੈਸਲਾ ਲਿਆ ਹੈ। ਸੈਮਸੰਗ ਨੇ ਐਲਾਨ ਕੀਤਾ ਹੈ ਕਿ ਉਹ ਸਾਰੇ ਪ੍ਰੋਡਕਟਸ ਦੀ ਸ਼ਿਪਮੈਂਟਸ ਰੱਦ ਕਰ ਰਿਹਾ ਹੈ। ਰੂਸ ’ਚ ਸੈਮਸੰਗ ਦੇ ਪ੍ਰੋਡਕਟਸ (

NRI Post Desk · 1727 ਦਿਨ ਪਹਿਲਾਂ · ਅੱਪਡੇਟ 1727 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਐਪਲ ਤੋਂ ਬਾਅਦ ਹੁਣ ਸੈਮਸੰਗ ਦੀ ਰੂਸ ਵਿਰੁੱਧ ਵੱਡੀ ਕਾਰਵਾਈ, ਪ੍ਰੋਡਕਟਸ ਦੀ ਰੋਕੀ ਸੇਲ
📷 NRI Post Desk

ਨਿਊਜ਼ ਡੈਸਕ : ਰੂਸ ਤੇ ਯੂਕਰੇਨ ਵਿਚਾਲੇ ਜ਼ਿਆਦਾਤਰ ਦੇਸ਼ਾਂ ਵੱਲੋਂ ਰੂਸ ਦੀ ਨਿਖੇਧੀ ਕੀਤੀ ਜਾ ਰਹੀ ਹੈ। ਇਸੇ ਤਹਿਤ ਰੂਸ 'ਤੇ ਵੱਡੀਆਂ ਕੰਪਨੀਆਂ ਵੱਲੋਂ ਪਾਬੰਦੀਆਂ ਵੀ ਲਾਈਆਂ ਜਾ ਰਹੀਆਂ ਹਨ। ਇਸ ਵਿਚਕਾਰ ਹੁਣ ਸੈਮਸੰਗ ਨੇ ਵੀ ਵੱਡਾ ਫ਼ੈਸਲਾ ਲਿਆ ਹੈ। ਸੈਮਸੰਗ ਨੇ ਐਲਾਨ ਕੀਤਾ ਹੈ ਕਿ ਉਹ ਸਾਰੇ ਪ੍ਰੋਡਕਟਸ ਦੀ ਸ਼ਿਪਮੈਂਟਸ ਰੱਦ ਕਰ ਰਿਹਾ ਹੈ। ਰੂਸ ’ਚ ਸੈਮਸੰਗ ਦੇ ਪ੍ਰੋਡਕਟਸ (ਇਕੱਲੇ ਮਾਰਟਫੋਨ ਹੀ ਨਹੀਂ ਦੂਜੇ ਪ੍ਰੋਡਕਟ ਜਿਵੇਂ ਚਿੱਪ, ਕੰਜ਼ਿਊਮਰ ਇਲੈਕਟ੍ਰੋਨਿਕਸ) ਦੀ ਐਂਟਰੀ ਬੰਦ ਕਰ ਦਿੱਤੀ ਗਈ ਹੈ। ਸੈਮਸੰਗ ਦੇ ਪੀਆਰ ਈਮੇਲ ’ਚ ਇਹ ਵੀ ਦੱਸਿਆ ਗਿਆ ਹੈ ਕਿ ਉਹ ਸਥਿਤੀ ਨੂੰ ਲਗਾਤਾਰ ਮਾਨੀਟਰ ਕਰਨਗੇ ਤੇ ਇਸਤੋਂ ਬਾਅਦ ਹੀ ਉਹ ਆਪਣਾ ਅਗਲਾ ਕਦਮ ਚੁੱਕਣਗੇ।

ਸੰਬੰਧਿਤ ਖ਼ਬਰਾਂ

ਸੈਮਸੰਗ ਦੇ ਇਸ ਕਦਮ ਨਾਲ ਰੂਸ ਨੂੰ ਵੱਡਾ ਝਟਕਾ ਲੱਗਾ ਹੈ। ਹੁਣ ਰੂਸ ’ਚ ਸਭ ਤੋਂ ਵੱਡੇ ਇਲੈਕਟ੍ਰੋਨਿਕਸ ਵੈਂਡਰ ਦਾ ਪ੍ਰੋਡਕਟ ਨਹੀਂ ਮਿਲੇਗਾ। ਇਸਤੋਂ ਇਲਾਵਾ ਮਨੁੱਖਤਾ ਲਈ ਸੈਮਸੰਗ ਕੰਪਨੀ ਡੋਨੇਸ਼ਨ ਦੀ ਵੀ ਅਪੀਲ ਕਰ ਰਹੀ ਹੈ। ਕੰਪਨੀ ਨੇ ਕਿਹਾ ਹੈ ਕਿ ਜੋ ਵੀ ਇਸ ਜੰਗ ਨਾਲ ਪ੍ਰਭਾਵਿਤ ਹੋਏ ਹਨ ਅਸੀਂ ਉਨ੍ਹਾਂ ਦੇ ਨਾਲ ਹਾਂ। ਸਾਡੀ ਪਹਿਲ ਆਪਣੇ ਕਾਮਿਆਂ ਤੇ ਉਨ੍ਹਾਂ ਦੇ ਪਰਿਵਾਰਾਂ ਦੀ ਸੁਰੱਖਿਆ ਯਕੀਨੀ ਕਰਨਾ ਹੈ। ਉਹ ਮਨੁੱਖਤਾ ਦੀ ਮਦਦ ਲਈ ਪੂਰੀ ਤਰ੍ਹਾਂ ਸਰਗਰਮ ਹਨ ਤੇ 6 ਮਿਲੀਅਨ ਡਾਲਰ ਦੀ ਮਦਦ ਕਰ ਰਹੇ ਹਨ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!