|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਵਰਲਡ

13 ਅਰਜ਼ੀਆਂ ਨੂੰ ਪ੍ਰਮਾਣਗੀ ਦੇਣ ਤੋਂ ਬਾਅਦ ਇਸ ਸਾਲ ਹੋਵੇਗੀ 5G ਦੀ ਸੇਵਾ ਸ਼ੁਰੂ

ਦਿੱਲੀ (ਦੇਵ ਇੰਦਰਜੀਤ) : ਦੱਖਣੀ ਕੋਰੀਆ, ਚੀਨ ਅਤੇ ਯੂਨਾਈਟੇਡ ਸਟੇਟਸ ’ਚ ਸਭ ਤੋਂ ਪਹਿਲਾਂ 5ਜੀ ਸਰਵਿਸ ਦੀ ਸ਼ੁਰੂਆਤ ਹੋਈ ਸੀ। ਭਾਰਤ ’ਚ ਭਾਂਵੇ ਹੀ ਹਾਲੇ 5ਜੀ ਦੀ ਟੈਸਟਿੰਗ ਸ਼ੁਰੂ ਹੋਣ ਦੀ ਤਿਆਰੀ ਹੋ ਰਹੀ ਹੋਵੇ ਪਰ ਇਹ ਸਰਵਿਸ ਦੁਨੀਆ ਭਰ ਦੇ 68 ਦੇਸ਼ਾਂ ਜਾਂ ਉਨ੍ਹਾਂ ਦੀ ਸਰਹੱਦ ’ਤੇ ਸ਼ੁਰੂ ਹੋ ਚੁੱਕੀ ਹੈ। ਇਸ ’ਚ ਸ਼੍ਰੀਲੰਕਾ, ਓਮਾਨ, ਫਿਲੀਪੀਂਸ, ਨਿਊਜ਼ੀਲੈਂਡ ਵਰਗੇ ਕਈ ਛੋਟੇ

NRI Post Desk · 2031 ਦਿਨ ਪਹਿਲਾਂ · ਅੱਪਡੇਟ 2031 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
13 ਅਰਜ਼ੀਆਂ ਨੂੰ ਪ੍ਰਮਾਣਗੀ ਦੇਣ ਤੋਂ ਬਾਅਦ ਇਸ ਸਾਲ ਹੋਵੇਗੀ 5G ਦੀ ਸੇਵਾ ਸ਼ੁਰੂ
📷 NRI Post Desk

ਦਿੱਲੀ (ਦੇਵ ਇੰਦਰਜੀਤ) : ਦੱਖਣੀ ਕੋਰੀਆ, ਚੀਨ ਅਤੇ ਯੂਨਾਈਟੇਡ ਸਟੇਟਸ ’ਚ ਸਭ ਤੋਂ ਪਹਿਲਾਂ 5ਜੀ ਸਰਵਿਸ ਦੀ ਸ਼ੁਰੂਆਤ ਹੋਈ ਸੀ। ਭਾਰਤ ’ਚ ਭਾਂਵੇ ਹੀ ਹਾਲੇ 5ਜੀ ਦੀ ਟੈਸਟਿੰਗ ਸ਼ੁਰੂ ਹੋਣ ਦੀ ਤਿਆਰੀ ਹੋ ਰਹੀ ਹੋਵੇ ਪਰ ਇਹ ਸਰਵਿਸ ਦੁਨੀਆ ਭਰ ਦੇ 68 ਦੇਸ਼ਾਂ ਜਾਂ ਉਨ੍ਹਾਂ ਦੀ ਸਰਹੱਦ ’ਤੇ ਸ਼ੁਰੂ ਹੋ ਚੁੱਕੀ ਹੈ। ਇਸ ’ਚ ਸ਼੍ਰੀਲੰਕਾ, ਓਮਾਨ, ਫਿਲੀਪੀਂਸ, ਨਿਊਜ਼ੀਲੈਂਡ ਵਰਗੇ ਕਈ ਛੋਟੇ ਦੇਸ਼ ਵੀ ਸ਼ਾਮਲ ਹਨ।

ਸੰਬੰਧਿਤ ਖ਼ਬਰਾਂ

ਦੇਸ਼ ’ਚ ਨਵੇਂ ਜ਼ਮਾਨੇ ਦੀ ਕਮਿਊਨੀਕੇਸ਼ਨ ਸੇਵਾ ਭਾਵ 5ਜੀ ਇਸ ਸਾਲ ਸ਼ੁਰੂ ਹੋ ਸਕਦੀ ਹੈ। ਸਰਕਾਰ ਨੇ ਦੇਸ਼ ’ਚ 5ਜੀ ਟ੍ਰਾਇਲ ਲਈ 13 ਅਰਜ਼ੀਆਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਕ ਰਿਪੋਰਟ ਮੁਤਾਬਕ 5ਜੀ ਟ੍ਰਾਇਲ ਤੋਂ ਹੁਵਾਵੇ ਅਤੇ ਜੀ. ਟੀ. ਈ. ਵਰਗੀਆਂ ਚਾਈਨੀਜ਼ ਕੰਪਨੀਆਂ ਨੂੰ ਦੂਰ ਰੱਖਿਆ ਗਿਆ ਹੈ। ਟੈਲੀਕਾਮ ਵਿਭਾਗ ਨੂੰ 5ਜੀ ਦੇ ਟ੍ਰਾਇਲ ਲਈ ਕੁਲ 16 ਅਰਜ਼ੀਆਂ ਮਿਲੀਆਂ ਸਨ।

5ਜੀ ਟ੍ਰਾਇਲ ਲਈ ਟੈਲੀਕਾਮ ਕੰਪਨੀਆਂ ਨੂੰ ਛੇਤੀ ਹੀ 700 ਮੈਗਾਹਰਟਜ਼ ਬੈਂਡ ਦੀ ਏਅਰਵੇਵ ਦਿੱਤੀ ਜਾਏਗੀ। ਹਾਲਾਂਕਿ ਇਸ ਦੇ ਨਾਲ ਕੁਝ ਸ਼ਰਤਾਂ ਸ਼ਾਮਲ ਰਹਿਣਗੀਆਂ। ਅਧਿਕਾਰੀ ਮੁਤਾਬਕ ਕੰਪਨੀਆਂ ਨੂੰ ਸ਼ਹਿਰੀ ਅਤੇ ਗ੍ਰਾਮੀਣ ਖੇਤਰਾਂ ’ਚ ਟੈਸਟਿੰਗ ਵਰਗੀਆਂ ਸ਼ਰਤਾਂ ਦੀ ਪਾਲਣਾ ਕਰਨੀ ਹੋਵੇਗੀ। ਨਾਲ ਹੀ ਨੈੱਟਵਰਕ ਦੀ ਸੁਰੱਖਿਆ ’ਤੇ ਵਿਸ਼ੇਸ਼ ਧਿਆਨ ਦੇਣਾ ਹੋਵੇਗਾ।

🔔 ਵਰਲਡ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!