|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਇਥੋਪੀਆ ਹਾਦਸੇ ਤੋਂ ਬਾਅਦ ਭਾਰਤ 'ਚ ਬੰਦ ਹੋ ਸਕਦੇ ਹਨ ਬੋਇੰਗ -737 ਮੈਕਸ 8 ਜਹਾਜ਼

11 ਮਾਰਚ, ਸਿਮਰਨ ਕੌਰ, (NRI MEDIA) :

NRI Post Desk · 2301 ਦਿਨ ਪਹਿਲਾਂ · ਅੱਪਡੇਟ 2298 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

11 ਮਾਰਚ, ਸਿਮਰਨ ਕੌਰ, (NRI MEDIA) :

ਮੀਡਿਆ ਡੈਸਕ (ਸਿਮਰਨ ਕੌਰ) : ਇਥੋਪੀਆ ਵਿੱਚ ਜਹਾਜ਼ ਹਾਦਸੇ ਤੋਂ ਬਾਅਦ, ਬੋਇੰਗ 737-ਮੈਕਸ 8 ਦੇ ਜਹਾਜ਼ਾਂ ਦੇ ਬਾਰੇ ਭਾਰਤ ਵਿੱਚ ਕੁੱਛ ਸਵਾਲ ਚੁਕੇ ਗਏ ਹਨ | ਸਿਵਲ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ ਅਤੇ ਸਿਵਲ ਏਵੀਏਸ਼ਨ (ਡੀਜੀਸੀਏ) ਸਰਕਾਰ ਵੱਲੋਂ ਇਸ ਤਰ੍ਹਾਂ ਦੇ ਜਹਾਜ਼ਾਂ ਬਾਰੇ ਫੈਸਲਾ ਕਰਨ ਲਈ ਇੱਕ ਮੀਟਿੰਗ ਕੀਤੀ ਜਾਵੇਗੀ | ਸੋਮਵਾਰ ਨੂੰ ਇਕ ਸੀਨੀਅਰ ਅਧਿਕਾਰੀ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ |

ਸੰਬੰਧਿਤ ਖ਼ਬਰਾਂ

ਇੱਕ ਨਿਊਜ਼ ਏਜੰਸੀ ਦੀ ਰਿਪੋਰਟ ਮੁਤਾਬਕ ਭਾਰਤ 'ਚ ਸਪਾਈਸਜੈਟ ਅਤੇ ਜੈੱਟ ਏਅਰਵੇਜ਼ ਦਾ ਇਸਤੇਮਾਲ ਕੀਤਾ ਜਾਂਦਾ ਹੈ | ਹਾਲ ਹੀ 'ਚ ਸਪਾਈਸਜੈਟ ਨੇ ਵਲੋਂ ਜਾਣਕਾਰੀ ਮਿਲੀ ਹੈ ਕਿ ਓਹਨਾ ਨੇ 255 ਜਹਾਜ਼ਾਂ ਦਾ ਆਰਡਰ ਦਿੱਤਾ ਹੈ, ਜਿਸ ਵਿਚ 155 ਇਹੀ ਜਹਾਜ਼ ਸ਼ਾਮਲ ਹਨ |

ਦੱਸ ਦਈਏ ਕਿ ਇਸ ਤੋਂ ਪਹਿਲਾਂ ਚੀਨ ਦੇ ਰੱਖਿਆ ਮੰਤਰਾਲੇ ਨੇ ਇਥੋਪੀਆ ਦੇ ਹਵਾਈ ਹਾਦਸੇ ਤੋਂ ਬਾਅਦ ਇਸ ਦੀ ਚਿੰਤਾ ਪ੍ਰਗਟ ਕੀਤੀ ਸੀ ਜਿਸ ਤੋਂ ਬਾਅਦ ਚੀਨ ਦੀ ਹਵਾਈ ਰੈਗੂਲੇਟਰੀ ਅਥਾਰਟੀ ਨੇ ਇਸ ਉੱਤੇ ਬੈਨ ਲਗਾ ਦਿੱਤਾ ਹੈ | ਜ਼ਿਕਰਯੋਗ ਹੈ ਕਿ ਇਥੋਪੀਆ 'ਚ ਇਸ ਜਹਾਜ਼ ਨਾਲ ਹੋਏ ਹਾਦਸੇ 'ਚ 157 ਲੋਕ ਮਾਰੇ ਗਏ ਸਨ ਜਿਸ ਵਿੱਚ 4 ਭਾਰਤੀ ਵੀ ਸ਼ਾਮਲ ਸਨ |

ਇਹ ਹਾਦਸਾ ਪਿਛਲੇ 5 ਮਹੀਨਿਆਂ 'ਚ ਵਾਪਰੀ ਦੂਜੀ ਘਟਨਾ ਹੈ ਜੋ ਇਸ ਜਹਾਜ਼ (ਬੋਇੰਗ 737 ਮੈਕਸ -੮) ਦੇ ਵਿਗੜਨ ਕਾਰਨ ਹੋਈ ਹੈ | ਇਸ ਤੋਂ ਪਹਿਲਾਂ ਵੀ ਅਕਤੂਬਰ 2018 'ਚ ਇੰਡੋਨੇਸ਼ੀਆ ਦੀ ਲਾਈਨ ਏਅਰ ਕੰਪਨੀ ਦਾ ਇੱਕ ਜਹਾਜ਼ ਕਰੈਸ਼ ਹੋਇਆ ਸੀ ਜਿਸ ਵਿੱਚ 189 ਲੋਕ ਮਰ ਗਏ ਸਨ |

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!