|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਪਤਨੀ ਤੇ ਆਪਣੇ ਪੁੱਤਰ ਨੂੰ ਗੋਲ਼ੀਆਂ ਮਾਰਨ ਤੋਂ ਬਾਅਦ ਖ਼ੁਦ ਨੂੰ ਮਾਰੀ ਗੋਲ਼ੀ

ਮਾਲੇਰਕੋਟਲਾ (ਇੰਦਰਜੀਤ ਸਿੰਘ) : ਸ਼ਹਿਰ ਦੇ ਮਸ਼ਹੂਰ ਜੈਨ ਸਵੀਟਸ ਦੇ ਮਾਲਕ ਵਿਜੈ ਕੁਮਾਰ ਜੈਨ (40) ਨੇ ਮੰਗਲਵਾਰ ਸਵੇਰੇ ਕਰੀਬ 4 ਵਜੇ ਆਪਣੀ ਲਾਇਸੈਂਸੀ ਰਿਵਾਲਵਰ ਨਾਲ ਆਪਣੀ ਪਤਨੀ ਆਸ਼ੂ ਜੈਨ ਤੇ ਆਪਣੇ ਪੁੱਤਰ ਸਾਹਿਲ ਜੈਨ ਨੂੰ ਗੋਲ਼ੀਆਂ ਮਾਰਨ ਤੋਂ ਬਾਅਦ ਖ਼ੁਦ ਨੂੰ ਗੋਲ਼ੀ ਮਾਰ ਕੇ ਆਤਮਹੱਤਿਆ ਕਰ ਲਈ। ਵਿਜੈ ਕੁਮਾਰ ਜੈਨ ਨੇ ਆਤਮਹੱਤਿਆ ਕਰਨ ਲਈ ਆਪਣੀ ਛਾਤੀ 'ਚ ਗੋਲ਼ੀ ਮਾਰੀ। ਪ

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਮਾਲੇਰਕੋਟਲਾ (ਇੰਦਰਜੀਤ ਸਿੰਘ) : ਸ਼ਹਿਰ ਦੇ ਮਸ਼ਹੂਰ ਜੈਨ ਸਵੀਟਸ ਦੇ ਮਾਲਕ ਵਿਜੈ ਕੁਮਾਰ ਜੈਨ (40) ਨੇ ਮੰਗਲਵਾਰ ਸਵੇਰੇ ਕਰੀਬ 4 ਵਜੇ ਆਪਣੀ ਲਾਇਸੈਂਸੀ ਰਿਵਾਲਵਰ ਨਾਲ ਆਪਣੀ ਪਤਨੀ ਆਸ਼ੂ ਜੈਨ ਤੇ ਆਪਣੇ ਪੁੱਤਰ ਸਾਹਿਲ ਜੈਨ ਨੂੰ ਗੋਲ਼ੀਆਂ ਮਾਰਨ ਤੋਂ ਬਾਅਦ ਖ਼ੁਦ ਨੂੰ ਗੋਲ਼ੀ ਮਾਰ ਕੇ ਆਤਮਹੱਤਿਆ ਕਰ ਲਈ। ਵਿਜੈ ਕੁਮਾਰ ਜੈਨ ਨੇ ਆਤਮਹੱਤਿਆ ਕਰਨ ਲਈ ਆਪਣੀ ਛਾਤੀ 'ਚ ਗੋਲ਼ੀ ਮਾਰੀ। ਪਤਨੀ ਦੀ ਜਿੱਤੇ ਮੌਕੇ 'ਤੇ ਹੀ ਮੌਤ ਹੋ ਗਈ ਉੱਥੇ ਪੁੱਤਰ ਸਾਹਿਲ ਨੂੰ ਗੰਭੀਰ ਹਾਲਤ 'ਚ ਡੀਐੱਮਸੀ ਲੁਧਿਆਣਾ 'ਚ ਭਰਤੀ ਕਰਵਾਇਆ ਗਿਆ ਹੈ।ਦੱਸਿਆ ਜਾ ਰਿਹਾ ਹੈ ਕਿ ਸਾਹਿਲ ਨੂੰ ਚਾਰ ਗੋਲ਼ੀਆਂ ਲੱਗੀਆਂ ਹਨ ਜਿਸ ਕਾਰਨ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

ਸੰਬੰਧਿਤ ਖ਼ਬਰਾਂ

ਐੱਸਪੀ ਹਰਪ੍ਰੀਤ ਸਿੰਘ ਪੁਲਿਸ ਬਲ ਸਮੇਤ ਮੌਕੇ 'ਤੇ ਪਹੁੰਚੇ ਤੇ ਮਾਮਲੇ ਦੀ ਜਾਂਚ-ਪੜਤਾਲ ਸ਼ੁਰੂ ਕੀਤੀ। ਐੱਸਪੀ ਨੇ ਦੱਸਿਆ ਕਿ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਹੁੰਚਾ ਦਿੱਤਾ ਗਿਆ ਹੈ। ਵਿਜੈ ਜੈਨ ਵੱਲੋਂ ਆਤਮਹੱਤਿਆ ਕਰਨ ਤੇ ਪਤਨੀ ਦੀ ਹੱਤਿਆ ਕਰਨ ਦੇ ਕਾਰਨਾਂ ਦਾ ਹਾਲੇ ਤਕ ਕੁਝ ਪਤਾ ਨਹੀਂ ਚੱਲ ਸਕਿਆ ਹੈ। ਪੁਲਿਸ ਵੱਲੋਂ ਬਾਕੀ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ।ਦੱਸਿਆ ਜਾ ਰਿਹਾ ਹੈ ਕਿ ਵਿਜੈ ਜੈਨ ਕੁਝ ਦਿਨਾਂ ਤੋਂ ਮਾਨਸਿਕ ਤੌਰ 'ਤੇ ਪਰੇਸ਼ਾਨ ਸੀ।

ਸਵੇਰੇ ਚਾਰ ਵਜੇ ਉਸ ਨੇ ਲਾਇਸੈਂਸੀ ਰਿਵਾਲਵਰ ਨਾਲ ਬੈੱਡਰੂਮ 'ਚ ਬਿਸਤਰੇ 'ਤੇ ਹੀ ਪਤਨੀ ਨੂੰ ਦੋ ਗੋਲ਼ੀਆਂ ਮਾਰੀਆਂ ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਤੋਂ ਬਾਅਦ ਪੁੱਤਰ 'ਤੇ ਇਕ ਤੋਂ ਬਾਅਦ ਇਕ ਚਾਰ ਗੋਲ਼ੀਆਂ ਦਾਗ ਦਿੱਤੀਆਂ। ਪੁੱਤਰ ਨੂੰ ਮਰਿਆ ਸਮਝ ਕੇ ਵਿਜੈ ਘਰ ਦੀ ਉੱਪਰਲੀ ਮੰਜ਼ਿਲ 'ਤੇ ਪਹੁੰਚੇ ਤੇ ਉੱਥੇ ਕਮਰੇ 'ਚ ਖ਼ੁਦ ਦੀ ਛਾਤੀ 'ਤੇ ਰਿਵਾਲਵਰ ਰੱਖ ਕੇ ਗੋਲ਼ੀ ਮਾਰ ਲਈ, ਜਿਸ ਕਾਰ ਉਸ ਦੀ ਵੀ ਤੁਰੰਤ ਮੌਤ ਹੋ ਗਈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!