|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਬ੍ਲੈਕ ਅਤੇ ਵ੍ਹਾਈਟ ਫੰਗਸ ਤੋਂ ਬਾਅਦ ਹੁਣ ਗ੍ਰੀਨ ਫੰਗਸ ਦਾ ਮਰੀਜ਼ ਮਿਲਿਆ

ਮੁੰਬਈ (ਦੇਵ ਇੰਦਰਜੀਤ) : ਮਾਣਿਕਬਾਗ ਇਲਾਕੇ ’ਚ ਰਹਿਣ ਵਾਲਾ 34 ਸਾਲ ਦਾ ਮਰੀਜ਼ ਕੋਰਨਾ ਨਾਲ ਇਨਫੈਕਟਿਡ ਹੋਇਆ ਸੀ। ਉਸ ਦੇ ਫੇਫੜਿਆਂ ’ਚ 90 ਫੀਸਦੀ ਇਨਫੈਕਸ਼ਨ ਫੈਲ ਚੁੱਕਾ ਹੈ। ਦੋ ਮਹੀਨਿਆਂ ਤਕ ਚੱਲੇ ਇਲਾਜ ਤੋਂ ਬਾਅਦ ਮਰੀਜ਼ ਦੀ ਹਸਪਤਾਲ ਤੋਂ ਛੁੱਟੀ ਕਰ ਦਿੱਤੀ ਗਈ ਸੀ। 10 ਦਿਨਾਂ ਬਾਅਦ ਮਰੀਜ਼ ਦੀ ਹਾਲਤ ਮੁੜ ਵਿਗੜਨ ਲੱਗੀ। ਉਸ ਦੇ ਸੱਜੇ ਫੇਫੜੇ ’ਚ ਪਸ ਭਰ ਗਿਆ ਸੀ। ਫੇਫੜੇ

NRI Post Desk · 1989 ਦਿਨ ਪਹਿਲਾਂ · ਅੱਪਡੇਟ 1989 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਬ੍ਲੈਕ ਅਤੇ ਵ੍ਹਾਈਟ ਫੰਗਸ ਤੋਂ ਬਾਅਦ ਹੁਣ ਗ੍ਰੀਨ ਫੰਗਸ ਦਾ ਮਰੀਜ਼ ਮਿਲਿਆ
📷 NRI Post Desk

ਮੁੰਬਈ (ਦੇਵ ਇੰਦਰਜੀਤ) : ਮਾਣਿਕਬਾਗ ਇਲਾਕੇ ’ਚ ਰਹਿਣ ਵਾਲਾ 34 ਸਾਲ ਦਾ ਮਰੀਜ਼ ਕੋਰਨਾ ਨਾਲ ਇਨਫੈਕਟਿਡ ਹੋਇਆ ਸੀ। ਉਸ ਦੇ ਫੇਫੜਿਆਂ ’ਚ 90 ਫੀਸਦੀ ਇਨਫੈਕਸ਼ਨ ਫੈਲ ਚੁੱਕਾ ਹੈ। ਦੋ ਮਹੀਨਿਆਂ ਤਕ ਚੱਲੇ ਇਲਾਜ ਤੋਂ ਬਾਅਦ ਮਰੀਜ਼ ਦੀ ਹਸਪਤਾਲ ਤੋਂ ਛੁੱਟੀ ਕਰ ਦਿੱਤੀ ਗਈ ਸੀ। 10 ਦਿਨਾਂ ਬਾਅਦ ਮਰੀਜ਼ ਦੀ ਹਾਲਤ ਮੁੜ ਵਿਗੜਨ ਲੱਗੀ। ਉਸ ਦੇ ਸੱਜੇ ਫੇਫੜੇ ’ਚ ਪਸ ਭਰ ਗਿਆ ਸੀ। ਫੇਫੜੇ ਅਤੇ ਸਾਈਨਸ ’ਚ ਐਸਪਰਜਿਲਸ ਫੰਗਸ ਹੋ ਗਿਆ ਸੀ ਜਿਸ ਨੂੰ ‘ਗਰੀਨ ਫੰਗਸ’ ਕਿਹਾ ਜਾ ਰਿਹਾ ਹੈ।

ਕੋਰੋਨਾ ਦੀ ਦੂਜੀ ਲਹਿਰ ਦਾ ਕਹਿਰ ਦੇਸ਼ ’ਚ ਘਟਣਾ ਸ਼ੁਰੂ ਹੋ ਗਿਆ ਹੈ ਪਰ ਬਲੈਕ ਅਤੇ ਵਾਈਟ ਫੰਗਸ ਦਾ ਖ਼ਤਰਾ ਮੰਡਰਾਉਣ ਲੱਗਾ ਹੈ। ਬਲੈਕ, ਵਾਈਟ ਅਤੇ ਯੈਲੋ ਫੰਗਸ ਤੋਂ ਬਾਅਦ ਹੁਣ ਦੇਸ਼ ’ਚ ‘ਗਰੀਨ ਫੰਗਸ’ ਦਾ ਮਾਮਲਾ ਸਾਹਮਣੇ ਆ ਗਿਆ ਹੈ। ਇੰਦੌਰ ’ਚ ਹੁਣ ‘ਗਰੀਨ ਫੰਗਸ’ ਦਾ ਮਰੀਜ਼ ਮਿਲਿਆ ਹੈ। ਇਹ ਦੇਸ਼ ’ਚ ਅਜਿਹਾ ਪਹਿਲਾ ਮਾਮਲਾ ਹੈ। ਮਰੀਜ਼ ਨੂੰ ਤੁਰੰਤ ਏਅਰਲਿਫਟ ਕਰਕੇ ਮੁੰਬਈ ਭੇਜਿਆ ਗਿਆ ਹੈ। ਭਾਰਤ ’ਚ ਕੋਰੋਨਾ ਦੇ ਤਾਂਡਵ ਤੋਂ ਬਾਅਦ ਹੁਣ ਮਰੀਜ਼ਾਂ ਨੂੰ ਫੰਗਸ ਆਪਣਾ ਸ਼ਿਕਾਰ ਬਣਾ ਰਿਹਾ ਹੈ। ਇੰਦੌਰ ਦੇ ਅਰਬਿੰਦੋ ਹਸਪਤਾਲ ’ਚ ਦਾਖ਼ਲ ਕੋਰੋਨਾ ਦੇ ਇਕ ਮਰੀਜ਼ ’ਚ ‘ਗਰੀਨ ਫੰਗਸ’ ਪਾਇਆ ਗਿਆ ਹੈ। ਉਸ ਨੂੰ ਇਲਾਜ ਲਈ ਏਅਰਲਿਫਟ ਕਰਕੇ ਮੁੰਬਈ ਦੇ ਹਿੰਦੁਜਾ ਹਸਪਤਾਲ ਭੇਜਿਆ ਗਿਆ ਹੈ।

ਸੰਬੰਧਿਤ ਖ਼ਬਰਾਂ

ਗਰੀਨ ਫੰਗਸ’, ਬਲੈਕ ਅਤੇ ਵਾਈਟ ਫੰਗਸ ਤੋਂ ਜ਼ਿਆਦਾ ਖ਼ਤਰਨਾਕ ਹੈ। ਇਸ ਕਾਰਨ ਮਰੀਜ਼ ਦੀ ਹਾਲਤ ਜ਼ਿਆਦਾ ਵਿਗੜਦੀ ਜਾ ਰਹੀ ਸੀ। ਮਰੀਜ਼ ਦੇ ਮਲ ’ਚ ਖੂਨ ਆਉਣ ਲੱਗਾ ਸੀ। ਬੁਖਾਰ ਵੀ 103 ਡਿਗਰੀ ਬਣਿਆ ਹੋਇਆ ਸੀ। ‘ਗਰੀਨ ਫੰਗਸ’ ’ਤੇ ਐਮਫੋਟੇਰੇਸਿਨ-ਬੀ ਟੀਕਾ ਵੀ ਅਸਰ ਨਹੀਂ ਕਰਦਾ।

ਦੇਸ਼ ’ਚ ‘ਗਰੀਨ ਫੰਗਸ’ ਦਾ ਇਹ ਪਹਿਲਾ ਮਾਮਲਾ ਹੈ ਜੋ ਪੋਸਟ ਕੋਵਿਡ ਮਰੀਜ਼ਾਂ ’ਚ ਵੇਖਿਆ ਗਿਆ ਹੈ। ਕੋਰੋਨਾ ਦੀ ਰਫ਼ਤਾਰ ਤਾਂ ਘੱਟ ਹੋ ਚੁੱਕੀ ਹੈ ਪਰ ਬਲੈਕ ਫੰਗਸ ਦੇ ਮਰੀਜ਼ਾਂ ’ਚ ਕਮੀ ਨਹੀਂ ਆ ਰਹੀ। ਅਜਿਹੇ ’ਚ ‘ਗਰੀਨ ਫੰਗਸ’ ਦਾ ਸਾਹਮਣੇ ਆਉਣਾ ਚਿੰਤਾਜਨਕ ਹੈ। ਫਿਹਲਾਲ, ਮਰੀਜ਼ ਬਿਹਤਰ ਇਲਾਜ ਲਈ ਮੁੰਬਈ ਭੇਜਿਆ ਗਿਆ ਹੈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!