|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਸਪੋਰਟਸ

ਵਿਵਾਦ ਖ਼ਤਮ ਕਰ ਲਹਿੰਬਰ ਹੁਸੈਨਪੁਰੀ ਪਰਿਵਾਰ ਨੂੰ ਗੱਲ ਲਗਾਉਂਦੇ ਆਏ ਨਜ਼ਰ

ਜਲੰਧਰ (ਦੇਵ ਇੰਦਰਜੀਤ) : ਵਿਵਾਦ ਦੇ ਖ਼ਤਮ ਹੋਣ ਦੀ ਲਹਿੰਬਰ ਹੁਸੈਨਪੁਰੀ ਦੇ ਪ੍ਰਸ਼ੰਸਕਾਂ ਦੇ ਨਾਲ-ਨਾਲ ਬਾਕੀ ਲੋਕ ਵੀ ਦੁਆ ਕਰ ਰਹੇ ਹਨ।ਪੰਜਾਬੀ ਗਾਇਕ ਲਹਿੰਬਰ ਹੁਸੈਨਪੁਰੀ ਦਾ ਬੀਤੇ ਕੁਝ ਦਿਨਾਂ ਤੋਂ ਆਪਣੀ ਪਤਨੀ ਤੇ ਬੱਚਿਆਂ ਨਾਲ ਵਿਵਾਦ ਦੇਖਣ ਨੂੰ ਮਿਲ ਰਿਹਾ ਹੈ।ਮਹਿਲਾ ਕਮਿਸ਼ਨ ਦੀ ਪ੍ਰਧਾਨ ਮਨੀਸ਼ਾ ਗੁਲਾਟੀ ਨੇ ਅੱਜ ਇਨ੍ਹਾਂ ਦਾ ਵਿਵਾਦ ਖ਼ਤਮ ਕਰਵਾ ਦਿੱਤਾ ਹੈ।ਲੋਕਾਂ ਦਾ ਕਹ

NRI Post Desk · 1998 ਦਿਨ ਪਹਿਲਾਂ · ਅੱਪਡੇਟ 1998 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਵਿਵਾਦ ਖ਼ਤਮ ਕਰ ਲਹਿੰਬਰ ਹੁਸੈਨਪੁਰੀ ਪਰਿਵਾਰ ਨੂੰ ਗੱਲ ਲਗਾਉਂਦੇ ਆਏ ਨਜ਼ਰ
📷 NRI Post Desk

ਜਲੰਧਰ (ਦੇਵ ਇੰਦਰਜੀਤ) : ਵਿਵਾਦ ਦੇ ਖ਼ਤਮ ਹੋਣ ਦੀ ਲਹਿੰਬਰ ਹੁਸੈਨਪੁਰੀ ਦੇ ਪ੍ਰਸ਼ੰਸਕਾਂ ਦੇ ਨਾਲ-ਨਾਲ ਬਾਕੀ ਲੋਕ ਵੀ ਦੁਆ ਕਰ ਰਹੇ ਹਨ।ਪੰਜਾਬੀ ਗਾਇਕ ਲਹਿੰਬਰ ਹੁਸੈਨਪੁਰੀ ਦਾ ਬੀਤੇ ਕੁਝ ਦਿਨਾਂ ਤੋਂ ਆਪਣੀ ਪਤਨੀ ਤੇ ਬੱਚਿਆਂ ਨਾਲ ਵਿਵਾਦ ਦੇਖਣ ਨੂੰ ਮਿਲ ਰਿਹਾ ਹੈ।ਮਹਿਲਾ ਕਮਿਸ਼ਨ ਦੀ ਪ੍ਰਧਾਨ ਮਨੀਸ਼ਾ ਗੁਲਾਟੀ ਨੇ ਅੱਜ ਇਨ੍ਹਾਂ ਦਾ ਵਿਵਾਦ ਖ਼ਤਮ ਕਰਵਾ ਦਿੱਤਾ ਹੈ।ਲੋਕਾਂ ਦਾ ਕਹਿਣਾ ਸੀ ਕਿ ਘਰ ਦਾ ਮਸਲਾ ਘਰ ’ਚ ਰਹਿ ਕੇ ਹੱਲ ਹੋਣਾ ਚਾਹੀਦਾ ਹੈ। ਉਥੇ ਕੁਝ ਦਿਨ ਪਹਿਲਾਂ ਲਹਿੰਬਰ ਹੁਸੈਨਪੁਰੀ ਮਹਿਲਾ ਕਮਿਸ਼ਨ ਅੱਗੇ ਪੇਸ਼ ਹੋਏ।

ਸੰਬੰਧਿਤ ਖ਼ਬਰਾਂ

ਮਨੀਸ਼ਾ ਗੁਲਾਟੀ ਨੇ ਇਸ ਗੱਲ ਦੀ ਜਾਣਕਾਰੀ ਫੇਸਬੁੱਕ ਪੇਜ ਰਾਹੀਂ ਸਾਂਝੀ ਕੀਤੀ ਹੈ। ਇਸ ਦੌਰਾਨ ਮਨੀਸ਼ਾ ਗੁਲਾਟੀ ਨੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ’ਚ ਪਤਨੀ ਤੇ ਬੱਚੇ ਲਹਿੰਬਰ ਹੁਸੈਨਪੁਰੀ ਦੇ ਗਲ ਲੱਗ ਕੇ ਰੋ ਰਹੇ ਹਨ।ਮਨੀਸ਼ਾ ਗੁਲਾਟੀ ਤਸਵੀਰਾਂ ਸਾਂਝੀਆਂ ਕਰਦਿਆਂ ਲਿਖਦੀ ਹੈ, ‘ਅੱਜ ਮੇਰਾ ਦਿਲ ਬਹੁਤ ਖੁਸ਼ ਹੈ। ਜਦੋਂ ਵੀ ਰਿਸ਼ਤਿਆਂ ਨੂੰ ਜੋੜਨ ਦੀ ਗੱਲ ਹੁੰਦੀ ਹੈ ਤਾਂ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਕਿ ਮੈਂ ਰਿਸ਼ਤਿਆਂ ਨੂੰ ਜੋੜਨ ਦਾ ਇਕ ਚੰਗਾ ਜ਼ਰੀਆ ਬਣੀ ਹਾਂ।

ਮੈਨੂੰ ਤੁਹਾਡੇ ਸਾਰਿਆਂ ਨਾਲ ਇਹ ਗੱਲ ਸਾਂਝੀ ਕਰਦਿਆਂ ਬਹੁਤ ਖੁਸ਼ੀ ਹੋ ਰਹੀ ਹੈ ਕਿ ਲਹਿੰਬਰ ਤੇ ਉਨ੍ਹਾਂ ਦੀ ਪਤਨੀ ਦੀ ਅੱਜ ਕਮਿਸ਼ਨ ਵਲੋਂ ਸੁਲ੍ਹਾ-ਸਫਾਈ ਕਰਵਾ ਦਿੱਤੀ ਹੈ।ਮਨੀਸ਼ਾ ਨੇ ਅੱਗੇ ਲਿਖਿਆ, ‘ਇਸ ਦੇ ਨਾਲ ਹੀ ਇਨ੍ਹਾਂ ਦੇ ਪਰਿਵਾਰ ’ਚ ਰਿਸ਼ਤੇਦਾਰਾਂ ਦੀ ਦਖ਼ਲ ਨੂੰ ਦੇਖਦੇ ਹੋਏ ਦੋਵਾਂ ਨੂੰ ਰਿਸ਼ਤੇਦਾਰਾਂ ਤੋਂ ਦੂਰ ਰਹਿਣ ਲਈ ਕਿਹਾ ਗਿਆ ਹੈ। ਵਾਹਿਗੁਰੂ ਹਰ ਇਹ ਪਰਿਵਾਰ ਨੂੰ ਹੱਸਦਾ-ਖੇਡਦਾ ਰੱਖੇ। ਮੇਰੀਆਂ ਦੁਆਵਾਂ ਤੁਹਾਡੇ ਦੋਵਾਂ ਨਾਲ ਹਨ।

🔔 ਸਪੋਰਟਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!