|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਅਮਰੀਕਾ

ਅਮਰੀਕਾ 'ਚ ਮੁੜ ਕੋਰੋਨਾ ਨਾਲ ਇੱਕ ਦਿਨ 'ਚ ਹੋਈਆਂ 2000 ਮੌਤਾਂ

ਵਾਸ਼ਿੰਗਟਨ (ਐਨ.ਆਰ.ਆਈ. ਮੀਡਿਆ) : ਅਮਰੀਕਾ 'ਚ ਕੋਰੋਨਾ ਇੱਕ ਵਾਰ ਮੁੜ ਕੰਟਰੋਲ ਤੋਂ ਬਾਹਰ ਹੋ ਗਿਆ ਹੈ। ਬੀਤੇ 24 ਘੰਟਿਆਂ 'ਚ ਕੋਰੋਨਾ ਕਾਰਨ 2000 ਮੌਤਾਂ ਦਰਜ ਹੋਈਆਂ ਹਨ। ਇਹ 21ਵੀਂ ਵਾਰ ਹੈ ਜਦ ਦੇਸ਼ 'ਚ ਇੱਕ ਦਿਨ 'ਚ ਹੀ ਕੋਰੋਨਾ ਨਾਲ 2000 ਮੌਤਾਂ ਦਰਜ ਹੋਈਆਂ ਹਨ। ਜਾਨ ਹਾਪਕਿੰਸ ਦੇ ਅੰਕੜਿਆਂ ਅਨੁਸਾਰ ਸੰਯੁਕਤ ਰਾਜ ਅਮਰੀਕਾ 'ਚ ਮੰਗਲਵਾਰ ਨੂੰ 2,146 ਮੌਤ ਹੋਈ ਹੈ, ਜੋ

NRI Post Desk · 2192 ਦਿਨ ਪਹਿਲਾਂ · ਅੱਪਡੇਟ 2192 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਅਮਰੀਕਾ 'ਚ ਮੁੜ ਕੋਰੋਨਾ ਨਾਲ ਇੱਕ ਦਿਨ 'ਚ ਹੋਈਆਂ 2000 ਮੌਤਾਂ
📷 NRI Post Desk

ਵਾਸ਼ਿੰਗਟਨ (ਐਨ.ਆਰ.ਆਈ. ਮੀਡਿਆ) : ਅਮਰੀਕਾ 'ਚ ਕੋਰੋਨਾ ਇੱਕ ਵਾਰ ਮੁੜ ਕੰਟਰੋਲ ਤੋਂ ਬਾਹਰ ਹੋ ਗਿਆ ਹੈ। ਬੀਤੇ 24 ਘੰਟਿਆਂ 'ਚ ਕੋਰੋਨਾ ਕਾਰਨ 2000 ਮੌਤਾਂ ਦਰਜ ਹੋਈਆਂ ਹਨ। ਇਹ 21ਵੀਂ ਵਾਰ ਹੈ ਜਦ ਦੇਸ਼ 'ਚ ਇੱਕ ਦਿਨ 'ਚ ਹੀ ਕੋਰੋਨਾ ਨਾਲ 2000 ਮੌਤਾਂ ਦਰਜ ਹੋਈਆਂ ਹਨ। ਜਾਨ ਹਾਪਕਿੰਸ ਦੇ ਅੰਕੜਿਆਂ ਅਨੁਸਾਰ ਸੰਯੁਕਤ ਰਾਜ ਅਮਰੀਕਾ 'ਚ ਮੰਗਲਵਾਰ ਨੂੰ 2,146 ਮੌਤ ਹੋਈ ਹੈ, ਜੋ ਕਿ ਮਈ ਦੇ ਬਾਅਦ ਕੋਰੋਨਾ ਦੇ ਕਾਰਨ ਸਭ ਤੋਂ ਜ਼ਿਆਦਾ ਮੌਤਾਂ ਹਨ।

ਸੰਬੰਧਿਤ ਖ਼ਬਰਾਂ

ਇਸ ਦੇ ਨਾਲ ਹੀ ਕੋਰੋਨਾ ਮਹਾਮਾਰੀ ਦੇ ਕਾਰਨ ਦੇਸ਼ 'ਚ ਮਰਨ ਵਾਲਿਆਂ ਦੀ ਗਿਣਤੀ 2 ਲੱਖ 59 ਹਜ਼ਾਰ 925 ਹੋ ਗਈ ਹੈ। ਬੀਤੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਦੇ 1 ਲੱਖ 72 ਹਜ਼ਾਰ ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਨੂੰ ਮਿਲਾ ਕੇ ਪੀੜਤਾਂ ਦੀ ਕੁੱਲ ਗਿਣਤੀ 1 ਕਰੋੜ 25 ਲੱਖ 91 ਹਜ਼ਾਰ 163 ਹੋ ਗਈ ਹੈ।

ਮਹਾਂਮਾਰੀ ਦੀ ਦੂਜੀ ਲਹਿਰ ਨਾਲ ਨਜਿੱਠਣ ਲਈ ਕਈ ਸੂਬਿਆਂ ਨੇ ਇੱਕ ਵਾਰ ਫਿਰ ਨਾਈਟ ਕਰਫਿਊ ਲਗਾ ਦਿੱਤਾ ਹੈ। ਜਦਕਿ ਕਈ ਸੂਬਿਆਂ 'ਚ ਮਾਸਕ ਪਾਉਣਾ ਜ਼ਰੂਰੀ ਕਰ ਦਿੱਤਾ ਹੈ। ਕੈਲੀਫੋਰਨੀਆ ਦੇ ਗਵਰਨਰ ਨੇ ਇਕ ਹੁਕਮ ਜਾਰੀ ਕਰ ਲੋਕਾਂ ਨੂੰ ਕਿਹਾ ਕਿ ਉਹ ਰਾਤ 10 ਵਜੇ ਤੋਂ ਸਵੇਰੇ ਪੰਜ ਵਜੇ ਤਕ ਘਰਾਂ ਤੋਂ ਬਾਹਰ ਨਾ ਨਿਕਲਣ।

🔔 ਅਮਰੀਕਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!