|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਬਿਜ਼ਨਸ

ਏਅਰ ਇੰਡੀਆ ਮੁੜ ਸ਼ੁਰੂ ਕਰੇਗੀ ਰੋਮ ਦੀਆਂ ਉਡਾਣਾਂ

ਮੁੰਬਈ (ਪਾਇਲ): ਭਾਰਤ ਤੋਂ ਯੂਰਪ ਜਾਣ ਵਾਲੇ ਹਵਾਈ ਮੁਸਾਫ਼ਰਾਂ ਲਈ ਨਵਾਂ ਸਾਲ ਵੱਡੀਆਂ ਖ਼ੁਸ਼ਖਬਰੀਆਂ ਲੈ ਕੇ ਆ ਰਿਹਾ ਹੈ। ਟਾਟਾ ਗਰੁੱਪ ਦੀ ਏਅਰ ਇੰਡੀਆ ਨੇ ਲਗਭਗ 6 ਸਾਲਾਂ ਦੇ ਵਕਫ਼ੇ ਬਾਅਦ ਇਟਲੀ ਦੀ ਰਾਜਧਾਨੀ ਰੋਮ ਲਈ ਸਿੱਧੀਆਂ ਉਡਾਣਾਂ ਮੁੜ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ।

NRI Post Desk · 339 ਦਿਨ ਪਹਿਲਾਂ · ਅੱਪਡੇਟ 339 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਏਅਰ ਇੰਡੀਆ ਮੁੜ ਸ਼ੁਰੂ ਕਰੇਗੀ ਰੋਮ ਦੀਆਂ ਉਡਾਣਾਂ
📷 NRI Post Desk

ਮੁੰਬਈ (ਪਾਇਲ): ਭਾਰਤ ਤੋਂ ਯੂਰਪ ਜਾਣ ਵਾਲੇ ਹਵਾਈ ਮੁਸਾਫ਼ਰਾਂ ਲਈ ਨਵਾਂ ਸਾਲ ਵੱਡੀਆਂ ਖ਼ੁਸ਼ਖਬਰੀਆਂ ਲੈ ਕੇ ਆ ਰਿਹਾ ਹੈ। ਟਾਟਾ ਗਰੁੱਪ ਦੀ ਏਅਰ ਇੰਡੀਆ ਨੇ ਲਗਭਗ 6 ਸਾਲਾਂ ਦੇ ਵਕਫ਼ੇ ਬਾਅਦ ਇਟਲੀ ਦੀ ਰਾਜਧਾਨੀ ਰੋਮ ਲਈ ਸਿੱਧੀਆਂ ਉਡਾਣਾਂ ਮੁੜ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ।

ਇਹ ਸੇਵਾ 25 ਮਾਰਚ, 2026 ਤੋਂ ਦਿੱਲੀ ਤੋਂ ਸ਼ੁਰੂ ਹੋਵੇਗੀ, ਜੋ ਹਫ਼ਤੇ ਵਿੱਚ ਚਾਰ ਦਿਨ (ਸੋਮਵਾਰ, ਬੁੱਧਵਾਰ, ਸ਼ੁੱਕਰਵਾਰ ਅਤੇ ਐਤਵਾਰ) ਉਪਲਬਧ ਹੋਵੇਗੀ।

ਏਅਰ ਇੰਡੀਆ ਦੇ ਅਧਿਕਾਰੀਆਂ ਅਨੁਸਾਰ, ਇਹ ਫੈਸਲਾ ਭਾਰਤ ਅਤੇ ਇਟਲੀ ਵਿਚਕਾਰ ਵਧ ਰਹੇ ਵਪਾਰਕ ਅਤੇ ਸੱਭਿਆਚਾਰਕ ਸਬੰਧਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਲਿਆ ਗਿਆ ਹੈ, ਜਿਸ ਨਾਲ ਮੁਸਾਫ਼ਰਾਂ ਨੂੰ ਸਿੱਧੀ ਕਨੈਕਟੀਵਿਟੀ ਮਿਲੇਗੀ।

ਸੰਬੰਧਿਤ ਖ਼ਬਰਾਂ

ਦੂਜੇ ਪਾਸੇ, ਨਿੱਜੀ ਖੇਤਰ ਦੀ ਪ੍ਰਮੁੱਖ ਏਅਰਲਾਈਨ ਇੰਡੀਗੋ ਨੇ ਵੀ ਕੌਮਾਂਤਰੀ ਪੱਧਰ ’ਤੇ ਆਪਣਾ ਦਾਇਰਾ ਵਧਾਉਂਦਿਆਂ 2 ਫਰਵਰੀ ਤੋਂ ਦਿੱਲੀ ਅਤੇ ਲੰਡਨ (ਹੀਥਰੋ) ਵਿਚਕਾਰ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ।

ਦੱਸ ਦਇਏ ਕਿ ਇਹ ਉਡਾਣਾਂ ਹਫ਼ਤੇ ਵਿੱਚ ਪੰਜ ਦਿਨ ਚੱਲਣਗੀਆਂ ਅਤੇ ਬੋਇੰਗ 787 ਜਹਾਜ਼ਾਂ ਰਾਹੀਂ ਮੁਸਾਫ਼ਰਾਂ ਨੂੰ ‘ਇੰਡੀਗੋ ਸਟ੍ਰੈਚ’ (ਬਿਜ਼ਨਸ ਕਲਾਸ) ਅਤੇ ਇਕਾਨਮੀ ਕਲਾਸ ਦੀ ਸਹੂਲਤ ਮਿਲੇਗੀ।

ਇੰਡੀਗੋ ਦੇ ਸੀ.ਈ.ਓ. ਪੀਟਰ ਐਲਬਰਸ ਨੇ ਕਿਹਾ ਕਿ ਇਹ ਨਵੀਂ ਸੇਵਾ ਸੈਰ-ਸਪਾਟੇ ਅਤੇ ਕਾਰੋਬਾਰ ਦੇ ਨਾਲ-ਨਾਲ ਉਨ੍ਹਾਂ ਲੋਕਾਂ ਲਈ ਬਹੁਤ ਮਦਦਗਾਰ ਹੋਵੇਗੀ ਜੋ ਆਪਣੇ ਪਰਿਵਾਰਾਂ ਨੂੰ ਮਿਲਣ ਲਈ ਅਕਸਰ ਲੰਡਨ ਆਉਂਦੇ-ਜਾਂਦੇ ਹਨ। ਇਸ ਦੇ ਨਾਲ ਹੀ ਇੰਡੀਗੋ ਜਨਵਰੀ 2026 ਤੋਂ ਏਥਨਜ਼ ਲਈ ਵੀ ਉਡਾਣਾਂ ਸ਼ੁਰੂ ਕਰਨ ਜਾ ਰਹੀ ਹੈ।

🔔 ਬਿਜ਼ਨਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!