|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਯੂਕਰੇਨ 'ਚ ਫਸੇ ਭਾਰਤੀਆਂ ਦੀ ਮਦਦ ਲਈ Air India ਆਈ ਅੱਗੇ, ਇਸ ਦਿਨ ਤੋਂ ਸ਼ੁਰੂ ਕਰੇਗੀ ਉਡਾਣਾਂ

ਨਿਊਜ਼ ਡੈਸਕ (ਜਸਕਮਲ) : ਰੂਸ ਵੱਲੋਂ ਹਮਲੇ ਦੇ ਖ਼ਤਰੇ ਵਿਚਾਲੇ ਯੂਕਰੇਨ ’ਚ ਫਸੇ ਭਾਰਤੀ ਨਾਗਰਿਕਾਂ ਨੂੰ ਕੱਢਣ ਲਈ ਏਅਰ ਇੰਡੀਆ ਨੇ ਤਿਆਰੀ ਕਰ ਲਈ ਹੈ। ਏਅਰ ਇੰਡੀਆ ਨੇ ਕਿਹਾ ਕਿ ਉਹ ਅਗਲੇ ਹਫ਼ਤੇ ਭਾਰਤ ਤੇ ਯੂਕਰੇਨ ਵਿਚਾਲੇ ਤਿੰਨ ਉਡਾਣਾਂ ਦਾ ਸੰਚਾਲਨ ਕਰੇਗੀ। ਏਅਰ ਲਾਈਨ ਨੇ ਕਿਹਾ ਕਿ ਇਹ ਉਡਾਣਾਂ 22, 24 ਤੇ 26 ਫਰਵਰੀ ਨੂੰ ਯੂਕਰੇਨ ਲਈ ਭੇਜੀਆਂ ਜਾਣਗੀਆਂ। ਰੂਸ ਨੇ ਯੂਕਰੇਨ

NRI Post Desk · 1741 ਦਿਨ ਪਹਿਲਾਂ · ਅੱਪਡੇਟ 1741 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਯੂਕਰੇਨ 'ਚ ਫਸੇ ਭਾਰਤੀਆਂ ਦੀ ਮਦਦ ਲਈ Air India ਆਈ ਅੱਗੇ, ਇਸ ਦਿਨ ਤੋਂ ਸ਼ੁਰੂ ਕਰੇਗੀ ਉਡਾਣਾਂ
📷 NRI Post Desk

ਨਿਊਜ਼ ਡੈਸਕ (ਜਸਕਮਲ) : ਰੂਸ ਵੱਲੋਂ ਹਮਲੇ ਦੇ ਖ਼ਤਰੇ ਵਿਚਾਲੇ ਯੂਕਰੇਨ ’ਚ ਫਸੇ ਭਾਰਤੀ ਨਾਗਰਿਕਾਂ ਨੂੰ ਕੱਢਣ ਲਈ ਏਅਰ ਇੰਡੀਆ ਨੇ ਤਿਆਰੀ ਕਰ ਲਈ ਹੈ। ਏਅਰ ਇੰਡੀਆ ਨੇ ਕਿਹਾ ਕਿ ਉਹ ਅਗਲੇ ਹਫ਼ਤੇ ਭਾਰਤ ਤੇ ਯੂਕਰੇਨ ਵਿਚਾਲੇ ਤਿੰਨ ਉਡਾਣਾਂ ਦਾ ਸੰਚਾਲਨ ਕਰੇਗੀ। ਏਅਰ ਲਾਈਨ ਨੇ ਕਿਹਾ ਕਿ ਇਹ ਉਡਾਣਾਂ 22, 24 ਤੇ 26 ਫਰਵਰੀ ਨੂੰ ਯੂਕਰੇਨ ਲਈ ਭੇਜੀਆਂ ਜਾਣਗੀਆਂ। ਰੂਸ ਨੇ ਯੂਕਰੇਨ ਨਾਲ ਲੱਗਦੀ ਸਰਹੱਦ ’ਤੇ ਲਗਭਗ 100,000 ਸੈਨਿਕ ਤਾਇਨਾਤ ਕੀਤੇ ਹਨ ਅਤੇ ਜਲ ਸੈਨਾ ਅਭਿਆਸਾਂ ਲਈ ਕਾਲੇ ਸਾਗਰ ਵਿੱਚ ਜੰਗੀ ਬੇੜੇ ਭੇਜਣ ਤੋਂ ਇਲਾਵਾ ਯੂਕਰੇਨ ’ਤੇ ਸੰਭਾਵਿਤ ਰੂਸੀ ਹਮਲੇ ਬਾਰੇ ਨਾਟੋ ਦੇਸ਼ਾਂ ’ਚ ਚਿੰਤਾਵਾਂ ਪੈਦਾ ਕੀਤੀਆਂ ਹਨ।

ਸੰਬੰਧਿਤ ਖ਼ਬਰਾਂ

ਵਿਦੇਸ਼ ਮੰਤਰਾਲੇ ਨੇ ਬੁੱਧਵਾਰ ਨੂੰ ਯੂਕਰੇਨ ’ਚ ਫਸੇ ਭਾਰਤੀਆਂ ਨੂੰ ਲੋੜੀਂਦੀ ਜਾਣਕਾਰੀ ਤੇ ਮਦਦ ਪ੍ਰਦਾਨ ਕਰਨ ਲਈ ਇਕ ਕੰਟਰੋਲ ਰੂਮ ਸਥਾਪਤ ਕੀਤਾ। ਯੂਕਰੇਨ ’ਚ ਭਾਰਤੀ ਦੂਤਾਵਾਸ ਨੇ ਪੂਰਬੀ ਯੂਰਪੀ ਦੇਸ਼ ’ਚ ਭਾਰਤੀਆਂ ਦੀ ਮਦਦ ਲਈ 24 ਘੰਟੇ ਚੱਲਣ ਵਾਲੀ ਹੈਲਪਲਾਈਨ ਵੀ ਸਥਾਪਿਤ ਕੀਤੀ ਹੈ। ਟਾਟਾ ਸਮੂਹ ਦੀ ਮਾਲਕੀ ਵਾਲੀ ਏਅਰ ਇੰਡੀਆ ਨੇ ਟਵਿੱਟਰ ’ਤੇ ਕਿਹਾ ਕਿ ਉਹ 22, 24 ਤੇ 26 ਫਰਵਰੀ ਨੂੰ ਭਾਰਤ ਤੇ ਯੂਕਰੇਨ ਦੇ ਬੋਰਿਸਪਿਲ ਅੰਤਰ ਰਾਸ਼ਟਰੀ ਹਵਾਈ ਅੱਡੇ ਵਿਚਕਾਰ ਤਿੰਨ ਉਡਾਣਾਂ ਦਾ ਸੰਚਾਲਨ ਕਰੇਗੀ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!