|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਕੈਨੇਡਾ

ਕੈਨੇਡਾ ਆਉਣ ਵਾਲੇ ਏਅਰ ਟਰੈਵਲਰਜ਼ ਇਨ੍ਹਾਂ ਹੋਟਲਾਂ ਵਿੱਚ ਹੋਣਗੇ ਕੁਆਰਨਟੀਨ

ਓਟਾਵਾ (ਦੇਵ ਇੰਦਰਜੀਤ)- ਕੈਨੇਡਾ ਆਉਣ ਵਾਲੇ ਏਅਰ ਟਰੈਵਲਰਜ਼ ਨੂੰ ਹੋਟਲ ਵਿੱਚ ਕੁਆਰਨਟੀਨ ਕਰਨ ਲਈ ਫੈਡਰਲ ਸਰਕਾਰ ਵੱਲੋਂ ਹੋਟਲਾਂ ਦੀ ਲਿਸਟ ਜਾਰੀ ਕੀਤੀ ਗਈ ਹੈ।

NRI Post Desk · 2103 ਦਿਨ ਪਹਿਲਾਂ · ਅੱਪਡੇਟ 1527 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਕੈਨੇਡਾ ਆਉਣ ਵਾਲੇ ਏਅਰ ਟਰੈਵਲਰਜ਼ ਇਨ੍ਹਾਂ ਹੋਟਲਾਂ ਵਿੱਚ ਹੋਣਗੇ ਕੁਆਰਨਟੀਨ
📷 NRI Post Desk

ਓਟਾਵਾ (ਦੇਵ ਇੰਦਰਜੀਤ)- ਕੈਨੇਡਾ ਆਉਣ ਵਾਲੇ ਏਅਰ ਟਰੈਵਲਰਜ਼ ਨੂੰ ਹੋਟਲ ਵਿੱਚ ਕੁਆਰਨਟੀਨ ਕਰਨ ਲਈ ਫੈਡਰਲ ਸਰਕਾਰ ਵੱਲੋਂ ਹੋਟਲਾਂ ਦੀ ਲਿਸਟ ਜਾਰੀ ਕੀਤੀ ਗਈ ਹੈ।

ਇਸ ਸੋਮਵਾਰ ਤੋਂ ਸ਼ੁਰੂ ਹੋ ਕੇ ਕੌਮਾਂਤਰੀ ਪੱਧਰ ਦਾ ਗੈਰ ਜ਼ਰੂਰੀ ਟਰੈਵਲ ਕਰਨ ਤੋਂ ਬਾਅਦ ਕੈਨੇਡਾ ਦੀ ਧਰਤੀ ਉੱਤੇ ਲੈਂਡ ਕਰਨ ਵਾਲੇ ਹਰ ਸ਼ਖਸ ਨੂੰ ਇਨ੍ਹਾਂ ਹੋਟਲਾਂ ਵਿੱਚੋਂ ਇੱਕ ਵਿੱਚ ਆਈਸੋਲੇਟ ਕਰਨਾ ਹੋਵੇਗਾ ਤੇ ਇਸ ਦੌਰਾਨ ਉਹ ਕੈਨੇਡਾ ਪਹੁੰਚਣ ਉੱਤੇ ਕੀਤੇ ਗਏ ਆਪਣੇ ਕੋਵਿਡ-19 ਟੈਸਟ ਦੀ ਰਿਪੋਰਟ ਦੀ ਉਡੀਕ ਕਰ ਸਕਣਗੇ। ਹੋਟਲ ਵਿੱਚ ਟਰੈਵਲਰਜ਼ ਨੂੰ 72 ਘੰਟੇ ਲਈ ਰੁਕਣਾ ਹੋਵੇਗਾ ਤੇ ਹੋਟਲ ਦਾ ਕਿਰਾਇਆ ਵੀ ਆਪ ਹੀ ਦੇਣਾ ਹੋਵੇਗਾ।

ਸੰਬੰਧਿਤ ਖ਼ਬਰਾਂ

ਜੇ ਤੁਸੀਂ ਪੀਅਰਸਨ ਏਅਰਪੋਰਟ ਉੱਤੇ ਉਤਰਦੇ ਹੋਂ ਤਾਂ ਤੁਹਾਡੇ ਕੋਲ 4 ਬਦਲ ਹੋਣਗੇ Alt Hotel Pearson Airport, Four Points by Sheraton and Element Toronto Airport , Holiday Inn Toronto International Airport , Sheraton Gateway Hotel in Toronto International Airport ਅਤੇ ਬਾਕੀ ਦੇ ਕੈਲਗਰੀ ਇੰਟਰਨੈਸ਼ਨਲ ਏਅਰਪੋਰਟ, ਵੈਨਕੂਵਰ ਇੰਟਰਨੈਸ਼ਨਲ ਏਅਰਪੋਰਟ ਤੇ ਮੌਂਟਰੀਅਲ ਦਾ ਪਿਏਰੇ ਐਲੀਅਟ ਟਰੂਡੋ ਇੰਟਰਨੈਸ਼ਨਲ ਏਅਰਪੋਰਟ ਹਨ।

ਹੋਟਲ ਵਿੱਚ ਟਰੈਵਲਰਜ਼ ਵੱਲੋਂ ਰੁਕਣ ਦੇ ਇੰਤਜ਼ਾਮ ਅਮੈਰੀਕਨ ਐਕਸਪ੍ਰੈੱਸ ਗਲੋਬਲ ਬਿਜ਼ਨਸ ਟਰੈਵਲ ਵੱਲੋਂ ਕੀਤੇ ਜਾਣਗੇ ਤੇ ਇਹ ਫੋਨ ਉੱਤੇ ਹੀ ਉਪਲਬਧ ਹੋਣਗੇ। 3 ਰਾਤਾਂ ਦੇ ਆਪਣੇ ਹੋਟਲ ਵਿੱਚ ਪੜਾਅ ਨੂੰ 1-800-294-8253 ਉੱਤੇ ਕਾਲ ਕਰਕੇ ਬੁੱਕ ਕਰਵਾਇਆ ਜਾ ਸਕਦਾ ਹੈ।

🔔 ਕੈਨੇਡਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!