ਕਪੂਰਥਲਾ : ਟ੍ਰੈਫਿਕ ਐਜੂਕੇਸ਼ਨ ਦੇ ਇੰਨਚਾਰਜ.ਏ.ਐਸ.ਆਈ. ਗੁਰਬਚਨ ਸਿੰਘ ਨੇ ਅੱਜ ਸੇਫ ਸਕੂਲ ਵਾਹਨ ਪਾਲਸੀ ਤਹਿਤ ਅੱਜ ਇਸਦੇ ਸਬੰਧ ਵਿੱਚ ਅਕਾਲ ਅਕੈਡਮੀ ਹਾਈ ਸਕੂਲ ਕਪੂਰਥਲਾ ਵਿਚ ਡਰਾਇਵਰਾਂ ਨੂੰ ਹਦਾਇਤ ਕੀਤੀ ਕਿ ਸਾਰੀਆਂ ਅਕੈਡਮੀਆਂ ਦੀਆਂ ਬੱਸਾਂ ਵਿੱਚ ਸੀ.ਸੀ.ਟੀ.ਵੀ ਕੈਮਰੇ,ਜੀ.ਪੀ.ਐਸ ਸਿਸਟਮ,ਹੋਣਾ ਜਰੂਰੀ ਹੈ।ਹਰ ਸਕੂਲੀ ਬੱਸ ਵਿੱਚ ਮੁੱਢਲੀ ਮੈਡੀਕਲ ਸਹੁਲਤ ਹੋਵੇ।ਬੱਚਿਆਂ ਨਾਲ ਸਹਾਇਕਦਾ ਹੋਣਾ ਜਰੂਰੀ ਹੈ,ਖਾਸ ਕਰਕੇ ਲੜਕੀਆਂ ਨਾਲ ਮਹਿਲਾ ਸਹਾਇਕ ਦਾ ਹੋਣਾ ਜਰੂਰੀ ਹੈ।ਡਰਾਇਵਰ ਅਤੇ ਸਹਾਇਕ ਦੇ ਵਰਦੀ ਪਾਉਣੀ ਜਰੂਰੀ ਹੈ।ਅਕੈਡਮੀ ਦੇ ਟਰਾਂਸਪੋਟਰ ਇੰਚਾਰਜ ਨੂੰ ਹਦਾਇਤ ਕੀਤੀ ਕੇ ਤਜਰਬੇਕਾਰ ਡਰਾਇਵਰ ਹੀ ਰੱਖੇ ਜਾਣ।ਸਕੂਲੀ ਵਾਹਨਾਂ ਦੇ ਕਾਗਜਾਤ ਪੂਰੇ ਹੋਣ,ਜਿਵੇ ਕੇ ਰਜਿਸਟਰੇਸ਼ਨ ਸਾਰਟੀਫਕੇਟ,ਫਿੱਟਨਿੱਸ ਸਾਰਟੀਫਕੇਟ,ਰੂਟਮਰਮਿਟ ਜਰੂਰ ਹੋਣ।
ਸੰਬੰਧਿਤ ਖ਼ਬਰਾਂ
ਇਸ ਤੋ ਇਲਾਵਾ ਸਕੂਲੀ ਬੱਸਾਂ ਦਾ ਰੰਗ ਪੀਲਾ ਹੋਣਾ ਚਾਹੀਦਾ ਹੈ।ਇਸ ਮੌਕੇ ਬੱਚਿਆਂ ਨੂੰ ਅਪੀਲ ਕੀਤੀ ਜਿਹੜੇ ਬੱਚੇ ਸਕੂਲਾਂ ਵਿਚ ਵਾਹਨ ਲੈਕੇ ਆਉਂਦੇ ਹਨ ਉਹਨਾਂ ਦੇ ਕੋਲ ਪੁਰੇ ਕਾਗਜਾਤ ਹੋਣੇ ਚਹਿੰਦੇ ਹਨ,ਨਹੀਂ ਤੇ ਵਾਹਨ ਜਪਤ ਕੀਤੇ ਜਾਣਗੇ।ਉਹਨਾ ਮਾਪਿਆਂ ਨੂੰ ਅਪੀਲ ਕੀਤੀ ਹੈ ਆਪਣੇ ਛੋਟੇ ਬੱਚਿਆਂ ਵਾਹਨ ਨਾ ਦੇਣ ਇਸ ਨਾਲ ਟ੍ਰੈਫਿਕ ਸੱਮਸਿਆਂ ਵਿਚ ਵਾਧਾ ਹੋ ਰਿਹਾ ਹੈ,ਜਾਨੀ ਨੁਕਸਾਨ ਵੀ ਹੋ ਰਿਹਾ ਹੈ।ਗ਼ਲਤ ਦਿਸ਼ਾ ਚ ਵਾਹਨ ਚਲਾਉਣਾ,ਵਾਹਨ ਚਲਾਉਣ ਲੱਗਿਆਂ ਮੋਬਾਈਲ ਤੇ ਗੱਲਬਾਤ ਕਰਨੀ ਵੀ ਦੁਰਘਟਨਾਵਾਂ ਦਾ ਕਾਰਨ ਬਣਦੀਆਂ ਹਨ।
ਵਾਹਨਾਂ ਦੀ ਸਹੀ ਜਾਣਕਾਰੀ ਨਾ ਹੋਣ ਕਰਕੇ ਹੀ ਦੁਰਘਟਨਾਵਾਂ ਵੱਧ ਰਹੀਆਂ ਹਨ।ਸੜਕ ਹਾਦਸਿਆਂ ਅਤੇ ਮੌਤਾਂ ਦਾ ਵੱਡਾ ਕਾਰਨ ਤੇਜ ਰਫਤਾਰ, ਵਾਹਨ ਚਾਲਕਾਂ ਵੱਲੋਂ ਸੜਕੀ ਆਵਾਜਾਈ ਦੇ ਨਿਯਮਾਂ ਸਬੰਧੀ ਕੀਤੀ ਜਾਂਦੀ ਅਣਦੇਖੀ, ਟ੍ਰੇਨਿੰਗ ਦਾ ਨਾ ਹੋਣਾ, ਵਾਹਨਾਂ ਦੀ ਤੇਜ ਰੋਸ਼ਨੀ ਅਤੇ ਪ੍ਰੈਸ਼ਰ ਹਾਰਨ ਵੀ ਹੈ। ਸਿੱਟੇ ਵਜੋਂ ਸੜਕ ਹਾਦਸਿਆਂ ਕਾਰਨ ਅਜਾਈ ਜਾਣ ਵਾਲੀਆਂ ਜਾਨਾਂ ਵਿੱਚ ਵੀ ਵਾਧਾ ਹੋ ਰਿਹਾ ਹੈ। ਹਾਦਸਿਆਂ ਦੀ ਲਪੇਟ ਵਿੱਚ ਜਿਆਦਾਤਰ ਨੌਜਵਾਨ ਹੀ ਆ ਰਹੇ ਹਨ। ਡਰਾਈਵਰਾਂ ਨੂੰ ਕਦੇ ਵੀ ਨਸ਼ੇ ਦੀ ਲੋਰ ਵਿੱਚ ਗੱਡੀ ਨਹੀਂ ਚਲਾਉਣੀ ਚਾਹੀਦੀ ਇਸ ਨਾਲ ਹਾਦਸੇ ਦਾ ਸ਼ਿਕਾਰ ਬਣ ਸਕਦੇ ਹਨ,ਸਮੱਰਥਾਂ ਤੋ ਵੱਧ ਵਿਦਿਆਰਥੀਆਂ ਨੂੰ ਸਕੂਲ ਬਸਾਂ ਵਿੱਚ ਨਾ ਬੈਠਾਇਆਂ ਜਾਵੇ,ਅਗਲੇ ਵਾਹਨ ਤੋਂ ਨਿਸ਼ਚਿਤ ਦੂਰੀ ਬਣਾ ਕੇ ਰੱਖਣ।ਟ੍ਰੈਫਿਕ ਨਿਯਮਾਂ ਦੀ ਮੁੱਢਲੀ ਜਾਣਕਾਰੀ ਲੋਕਾਂ ਨੂੰ ਦਿੱਤੀ ਜਾ ਰਹੀ ਹੈ।ਇਸ ਮੌਕੇ ਅਕਾਲ ਅਕੈਡਮੀ ਦੇ ਟਰਾਂਸਪੋਰਟ ਇੰਚਾਰਜ ਨੇ ਡਰਾਇਵਰਾਂ ਨੂੰ ਉਕਤ ਦੱਸੇ ਗਏ ਸੁਝਾਵਾਂ ਤਹਿਤ ਸੂਚੇਤ ਰਹਿਣ ਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਲਈ ਪ੍ਰੇਰਿਤ ਕੀਤਾ।






