ਕਪੂਰਥਲਾ : 17ਵੀਆਂ ਲੋਕ ਸਭਾ ਚੋਣਾ ਦੇ ਮੱਦੇਨਜ਼ਰ ਲੋਕ ਸਭਾ ਹਲਕਾ ਖਡੂਰ ਸਭਾ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਬੀਬੀ ਜਗੀਰ ਕੌਰ ਸਾਬਕਾ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਾਬਕਾ ਮੰਤਰੀ ਪੰਜਾਬ ਬਿਕਰਮ ਸਿੰਘ ਮਜੀਠੀਆ ਦੇ ਹੱਕ ਵਿਚ ਸ਼੍ਰੋਮਣੀ ਯੂਥ ਅਕਾਲੀ ਦਲ ਦੇ ਦੁਆਬਾ ਪ੍ਰਧਾਨ ਸੁਖਦੀਪ ਸਿੰਘ ਖਾਲਸਾ ਅਤੇ ਰਣਜੀਤ ਸਿੰਘ ਖੋਜੇਵਾਲ ਦੀ ਅਗਵਾਈ ਵਿਚ ਜ਼ਿਲ੍ਹਾ ਪੱਧਰੀ ਯੂਥ ਰੈਲੀ ਸਥਾਨਕ ਫੁਲਕਾਰੀ ਪੈਲੇਸ ਦੇ ਖੁੱਲੇ ਵਿਹੜੇ ਵਿਚ ਕੀਤੀ ਗਈ। ਇਸ ਮੌਕੇ ਸਾਬਕਾ ਮੰਤਰੀ ਪੰਜਾਬ ਬਿਕਰਮ ਸਿੰਘ ਮਜੀਠੀਆ ਨੇ ਬਤੌਰ ਮੁੱਖ ਬੁਲਾਰੇ ਸੰਬੋਧਨ ਕਰਦੇ ਹੋਏ ਕਿਹਾ ਕਿ ਢਾਈ ਸਾਲ ਪਹਿਲਾ ਪੰਜਾਬੀਆਂ ਨੂੰ ਗੁੱਟਕੇ ਦੀ ਸਹੁੰ ਖਾ ਕੇ ਭਰੋਸੇ ਵਿਚ ਲੈਣ ਵਾਲੇ ਕੈਪਟਨ ਅਮਰਿੰਦਰ ਸਿੰਘ ਨੂੰ ਵੱਡੀ ਅਤੇ ਇਤਿਹਾਸਕ ਜਿੱਤ ਦੁਆਈ ਸੀ, ਪਰ ਕੈਪਟਨ ਸਰਕਾਰ ਨੇ ਜਿਹੜਾ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨਾਲ ਧੋਖਾ ਕੀਤਾ ਹੈ, ਦੇ ਪਛਤਾਵੇ ਵਿਚ ਹੀ ਪੰਜਾਬ ਦੇ ਅਣਖੀ ਲੋਕ ਇਨ੍ਹਾਂ ਚੋਣਾਂ ਵਿਚ ਜਵਾਬ ਦੇਣਗੇ।
ਮਜੀਠੀਆ ਨੇ ਕਿਹਾ ਕਿ ਪੰਜਾਬ ਦੇ ਲੋਕ ਹੋਰ ਸਭ ਕੁਝ ਬਰਦਾਸ਼ਤ ਕਰ ਸਕਦੇ ਹਨ, ਪਰ ਧੋਖਾ ਨਹੀ ਸਹਿਣ ਕਰ ਸਕਦੇ। ਉਨ੍ਹਾਂ ਕਿਹਾ ਕਿ ਭਿ੍ਸ਼ਟਾਚਾਰ ਚਰਮ ਸੀਮਾ 'ਤੇ ਪਹੁੰਚ ਚੁੱਕਾ ਹੈ ਅਤੇ ਲੋਕ ਲੁੱਟੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਬੀਬੀ ਜਗੀਰ ਕੌਰ ਦੇ ਮੁਕਾਬਲੇ ਜਿਹੜਾ ਜਾਅਲੀ ਅਕਾਲੀ ਦਲ ਨੇ ਜਨਰਲ ਖੜ੍ਹਾ ਕੀਤਾ ਹੈ ਉਹ ਤਾਂ ਕਦੇ ਜੀਵਨ ਵਿਚ ਕਦੇ ਬਾਰਡਰ 'ਤੇ ਹੀ ਨਹੀਂ ਗਿਆ, ਨੂੰ ਕੀ ਪਤਾ ਕਿ ਇਸ ਹਲਕੇ ਵਿਚ 9 ਵਿਧਾਨ ਸਭਾ ਹਲਕੇ ਕਿਹੜੇ-ਕਿਹੜੇ ਹਨ। ਉਨ੍ਹਾਂ ਟਕਸਾਲੀ ਅਕਾਲੀ ਦਲ ਨੂੰ ਕੈਪਟਨ ਅੰਮਰਿੰਦਰ ਸਿੰਘ ਦੀ ਬੀ ਟੀਮ ਐਲਾਨਦੇ ਹੋਏ ਕਿਹਾ ਕਿ ਜੋ ਇਨ੍ਹਾਂ ਦਾ ਆਕਾ ਕਹੇਗਾ, ਇਹ ਉਹੀ ਕਰਨਗੇ। ਮਜੀਠੀਆ ਨੇ ਕਾਂਗਰਸੀ ਉਮੀਦਵਾਰ ਜਸਬੀਰ ਡਿੰਪਾ ਨੂੰ ਕਿਹਾ ਕਿ ਇਸ ਸਖਸ਼ ਨੂੰ ਮਾਝੇ ਵਿਚ ਨਕਾਰਿਆ ਜਾ ਚੁੱਕਾ ਹੈ ਅਤੇ ਡਿੰਪਾ ਅਜਿਹਾ ਭੂ-ਮਾਫੀਆ ਗਰੋਹ ਹੈ ਜੋ ਕਬਜੇ ਕਰਨ ਵਿਚ ਪ੍ਰਸਿੱਧ ਹੈ।
ਸੰਬੰਧਿਤ ਖ਼ਬਰਾਂ
ਮਜੀਠੀਆ ਨੇ ਹਲਕਾ ਕਪੂਰਥਲਾ ਦੇ ਵਿਧਾਇਕ ਰਾਣਾ ਗੁਰਜੀਤ ਸਿੰਘ ਦੇ ਵਿਰੁੱਧ ਇਕ ਵੀ ਸ਼ਬਦ ਨਾ ਬੋਲਦੇ ਹੋਏ ਵਿਧਾਇਕ ਨਵਤੇਜ ਸਿੰਘ ਚੀਮਾ ਨੂੰ ਇਸ ਹਲਕੇ ਰੇਤ ਦਾ ਵਪਾਰੀ ਕਹਿੰਦੇ ਹੋਏ ਕਿਹਾ ਕਿ ਇਸ ਹਲਕੇ ਵਿਚ ਕੋਈ ਥਾਣੇਦਾਰ ਜੋ ਵਿਧਾਇਕ ਮਹੀਨਾਂ ਨਹੀ ਭਰਦਾ, ਉਸ ਦੀ ਨਿਯੁਕਤੀ ਵੀ ਨਹੀਂ ਹੁੰਦੀ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ 550 ਸਾਲਾਂ ਗੁਰਪੁਰਬਾਂ ਨੂੰ ਸਮਰਪਿਤ ਸੁਲਤਾਨਪੁਰ ਦਾ ਜੋ ਵਿਕਾਸ ਹੋ ਰਿਹਾ ਹੈ, ਸਭ ਕੇਂਦਰ ਦੀ ਮੋਦੀ ਸਰਕਾਰ ਹੀ ਕਰ ਰਹੀ ਹੈ, ਜਦਕਿ ਕੈਪਟਨ ਕੋਲ ਤਾਂ ਬਾਬੇ ਨਾਨਕ ਦੇ ਦਰਬਾਰ ਵਿਚ ਮੱਥਾ ਟੇਕਣ ਦਾ ਵੀ ਸਮਾਂ ਨਹੀ ਹੈ। ਕੈਪਟਨ ਦੋ ਵਾਰੀ ਹੀ ਇੱਥੇ ਆਏ ਹਨ, ਜਦਕਿ ਪਹਿਲੀ ਵਾਰ ਤਾਂ ਉਹ ਮੱਥਾ ਟੇਕੇ ਬਿਨਾਂ ਹੀ ਮੁੜ ਗਏ।
ਉਨ੍ਹਾਂ ਕਿਹਾ ਕਿ ਅੱਜ ਮੁਲਾਜ਼ਮ ਵਰਗ ਕੈਪਟਨ ਨੂੰ 2017 ਵਿਚ ਕੀਤੇ ਧੋਖੇ ਦੀ ਸਜ਼ਾ ਦੇਣ ਲਈ ਲਾਮਬੰਦ ਹੋ ਰਿਹਾ ਹੈ। ਇਸ ਸਰਕਾਰ ਨੇ ਅਧਿਆਪਕਾਂ ਦਾ ਮਨੋਬਲ ਡੇਗਣ ਲਈ ਜਿੱਥੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਬਹਾਨੇ ਤਿੰਨ ਗੁਣਾ ਤਨਖਾਹਾਂ ਘਟਾਈਆਂ ਉਥੇ ਹੀ ਟੈਕਸ ਭਰਦੇ ਰੈਗੂਲਰ ਮੁਲਾਜ਼ਮਾਂ ਨੂੰ ਪ੍ਰਰੋਫੈਸ਼ਨਲ ਟੈਕਸ ਦੇ ਨਾਮ 'ਤੇ ਜ਼ਬਰੀ ਜ਼ਜੀਆ ਲਗਾ ਕੇ ਜੇਬਾਂ ਕੱਟੀਆਂ ਜਾ ਰਹੀਆਂ ਹਨ ਪਰ ਪੰਜਾਬ ਦੇ ਅੱਣਖੀ ਲੋਕ ਪੰਜਾਬ ਦੀਆਂ ਤੇਰਾਂ ਸੀਟਾਂ ਹੀ ਨਰਿੰਦਰ ਮੋਦੀ ਦੀ ਝੋਲੀ ਵਿਚ ਪਾ ਕੇ ਮੁੜ ਪ੍ਰਧਾਨ ਮੰਤਰੀ ਬਣਾਉਣਗੇ।ਇਸ ਮੌਕੇ ਬੀਬੀ ਜਗੀਰ ਕੌਰ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ ਵਿਚ ਅਕਾਲੀ ਭਾਜਪਾ ਸਰਕਾਰ ਦੇ ਬੀਤੇ ਦੱਸ ਸਾਲਾਂ ਦਾ ਲੇਖਾ ਜ਼ੋਖਾ ਕਰਕੇ ਦੇਖ ਲਓ ਕਿ ਪੰਜਾਬ ਨੇ ਸਰਬਪੱਖੀ ਵਿਕਾਸ ਦੀ ਚਰਮ ਸੀਮਾ ਨੂੰ ਹੀ ਨਹੀਂ ਛੁਹਿਆ ਬਲਕਿ ਹਰ ਵਰਗ ਹੀ ਖੁਸ਼ ਸੀ। ਉਨ੍ਹਾਂ ਕਿਹਾ ਕਿ ਅੱਜ ਮੁਲਾਜ਼ਮ, ਮਜ਼ਦੂਰ, ਕਿਸਾਨ, ਵਿਦਿਆਰਥੀ ਆਦਿ ਪਰੇਸ਼ਾਨ ਹਨ ਹਰ ਘਰ ਨੌਕਰੀ ਦੇਣਾ ਵੀ ਜ਼ੁਮਲਾ ਹੀ ਨਿਕਲਿਆ ਅਤੇ ਵਿਦਿਆਰਥੀ ਆਈ ਫੋਨਾਂ ਨੂੰ ਉਡੀਕਦੇ ਹਨ ਜਦਕਿ ਕਰਮਚਾਰੀ ਪੇ-ਕਮਿਸ਼ਨ ਉਡੀਕਦੇ ਉਡੀਕਦੇ ਪ੍ਰਰੋਫੈਸ਼ਨਲ ਟੈਕਸ ਨਾਲ ਜੇਬਾਂ ਕਟਵਾ ਰਹੇ ਹਨ। ਬਿਜਲੀ ਦੇ ਬਿੱਲਾਂ ਵਿਚ ਵੱਡਾ ਵਾਧਾ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਹੁਣ ਲੋੜ ਹੈ ਹਰ ਨੌਜਵਾਨ ਇਨਸਾਫ ਦੀ ਲੜਾਈ ਲੜਨ ਲਈ ਖੁਦ ਨੂੰ ਸੁਖਬੀਰ ਬਾਦਲ, ਬਿਕਰਮ ਮਜੀਠੀਆ ਅਤੇ ਜਗੀਰ ਕੌਰ ਹੀ ਸਮਝਣ। ਇਸ ਮੌਕੇ ਜਥੇਦਾਰ ਜਗੀਰ ਸਿੰਘ ਵਡਾਲਾ, ਐਡਵੋਕੇਟ ਪਰਮਜੀਤ ਸਿੰਘ, ਸਰਵਣ ਸਿੰਘ ਕੁਲਾਰ, ਜਰਨੈਲ ਸਿੰਘ ਵਾਹਦ, ਜਰਨੈਲ ਸਿੰਘ ਡੋਗਰਾਂਵਾਲਾ, ਦਰਸ਼ਨ ਸਿੰਘ ਕੋਟ ਕਰਾਰ ਖਾਂ, ਅਮਰਬੀਰ ਸਿੰਘ ਢੀਂਡਸਾ, ਅਮਰਜੀਤ ਸਿੰਘ ਢੁਪਈ, ਸੁਖਦੀਪ ਸਿੰਘ ਖਾਲਸਾ ਅਤੇ ਕੁਲਵੰਤ ਸਿੰਘ ਜੋਸਨ ਆਦਿ ਨੇਤਾਵਾਂ ਨੇ ਵੀ ਬੀਬੀ ਜਗੀਰ ਕੌਰ ਦੀ ਜਿੱਤ ਨੂੰ ਯਕੀਨੀ ਬਨਾਉਣ ਲਈ ਦਲੀਲਾਂ ਦੇ ਅਪੀਲਾਂ ਕੀਤੀਆਂ ਇਸ ਮੌਕੇ ਸਾਬਕਾ ਮੰਤਰੀ ਪੰਜਾਬ ਡਾ. ਉਪਿੰਦਰਜੀਤ ਕੌਰ, ਰਣਜੀਤ ਸਿੰਘ ਖੋਜੇਵਾਲੀ, ਯੁਵਰਾਜ ਭੁਪਿੰਦਰ ਸਿੰਘ ਬੇਗੋਵਾਲ, ਸਵਰਨ ਸਿੰਘ ਜੋਸ਼, ਗੁਰਪ੍ਰਰੀਤ ਕੌਰ ਰੂਹੀ, ਸਤਵੀਰ ਬਿੱਟੂ ਖੀਰਾਂਵਾਲੀ, ਬਿਕਮਜੀਤ ਸਿੰਘ ਘੁੰਮਣ, ਮਾਸਟਰ ਗੁਰਦੇਵ ਸਿੰਘ ਦੇਸਲ, ਤੇਜਿੰਦਰ ਸਿੰਘ ਨਿੱਝਰ, ਰਣਜੀਤ ਸਿੰਘ ਖੁਰਾਣਾ, ਦਲਜੀਤ ਬਸਰਾ, ਹਰਬੰਸ ਸਿੰਘ ਵਾਲੀਆ, ਹਰਜੀਤ ਸਿੰਘ ਵਾਲੀਆ, ਕੌਂਸਲਰ ਰਜਿੰਦਰ ਸਿੰਘ ਧੰਜਲ, ਇੰਦਰਜੀਤ ਸਿੰਘ ਜੁਗਨੂੰ, ਬਲਵਿੰਦਰ ਤੁੜ, ਵਿੱਕੀ ਗੁਜ਼ਰਾਲ, ਮਨਸਿਮਰਨ ਸਿੰਘ ਮੱਕੜ, ਵਿਕਾਸ ਜੁਲਕਾ ਬੇਗੋਵਾਲ, ਜਗਮੋਹਣ ਸਿੰਘ ਵਾਲੀਆ, ਲਖਵਿੰਦਰ ਸਿੰਘ ਵਿਜੋਲਾ, ਅਯੂਬ ਖ਼ਾਨ, ਬਲਦੇਵ ਸਿੰਘ ਸਾਹੀ, ਸਰਪੰਚ ਗੁਰਨਾਮ ਸਿੰਘ ਕਾਦੂਪੁਰ ਆਦਿ ਹਾਜ਼ਰ ਸਨ|






