ਸ੍ਰੀ ਅਨੰਦਪੁਰ ਸਾਹਿਬ : ਸਦੀਆਂ ਤੋਂ ਲਿਤਾੜੀ ਜਾ ਰਹੀ ਮਨੁੱਖਤਾ ਦੇ ਭਲੇ ਲਈ ਇਸੇ ਗੁਰੂ ਨਗਰੀ ਤੋਂ ਵਿਸਾਖੀ ਦੀ ਅਰੰਭਤਾ ਕੀਤੀ ਗਈ ਸੀ ਤਾਂ ਜੋ ਗੁਲਾਮੀ ਨੂੰ ਛੱਡ ਕੇ ਅਣਖ ਭਰੀ ਜ਼ਿੰੰਦਗੀ ਜੀਉ ਸਕੀਏ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿ.ਰਘਬੀਰ ਸਿੰਘ ਨੇ ਕੀਤਾ। ਅੱਜ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਵਿਸਾਖੀ ਦੇ ਸਬੰਧ ਵਿਚ ਸ੍ਰੀ ਅਖੰਡ ਪਾਠ ਸਾਹਿਬ ਦੀ ਅਰੰਭਤਾ ਕਰਨ ਮੌਕੇ ਉਨ੍ਹਾਂ ਕਿਹਾ ਕਿ ਇਸ ਦਿਨ ਇਥੇ ਦਸਮ ਪਾਤਸ਼ਾਹ ਨੇ ਪੰਜਾਂ ਪਿਆਰਿਆਂ ਦੀ ਚੌਣ ਕਰ ਕੇ ਉਨ੍ਹਾਂ ਨੂੰ ਪੰਜ ਪਿਆਰੇ ਦਾ ਖਿਤਾਬ ਦਿਤਾ ਸੀ ਤੇ ਸਿਰ ਦੇ ਕੇ ਸਰਦਾਰੀਆਂ ਲੈਣ ਦਾ ਤਰੀਕਾ ਬਖਸ਼ਿਆ ਸੀ। ਉਨ੍ਹਾਂ ਕਿਹਾ ਅੱਜ ਨੌਜਵਾਨ ਪੱਛਮੀ ਸਭਿਅਤਾ ਦੇ ਪ੍ਰਭਾਵ ਹੇਠ ਧਰਮ ਤੋਂ ਦੂਰ ਹੁੰਦਾ ਜਾ ਰਿਹਾ ਹੈ ਜਿਸ ਕਰਕੇ ਸਮਾਜ ਵਿਚ ਨਸ਼ਿਆਂ ਤੇ ਹੋਰ ਅਲਾਮਤਾਂ ਦਾ ਬੋਲਬਾਲਾ ਵਧ ਰਿਹਾ ਹੈ। ਉਨ੍ਹਾਂ ਸੱਦਾ ਦਿਤਾ ਕਿ ਇਸ ਪਾਵਨ ਮੌਕੇ ਖੰਡੇ ਬਾਟੇ ਦਾ ਅਮਿੰ੍ਤ ਛਕ ਕੇ ਗੁਰੂ ਵਾਲੇ ਬਣੀਏ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਿੱਖ ਰਹਿਤ ਮਰਯਾਦਾ ਤੇ ਪਹਿਰਾ ਦੇਈਏ।
ਸੰਬੰਧਿਤ ਖ਼ਬਰਾਂ
ਅੱਜ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ 14 ਅਪ੍ਰਰੈਲ ਨੂੰ ਪੈਣਗੇ ਅਤੇ ਤਿੰਨ ਦਿਨ ਧਾਰਮਿਕ ਦੀਵਾਨ ਸਜਾਏ ਜਾਣਗੇ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ, ਹੈਡ ਗ੍ੰਥੀ ਗਿ:ਫੂਲਾ ਸਿੰਘ, ਮੈਨੇਜਰ ਜਸਵੀਰ ਸਿੰਘ, ਐਡੀਸ਼ਨਲ ਮੈਨੇਜਰ ਲਖਵਿੰਦਰ ਸਿੰਘ, ਭਾਈ ਮਲਕੀਤ ਸਿੰਘ, ਸ਼ਰਨਜੀਤ ਸਿੰਘ, ਅਵਤਾਰ ਸਿੰਘ ਨੰਗਲ, ਹਰਦੇਵ ਸਿੰਘ, ਸਰੂਪ ਸਿੰਘ, ਹਰਜੀਤ ਸਿੰਘ ਅਚਿੰਤ ਸਮੇਤ ਆਗੂ ਹਾਜ਼ਰ ਸਨ।ਵਿਸਾਖੀ ਮੌਕੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੀ ਵਿਸ਼ੇਸ਼ ਤੌਰ 'ਤੇ ਸਜਾਵਟ ਕੀਤੀ ਗਈ ਜੋ ਸੰਗਤਾਂ ਲਈ ਖਿੱਚ ਦਾ ਕੇਂਦਰ ਬਣੀ ਹੋਈ ਹੈ। ਰੰਗ ਬਿਰੰਗੇ ਕੱਪੜਿਆਂ ਨਾਲ ਸਮੁੱਚੇ ਰਸਤੇ ਵਿਚ ਦਿਲ ਖਿਚਵੀ ਸਜਾਵਟ ਸੰਗਤਾਂ ਦਾ ਮਨ ਮੋਹ ਰਹੀਆਂ ਹਨ ਤੇ ਸੰਗਤਾਂ ਇਥੇ ਆ ਕੇ ਸੈਲਫੀਆਂ ਲੈ ਕੇ ਇਸ ਦਿ੍ਸ਼ ਨੂੰ ਯਾਦਗਾਰੀ ਬਣਾ ਰਹੀਆਂ ਹਨ। ਸਿੰਘ ਸਾਹਿਬ ਜੱਥੇਦਾਰ ਰਘੁਵੀਰ ਸਿੰਘ ਇਕ ਵਾਰ ਫਿਰ ਪ੍ਰਸ਼ਾਸਨ ਤੇ ਨਰਾਜ ਹੋਏ ਅਤੇ ਕਿਹਾ ਕਿ ਪ੍ਰਸ਼ਾਸਨ ਆਪਣੀ ਜ਼ਿੰਮੇਵਾਰੀ ਸਹੀ ਤਰੀਕੇ ਨਾਲ ਨਹੀਂ ਨਿਭਾ ਰਿਹਾ।
ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੂੰ ਬਾਰ ਬਾਰ ਕਹਿਣ ਦੇ ਬਾਵਜੂਦ ਗੜ੍ਹਸ਼ੰਕਰ-ਸ੍ਰੀ ਅਨੰਦਪੁਰ ਸਾਹਿਬ ਸੜਕ ਦੀ ਰਿਪੇਅਰ ਨਹੀ ਹੋ ਸਕੀ। ਇਸ ਸੜਕ ਕਾਰਨ ਪਹਿਲਾਂ ਹੋਲੇ ਮਹੱਲੇ ਮੌਕੇ ਤੇ ਹੁਣ ਵਿਸਾਖੀ ਮੌਕੇ ਸੰਗਤਾਂ ਨੂੰ ਪ੍ਰਰੇਸ਼ਾਨੀ ਆ ਰਹੀ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੂੰ ਸੜਕ ਦੀ ਰਿਪੇਅਰ ਵੱਲ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਇਸ ਸੜਕ ਰਾਹੀਂ ਸੰਗਤਾਂ ਵੱਡੀ ਗਿਣਤੀ ਵਿਚ ਅਨੰਦਪੁਰ ਸਾਹਿਬ ਆਉਂਦੀਆਂ ਹਨ।






