|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਐਂਟਰਟੇਨਮੈਂਟ

ਹਾਲੀਵੁਡ ਫਿਲਮ 'ਅਲਾਦੀਨ' ਦਾ ਬਾਕਸ ਆਫਿਸ ਤੇ ਰਾਜ ਜਾਰੀ

ਨਿਊਯਾਰਕ,10 ਜੂਨ,ਰਣਜੀਤ ਕੌਰ (ਐੱਨ ਆਰ ਆਈ ਮੀਡੀਆ)

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਨਿਊਯਾਰਕ,10 ਜੂਨ,ਰਣਜੀਤ ਕੌਰ (ਐੱਨ ਆਰ ਆਈ ਮੀਡੀਆ)

ਡਿਜ਼ਨੀ ਦੀ ਕਾਰਟੂਨ ਫਿਲਮ ਤੋ ਬਣਾਈ ਗਈ ਲਾਈਵ ਐਕਸ਼ਨ ਫਿਲਮ "ਅਲਾਦੀਨ" ਜੂਨ ਦੇ ਪਹਿਲੇ ਵੀਕੇਂਡ ਵੀ ਦੁਨੀਆ ਭਰ ਦੇ ਬਾਕਸ ਆਫਿਸ ਤੇ ਰਾਜ ਕਰ ਰਹੀ ਹੈ ,ਲੋਕਾਂ ਦਾ ਖੂਬ ਪਿਆਰ ਪਾਉਣ ਵਾਲੀ ਇਸ ਫਿਲਮ ਵਿਚ ਵਿਲ ਸਮਿੱਥ ਜਿੰਨ ਦੀ ਭੂਮਿਕਾ ਵਿਚ ਹਨ ਅਤੇ ਮੇਨਾ ਮਸੂਦ ਅਲਾਦੀਨ ਅਤੇ ਨੌਮੀ ਸਕੋਟ ਜੈਸਮੀਨ ਦੀ ਭੂਮਿਕਾ ਵਿਚ ਹੈ।ਅਲਾਦੀਨ ਨੇ ਇਸੇ ਵੀਕੈਂਡ ਰਿਲੀਜ ਹੋਈ ਫਿਲਮ "ਗੋਡਜ਼ਿਲਾ ਕਿੰਗ ਆਫ ਮੋਂਸਟਰਸ" ਨੂੰ ਵੀ ਪਿੱਛੇ ਛੱਡ ਦਿੱਤਾ ਹੈ ਇਸ ਫਿਲਮ ਨੇ ਅੰਤਰ ਰਾਸ਼ਟਰੀ ਬਾਕਸ ਆਫਿਸ ਤੇ ਯੂ ਐੱਸ ਦੇ 293.1 ਮਿਲੀਅਨ ਡਾਲਰ ਅਤੇ ਪੂਰੀ ਦੁਨੀਆ ਵਿਚ ਯੂ ਐੱਸ ਦੇ 496.2 ਮਿਲੀਅਨ ਡਾਲਰ ਦਾ ਕਲੈਕਸ਼ਨ ਕੀਤਾ।

ਸੰਬੰਧਿਤ ਖ਼ਬਰਾਂ

ਯੂ ਐੱਸ ਦੀ ਇਕ ਮੈਗਜ਼ੀਨ ਮੁਤਾਬਕ ਇਸ ਫਿਲਮ ਨੇ "ਓਜ਼ ਦ ਗ੍ਰੇਟ ਐਂਡ ਪਾਵਰਫੁਲ" (ਯੂ ਐੱਸ ਡੀ 493 ਮਿਲੀਅਨ) ਅਤੇ "ਸਿੰਡਰੈਲਾ" ਦਾ (ਯੂ ਐੱਸ ਡੀ 201 ਮਿਲੀਅਨ) ਦਾ ਰਿਕਾਰਡ ਤੋੜ ਦਿੱਤਾ ਹੈ , ਪੂਰੇ ਹਫ਼ਤੇ ਅਲਾਦੀਨ ਯੂ ਐੱਸ ਵਿਚ ਟੋਪ ਇਕ ਤੇ ਰਹੀ ਅਤੇ ਘਰੇਲੂ ਤੌਰ ਤੇ 2019 ਵਿਚ ਤੀਜੇ ਅਹੁਦੇ ਤੇ ਰਹੀ।

ਅਲਾਦੀਨ ਦੀ ਟੋਪ ਦਸ ਤੇ ਰਹਿਣ ਵਾਲੀ ਮਾਰਕਿਟ ਵਿਚ ਚੀਨ,ਯੂਕੇ,ਮੈਕਸੀਕੋ,ਕੋਰੀਆ,ਇਟਲੀ,ਰੂਸ,ਸਪੇਨ,ਆਇਰਲੈਂਡ, ਆਸਟ੍ਰੇਲੀਆ ਅਤੇ ਬ੍ਰਾਜ਼ੀਲ ਵਿਚ ਬਹੁਤ ਕਮਾਈ ਕੀਤੀ ਗਈ , ਇਹ ਫਿਲਮ ਅਲਾਦੀਨ ਅਤੇ ਜਾਦੂਈ ਚਿਰਾਗ ਦੀ ਪ੍ਰਸਿੱਧ ਕਹਾਣੀ ਤੇ ਬਣਾਈ ਗਈ ਹੈ।

🔔 ਐਂਟਰਟੇਨਮੈਂਟ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!