|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਅਮਰੀਕਾ

ਅਮਰੀਕਾ 'ਚ ਮਜਾ ਲੈਣ ਲਈ ਅਲੜ ਕੁੜੀ ਮਾਰਨਾ ਚਾਉਂਦੀ ਸੀ 400 ਲੋਕਾਂ ਨੂੰ

ਵਾਸ਼ਿੰਗਟਨ (Vikram Sehajpal) : ਅਮਰੀਕਾ ਦੇ ਸੂਬੇ ਓਕਲਾਹੋਮਾ ਵਿੱਚ ਇਕ ਅੱਲ੍ਹੜ ਕੁੜੀ ਨੇ ਇਹ ਕਹਿ ਕੇ ਦਹਿਸ਼ਤ ਫੈਲਾ ਦਿੱਤੀ ਕਿ ਉਹ ਮਜਾ ਲੈਣ ਲਈ 400 ਲੋਕਾਂ ਨੂੰ ਮਾਰ ਦੇਵੇਗੀ। ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਸ ਦੇ ਕੋਲੋਂ ਇਕ ਰਾਈਫਲ ਵੀ ਬਰਾਮਦ ਹੋਈ ਹੈ। ਉਸ ਨੇ ਮਾਰਨ ਵਾਲੇ ਵਿਅਕਤੀਆਂ ਵਿੱਚ ਆਪਣੇ ਹਾਈ ਸਕੂਲ ਦਾ ਵੀ ਜਿਕਰ ਕੀਤਾ ਸੀ। ਇਸ ਦੀ ਜਾਣਕਾਰੀ ਅਧਿਕਾਰੀ

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਵਾਸ਼ਿੰਗਟਨ (Vikram Sehajpal) : ਅਮਰੀਕਾ ਦੇ ਸੂਬੇ ਓਕਲਾਹੋਮਾ ਵਿੱਚ ਇਕ ਅੱਲ੍ਹੜ ਕੁੜੀ ਨੇ ਇਹ ਕਹਿ ਕੇ ਦਹਿਸ਼ਤ ਫੈਲਾ ਦਿੱਤੀ ਕਿ ਉਹ ਮਜਾ ਲੈਣ ਲਈ 400 ਲੋਕਾਂ ਨੂੰ ਮਾਰ ਦੇਵੇਗੀ। ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਸ ਦੇ ਕੋਲੋਂ ਇਕ ਰਾਈਫਲ ਵੀ ਬਰਾਮਦ ਹੋਈ ਹੈ। ਉਸ ਨੇ ਮਾਰਨ ਵਾਲੇ ਵਿਅਕਤੀਆਂ ਵਿੱਚ ਆਪਣੇ ਹਾਈ ਸਕੂਲ ਦਾ ਵੀ ਜਿਕਰ ਕੀਤਾ ਸੀ। ਇਸ ਦੀ ਜਾਣਕਾਰੀ ਅਧਿਕਾਰੀਆਂ ਵਲੋਂ ਦਿੱਤੀ ਗਈ ਹੈ। ਐਲੇਕਸਸ ਵਿਲਸਨ ਦੀ ਉਮਰ 18 ਸਾਲ ਦੀ ਹੈ। ਉਸ ਉਪਰ ਅੱਤਵਾਦੀ ਗਤੀਵਿਧੀ ਦਾ ਦੋਸ਼ ਲਾਇਆ ਗਿਆ ਹੈ।

ਸੰਬੰਧਿਤ ਖ਼ਬਰਾਂ

ਉਸ ਨੂੰ ਸਥਾਨਕ ਜੇਲ 'ਚ ਰੱਖਿਆ ਗਿਆ ਹੈ। ਰਿਪੋਰਟ 'ਚ ਪਿਟਸਬਰਗ ਕਾਊਂਟੀ ਸ਼ੈਰਿਫ ਦਫਤਰ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਅੱਲ੍ਹੜ ਨੇ ਆਪਣੀ ਇਕ ਦੋਸਤ ਨੂੰ ਦੱਸਿਆ ਕਿ ਉਸ ਨੇ ਇਕ ਸੈਮੀ-ਆਟੋਮੈਟਿਕ ਏਕੇ-47 ਖਰੀਦੀ ਹੈ। ਅੱਲ੍ਹੜ ਦੇ ਹੀ ਦੋ ਹੋਰ ਸਹਿ-ਕਰਮਚਾਰੀਆਂ ਨੇ ਦੱਸਿਆ ਕਿ ਵਿਲਸਨ ਨੇ ਉਨ੍ਹਾਂ ਨੂੰ ਆਪਣੀਆਂ ਰਾਈਫਲ ਦੇ ਨਾਲ ਤਸਵੀਰਾਂ ਦਿਖਾਈਆਂ ਹਨ। ਪੁਲੀਸ ਨੇ ਲੜਕੀ ਦੇ ਕਮਰੇ 'ਚੋਂ ਰਾਈਫਲ ਤੇ 6 ਹਾਈ ਸਪੀਡ ਮੈਗਜ਼ੀਨਾਂ ਬਰਾਮਦ ਕੀਤੀਆਂ। ਪੁਲਸ ਨੂੰ ਉਸ ਦੇ ਕਮਰੇ 'ਚੋਂ ਇਕ ਸ਼ਾਟਗਨ ਵੀ ਮਿਲੀ।

🔔 ਅਮਰੀਕਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!