|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਮਾਲੀ 'ਚ ਬਗਾਵਤ : ਫੌਜੀਆਂ ਨੇ ਰਾਸ਼ਟਰਪਤੀ ,ਪ੍ਰਧਾਨ ਮੰਤਰੀ ਤੇ ਸੀਨੀਅਰ ਕਮਾਂਡਰਾਂ ਨੂੰ ਬਣਾਇਆ ਬੰਧਕ

ਬਮਾਕੋ (ਐੱਨ.ਆਰ.ਆਈ. ਮੀਡਿਆ) - ਮਾਲੀ ਦੇ ਰਾਸ਼ਟਰਪਤੀ ਇਬਰਾਹਿਮ ਬੋਬਾਕਾਰ ਕੇਤਾ ਅਤੇ ਪ੍ਰਧਾਨ ਮੰਤਰੀ ਬਾਬੋ ਸੀਸੇ ਨੂੰ ਬਾਗੀ ਫੌਜੀਆਂ ਨੇ ਇੱਕਠੇ ਹੋ ਕੇ ਗੱਲਬਾਤ ਕਰਨ ਦੀ ਅਪੀਲ ਦੇ ਬਾਵਜੂਦ ਵੀ ਗ੍ਰਿਫਤਾਰ ਕਰ ਲਿਆ ਹੈ। ਸਰਕਾਰ ਦੇ ਬੁਲਾਰੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ।

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਬਮਾਕੋ (ਐੱਨ.ਆਰ.ਆਈ. ਮੀਡਿਆ) - ਮਾਲੀ ਦੇ ਰਾਸ਼ਟਰਪਤੀ ਇਬਰਾਹਿਮ ਬੋਬਾਕਾਰ ਕੇਤਾ ਅਤੇ ਪ੍ਰਧਾਨ ਮੰਤਰੀ ਬਾਬੋ ਸੀਸੇ ਨੂੰ ਬਾਗੀ ਫੌਜੀਆਂ ਨੇ ਇੱਕਠੇ ਹੋ ਕੇ ਗੱਲਬਾਤ ਕਰਨ ਦੀ ਅਪੀਲ ਦੇ ਬਾਵਜੂਦ ਵੀ ਗ੍ਰਿਫਤਾਰ ਕਰ ਲਿਆ ਹੈ। ਸਰਕਾਰ ਦੇ ਬੁਲਾਰੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ।

ਪੱਛਮੀ ਅਫਰੀਕਾ 'ਚ ਤਖਤਾ ਪਲਟ ਦੀ ਕੋਸ਼ਿਸ਼ ਮੰਗਲਵਾਰ ਦੀ ਸਵੇਰ ਨੂੰ ਰਾਜਧਾਨੀ ਬਮਾਕੋ ਨੇੜੇ ਇਕ ਫੌਜੀ ਕੈਂਪ 'ਤੇ ਫਾਇਰਿੰਗ ਨਾਲ ਸ਼ੁਰੂ ਹੋਈ ਤੇ ਨੌਜਵਾਨਾਂ ਨੇ ਸ਼ਹਿਰ ਦੀ ਸਰਕਾਰੀ ਇਮਾਰਤਾਂ ਨੂੰ ਅੱਗ ਲਾ ਦਿੱਤੀ। ਇਸ ਤੋਂ ਬਾਅਦ ਸਰਕਾਰ ਤੋਂ ਨਾਰਾਜ਼ ਫੌਜੀਆਂ ਨੇ ਸੀਨੀਅਰ ਕਮਾਂਡਰਾਂ ਨੂੰ ਵੀ ਬੰਧਕ ਬਣਾ ਲਿਆ ਤੇ ਨਾਲ ਹੀ ਬਮਾਕੋ ਤੋਂ 15 ਕਿਲੋਮੀਟਰ ਦੂਰ ਸਥਿਤ ਕਾਤੀ ਕੈਂਪ 'ਤੇ ਕਬਜ਼ਾ ਕਰ ਲਿਆ।

ਸੰਬੰਧਿਤ ਖ਼ਬਰਾਂ

ਅਫਰੀਕੀ ਸੰਘ ਤੇ ਸਥਾਨਕ ਸਮੂਹ ਈਕੋਵਾਸ ਨੇ ਇਸ ਬਗਾਵਤ ਦੀ ਨਿੰਦਾ ਕੀਤੀ ਹੈ। ਬਾਗੀ ਫੌਜੀ ਰਾਸ਼ਟਰਪਤੀ ਤੋਂ ਅਸਤੀਫੇ ਦੀ ਮੰਗ ਕਰ ਰਹੇ ਹਨ। ਇਕ ਰਿਪੋਰਟ ਮੁਤਾਬਕ ਬਾਗੀ ਫੌਜੀਆਂ ਦੀ ਅਗਵਾਈ ਕਾਤੀ ਕੈਂਪ ਦੇ ਡਿਪਟੀ ਹੈੱਡ ਕਰਨਲ ਮਲਿਕ ਡਿਆਓ ਤੇ ਕਮਾਂਡਰ ਜਨਰਲ ਸਾਦੀਓ ਕਮਾਰਾ ਨੇ ਕੀਤੀ।

ਕਾਤੀ ਕੈਂਪ 'ਤੇ ਕਬਜਾ ਕਰਨ ਤੋਂ ਬਾਅਦ ਬਾਗੀਆਂ ਨੇ ਰਾਜਧਾਨੀ ਵੱਲ ਮਾਰਚ ਕੀਤਾ। ਦੁਪਹਿਰ ਨੂੰ ਉਨ੍ਹਾਂ ਨੇ ਰਾਸ਼ਟਰਪਤੀ ਕੇਤਾ ਦੀ ਰਿਹਾਇਸ਼ 'ਤੇ ਹਮਲਾ ਕੀਤਾ ਤੇ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਨੂੰ ਗ੍ਰਿਫਤਾਰ ਕਰ ਲਿਆ। ਉਸ ਵੇਲੇ ਦੋਵੇਂ ਉਥੇ ਸੀ। ਅਜਿਹਾ ਕਰਨ ਦਾ ਕਾਰਨ ਸਪਸ਼ਟ ਨਹੀਂ ਹੈ। ਕੁੱਝ ਰਿਪੋਟਾਂ ਮੁਤਾਬਕ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ ਬਗਾਵਤ ਤਨਖਾਹ ਦੇ ਵਿਵਾਦ ਨੂੰ ਲੈ ਕੇ ਹੈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!