|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਸਰਹੱਦੀ ਏਰੀਏ ਨਾਲ ਲੱਗਦੇ ਪਿੰਡਾਂ ਦੇ ਵਸਨੀਕਾਂ ਨੂੰ ਐਮਰਜੈਂਸੀ ਹਾਲਾਤਾਂ ਵਿੱਚ ਸੁਰੱਖਿਅਤ ਥਾਵਾਂ ਤੇ ਪਹੁੰਚਾਉਂਣ ਦੇ ਸਾਰੇ ਪ੍ਰਬੰਧ ਮੁਕੰਮਲ

ਪਠਾਨਕੋਟ (ਇੰਦਰਜੀਤ ਸਿੰਘ ਚਾਹਲ) : ਅੰਤਰਦੇਸ਼ੀ ਸਰਹੱਦ ਤੇ ਤਨਾਅ ਨੂੰ ਦੇਖਦੇ ਹੋਏ ਸਰਹੱਦੀ ਏਰੀਏ ਨਾਲ ਲੱਗਦੇ ਪਿੰਡਾਂ ਦੇ ਵਸਨੀਕਾਂ ਨੂੰ ਐਮਰਜੈਂਸੀ ਹਾਲਾਤਾਂ ਵਿੱਚ ਸੁਰੱਖਿਅਤ ਥਾਵਾਂ ਤੇ ਪਹੁੰਚਾਉਂਣ ਦੇ ਸਬੰਧ ਵਿੱਚ ਸ੍ਰੀ ਬੀ. ਪੁਰਸਾਰਥਾ ਡਿਵੀਜਨਲ ਕਮਿਸ਼ਨਰ ਜਲੰਧਰ ਨੇ ਜ਼ਿਲ੍ਹਾ ਪਠਾਨਕੋਟ ਦੇ ਵੱਖ ਵੱਖ ਵਿਭਾਗਾਂ ਦੇ ਮੁੱਖੀਆਂ ਨਾਲ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਦੇ

NRI Post Desk · 2301 ਦਿਨ ਪਹਿਲਾਂ · ਅੱਪਡੇਟ 2298 ਦਿਨ ਪਹਿਲਾਂ · 3 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਪਠਾਨਕੋਟ (ਇੰਦਰਜੀਤ ਸਿੰਘ ਚਾਹਲ) : ਅੰਤਰਦੇਸ਼ੀ ਸਰਹੱਦ ਤੇ ਤਨਾਅ ਨੂੰ ਦੇਖਦੇ ਹੋਏ ਸਰਹੱਦੀ ਏਰੀਏ ਨਾਲ ਲੱਗਦੇ ਪਿੰਡਾਂ ਦੇ ਵਸਨੀਕਾਂ ਨੂੰ ਐਮਰਜੈਂਸੀ ਹਾਲਾਤਾਂ ਵਿੱਚ ਸੁਰੱਖਿਅਤ ਥਾਵਾਂ ਤੇ ਪਹੁੰਚਾਉਂਣ ਦੇ ਸਬੰਧ ਵਿੱਚ ਸ੍ਰੀ ਬੀ. ਪੁਰਸਾਰਥਾ ਡਿਵੀਜਨਲ ਕਮਿਸ਼ਨਰ ਜਲੰਧਰ ਨੇ ਜ਼ਿਲ੍ਹਾ ਪਠਾਨਕੋਟ ਦੇ ਵੱਖ ਵੱਖ ਵਿਭਾਗਾਂ ਦੇ ਮੁੱਖੀਆਂ ਨਾਲ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਦੇ ਮੀਟਿੰਗ ਹਾਲ ਵਿਖੇ ਇੱਕ ਵਿਸ਼ੇਸ ਮੀਟਿੰਗ ਕੀਤੀ। ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸ੍ਰੀ ਰਾਮਵੀਰ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਜ਼ਿਲ੍ਹਾ ਪਠਾਨਕੋਟ ਵਿੱਚ ਅਗਰ ਕੋਈ ਸੰਭਾਵਿਤ ਸਥਿਤੀ ਪੈਦਾ ਹੁੰਦੀ ਹੈ ਤਾਂ ਉਸ ਸਥਿਤੀ ਦੋਰਾਨ ਕੀਤੇ ਗਏ ਪ੍ਰਬੰਧਾਂ ਤੋਂ ਜਾਣੂ ਕਰਵਾਇਆ।

ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਵੀ.ਐਸ. ਸੋਨੀ ਐਸ.ਐਸ.ਪੀ. ਪਠਾਨਕੋਟ, ਹਰਚਰਨ ਸਿੰਘ ਵਧੀਕ ਡਿਪਟੀ ਕਮਿਸ਼ਨਰ (ਜ), ਅਰਸਦੀਪ ਸਿੰਘ ਐਸ.ਡੀ.ਐਮ. ਪਠਾਨਕੋਟ, ਲਛਮਣ ਸਿੰਘ ਨਾਇਬ ਤਹਿਸੀਲਦਾਰ, ਸੈਨਾਂ ਦੇ ਅਧਿਕਾਰੀ ਅਤੇ ਵੱਖ ਵੱਖ ਵਿਭਾਗਾਂ ਦੇ ਜ਼ਿਲ੍ਹਾ ਅਧਿਕਾਰੀ ਵੀ ਹਾਜ਼ਰ ਸਨ। ਮੀਟਿੰਗ ਦੋਰਾਨ ਸੰਬੋਧਤ ਕਰਦਿਆਂ ਸ੍ਰੀ ਬੀ. ਪੁਰਸਾਰਥਾ ਡਿਵੀਜਨਲ ਕਮਿਸ਼ਨਰ ਜਲੰਧਰ ਨੇ ਦੱਸਿਆ ਕਿ ਅੰਤਰਦੇਸ਼ੀ ਸਰਹੱਦ ਤੇ ਤਨਾਅ ਨੂੰ ਦੇਖਦੇ ਹੋਏ ਸਰਹੱਦੀ ਏਰੀਏ ਨਾਲ ਲੱਗਦੇ ਪਿੰਡਾਂ ਦੇ ਵਸਨੀਕਾਂ ਨੂੰ ਐਮਰਜੈਂਸੀ ਹਾਲਾਤਾਂ ਵਿੱਚ ਸੁਰੱਖਿਅਤ ਥਾਵਾਂ ਤੇ ਪਹੁੰਚਾਉਂਣ ਦੇ ਸਾਰੇ ਪ੍ਰਬੰਧ ਮੁਕੰਮਲ ਹਨ। ਉਨ੍ਹਾਂ ਦੱਸਿਆ ਕਿ ਵੱਖ ਵੱਖ ਜ਼ਿਲ੍ਹਾ ਅਧਿਕਾਰੀਆਂ ਦੀ ਵੱਖ ਵੱਖ ਕੰਮਾਂ ਲਈ ਡਿਊਟੀਆਂ ਲਗਾਈਆਂ ਗਈਆਂ ਹਨ ਅਤੇ ਉਸ ਕਾਰਜ ਨੂੰ ਕਿਵੇ ਕੀਤਾ ਜਾਣਾ ਹੈ ਇਸ ਤੋਂ ਵੀ ਜਾਣੂ ਕਰਵਾਇਆ ਗਿਆ ਹੈ।

ਸੰਬੰਧਿਤ ਖ਼ਬਰਾਂ

ਉਨ੍ਹਾਂ ਕਿਹਾ ਕਿ ਅਜਿਹੇ ਹਾਲਾਤ ਅੰਦਰ ਅਗਰ ਕੋਈ ਅਜਿਹੀ ਸਥਿਤੀ ਬਣਦੀ ਹੈ ਤਾਂ ਉਸ ਲਈ ਸਮੂਹ ਬੀ.ਡੀ.ਪੀ.ਓਜ ਨੂੰ ਹਦਾਇਤ ਕੀਤੀ ਗਈ ਹੈ ਕਿ ਪੰਚਾਇਤਾਂ ਨਾਲ ਮੀਟਿੰਗ ਕਰਕੇ ਤਜਵੀਜਤ ਰਾਹਤ ਕੈਂਪਾਂ ਵਿੱਚ ਰਾਹਤ ਸਮੱਗਰੀ ਅਤੇ ਪਸੂਆਂ ਦੇ ਚਾਰੇ ਲਈ ਲੋਕਾਂ ਨੂੰ ਪ੍ਰੇਰਿਤ ਕਰਨਗੇ। ਇਸੇ ਤਰ੍ਹਾਂ ਜੁਆਇੰਟ ਨਗਰ ਕਮਿਸ਼ਨਰ ਪਠਾਨਕੋਟ ਨੂੰ ਵੀ ਹਦਾਇਤ ਕੀਤੀ ਗਈ ਹੈ ਕਿ ਉਹ ਸਹਿਰ ਵਾਸੀਆਂ ਦੇ ਉੱਘੇ ਨੁਮਾਇੰਦਿਆਂ , ਐਮ.ਸੀ., ਐਨ.ਜੀ.ਓੁਜ. , ਵੱਖ ਵੱਖ ਐਸੋਸੀਏਸ਼ਨਾਂ ਅਤੇ ਧਾਰਮਿਕ ਸੰਸਥਾਵਾਂ ਦੇ ਪ੍ਰਬੰਧਕਾਂ ਨਾਲ ਮੀਟਿੰਗ ਕਰਕੇ ਰਾਹਤ ਕੈਂਪਾਂ ਵਿੱਚ ਠਹਿਰਣ ਵਾਲੇ ਲੋਕਾਂ ਦੀ ਮਦਦ ਲਈ ਉਨ੍ਹਾਂ ਨੂੰ ਪ੍ਰੇਰਿਤ ਕਰਨਗੇ।

ਉਨ੍ਹਾਂ ਦੱਸਿਆ ਕਿ ਅਜਿਹੀ ਸਥਿਤੀ ਨਾਲ ਨਿਪਟਨ ਲਈ ਜਿਲ੍ਹੇ ਅੰਦਰ ਗੁਰਦੁਆਰਾ ਬਾਰਠ ਸਾਹਿਬ ਲਈ ਤਹਿਸੀਲਦਾਰ ਪਠਾਨਕੋਟ, ਪੂਜਾ ਪੈਲੇਸ ਪਠਾਨਕੋਟ ਲਈ ਮਿਊਸੀਪਲ ਇੰਜੀਨੀਅਰ ਨਗਰ ਨਿਗਮ ਪਠਾਨਕੋਟ, ਕਮਿਊਨਟੀ ਸੈਂਟਰ ਸੁਜਾਨਪੁਰ ਲਈ ਕਾਰਜ ਸਾਧਕ ਅਫਸ਼ਰ ਪਠਾਨਕੋਟ, ਕੇ.ਐਸ. ਪੈਲੇਸ ਸੁੰਦਰਚੱਕ ਲਈ ਬੀ.ਡੀ.ਪੀ.ਓ. ਪਠਾਨਕੋਟ , ਐਸ.ਕੇ.ਪੈਲੇਸ ਸੁੰਦਰਚੱਕ ਲਈ ਬੀ.ਡੀ.ਪੀ.ਓ. ਸੁਜਾਨਪੁਰ ਅਤੇ ਪਰਮਾਨੰਦ ਸੀਨੀਅਰ ਸੈਕੰਡਰੀ ਸਕੂਲ ਲਈ ਬੀ.ਡੀ.ਪੀ.ਓ ਘਰੋਟਾ ਨੂੰ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਸਰਵ ਹਿੱਤਕਾਰੀ ਵਿਦਿਆ ਮੰਦਿਰ ਤਾਰਾਗੜ੍ਹ , ਸਰਵ ਹਿੱਤਕਾਰੀ ਵਿਦਿਆ ਮੰਦਿਰ ਘਰੋਟਾ, ਸਰਵ ਹਿੱਤਕਾਰੀ ਵਿਦਿਆ ਮੰਦਿਰ ਭੋਆ, ਸਰਵ ਹਿੱਤਕਾਰੀ ਵਿਦਿਆ ਮੰਦਿਰ ਮਾਮੂਨ, ਸਰਵ ਹਿੱਤਕਾਰੀ ਵਿਦਿਆ ਮੰਦਿਰ ਹਰਿਆਲ, ਸਰਵ ਹਿੱਤਕਾਰੀ ਵਿਦਿਆ ਮੰਦਿਰ ਘੋਹ, ਸਕੁੰਤਲਾ ਪੈਲੇਸ ਸਰਨਾ, ਸੰਜੇ ਪੈਲੇਸ ਤਾਰਾਗੜ੍ਹ, ਗੁਰਕਰਤਾਰ ਪੈਲੇਸ ਸੈਲੀ ਰੋਡ ਪਠਾਨਕੋਟ, ਸੁਵਿਧਾ ਸੈਂਟਰ ਸੈਲੀ ਰੋਡ ਪਠਾਨਕੋਟ, ਅਰੀਨਾ ਗੁਲਸ਼ਨ ਪੈਲੇਸ ਡਲਹੋਜੀ ਰੋਡ ਪਠਾਨਕੋਟ, ਮਹਾਜਨ ਹਾਲ ਡਲਹੋਜੀ ਰੋਡ ਪਠਾਨਕੋਟ, ਉਪਲ ਪੈਲੇਸ ਗੋਸਾਈਪੁਰ, ਆਸੀਰਵਾਦ ਪੈਲੇਸ ਸੁਜਾਨਪੁਰ, ਕ੍ਰਿਸਨਾ ਪੈਲੇਸ ਸਾਹਪੁਰ ਰੋਡ, ਡੇਰਾ ਬਾਬਾ ਜਗਤਗਿਰੀ ਸ੍ਰੀ ਗੁਰੂ ਰਵੀਦਾਸ ਜੀ ਮੰਦਿਰ, ਖੱਤਰੀ ਸਭਾ ਪਠਾਨਕੋਟ, ਕਬਾੜ ਧਰਮਸਾਲਾ ਡਲਹੋਜੀ ਰੋਡ ਪਠਾਨਕੋਟ ਅਤੇ ਨਿਰੰਕਾਰੀ ਭਵਨ ਪਠਾਨਕੋਟ ਨੂੰ ਵੀ ਤਜਵੀਜਤ ਰਾਹਤ ਕੈਂਪ ਵਾਲੀ ਜਗ੍ਹਾ ਅੰਦਰ ਰੱਖਿਆ ਗਿਆ ਹੈ।

ਇਸ ਮੋਕੇ ਤੇ ਸ੍ਰੀ ਵੀ .ਐਸ. ਸੋਨੀ ਐਸ.ਐਸ.ਪੀ. ਪਠਾਨਕੋਟ ਨੇ ਕਿਹਾ ਕਿ ਅਗਰ ਕੋਈ ਅਜਿਹੀ ਸਥਿਤੀ ਪੈਦਾ ਹੁੰਦੀ ਹੈ ਤਾਂ ਉਸ ਲਈ ਪੁਲਿਸ ਨਾਕਿਆ,ਪੈਟਰੋਲਿੰਗ ਅਤੇ ਕੰਟਰੋਲ ਰੂਮ ਸਥਾਪਤ ਕਰਨ ਲਈ ਯੋਗ ਪ੍ਰਬੰਧ ਕਰ ਲਏ ਗਏ ਹਨ। ਉਪਰੋਕਤ ਕੀਤੇ ਗਏ ਪ੍ਰਬੰਧਾਂ ਤੇ ਸ੍ਰੀ ਬੀ. ਪੁਰਸਾਰਥਾ ਡਿਵੀਜਨਲ ਕਮਿਸ਼ਨਰ ਜਲੰਧਰ ਨੇ ਸੰਤੁਸਟੀ ਜਤਾਈ । ਇਸ ਮੋਕੇ ਤੇ ਉਨ੍ਹਾਂ ਵੱਲੋਂ ਜਿਲ੍ਹਾ ਪਠਾਨਕੋਟ ਦੇ ਨਾਲ ਲਗਦੀ ਭਾਰਤ-ਪਾਕਿਸਤਾਨ ਸਰਹੱਦ ਦਾ ਜਾਇਜਾ ਵੀ ਲਿਆ ਗਿਆ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!