|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਐਂਟਰਟੇਨਮੈਂਟ

ਬ੍ਰਿਟਿਸ਼ ਕੈਬਿਨੇਟ ਦੀ ਸਹੁੰ ਚੁੱਕ ਸਮਾਗਮ 'ਚ ਦੀਖਿਆ ਭਾਰਤੀ ਰੰਗ, ਗੀਤਾ ਨਾਲ ਚੁੱਕੀ ਸਹੁੰ

ਲੰਦਨ (Vikram Sehajpal) : ਬ੍ਰਿਟਿਸ਼ ਕੈਬਿਨੇਟ ਦੀ ਸਹੁੰ ਚੁੱਕ ਸਮਾਗਮ ਵਿੱਚ ਭਾਰਤੀ ਰੰਗ ਵੇਖਣ ਨੂੰ ਮਿਲਿਆ। ਭਾਰਤੀ ਮੂਲ ਦੇ ਚਾਰ ਸੰਸਦ ਮੈਂਬਰਾਂ ਨੇ ਭਾਰਤੀ ਸੱਭਿਅਤਾ ਦੇ ਅਧਾਰ 'ਤੇ ਸਹੁੰ ਚੁੱਕ ਸਮਾਗਮ ਦੌਰਾਨ ਸ੍ਰੀਮਦ ਭਗਵਦ ਗੀਤਾ ਨਾਲ ਸਹੁੰ ਚੁੱਕੀ।ਇੰਗਲੈਂਡ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਦੇ ਮੰਤਰੀ–ਮੰਡਲ ‘ਪੀਪਲਜ਼ ਕੈਬਿਨੇਟ’ ਵਿੱਚ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਸ

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਲੰਦਨ (Vikram Sehajpal) : ਬ੍ਰਿਟਿਸ਼ ਕੈਬਿਨੇਟ ਦੀ ਸਹੁੰ ਚੁੱਕ ਸਮਾਗਮ ਵਿੱਚ ਭਾਰਤੀ ਰੰਗ ਵੇਖਣ ਨੂੰ ਮਿਲਿਆ। ਭਾਰਤੀ ਮੂਲ ਦੇ ਚਾਰ ਸੰਸਦ ਮੈਂਬਰਾਂ ਨੇ ਭਾਰਤੀ ਸੱਭਿਅਤਾ ਦੇ ਅਧਾਰ 'ਤੇ ਸਹੁੰ ਚੁੱਕ ਸਮਾਗਮ ਦੌਰਾਨ ਸ੍ਰੀਮਦ ਭਗਵਦ ਗੀਤਾ ਨਾਲ ਸਹੁੰ ਚੁੱਕੀ।ਇੰਗਲੈਂਡ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਦੇ ਮੰਤਰੀ–ਮੰਡਲ ‘ਪੀਪਲਜ਼ ਕੈਬਿਨੇਟ’ ਵਿੱਚ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਸਮੇਤ ਭਾਰਤੀ ਮੂਲ ਦੇ ਤਿੰਨ ਮੰਤਰੀਆਂ ਨੇ ਆਪਣਾ ਅਹੁਦਾ ਬਣਾਇਆ ਰੱਖਿਆ ਹੈ। ਨਵੇਂ ਚੁਣੇ ਸੰਸਦ ਮੈਂਬਰ ਸਮੇਤ ਸਾਰੇ ਮੰਤਰੀ ਹਾਊਸ ਆੱਫ਼ ਕਾਮਨਜ਼ ’ਚ ਪਰਤ ਆਏ।

ਸੰਬੰਧਿਤ ਖ਼ਬਰਾਂ

ਜਾਣਕਾਰੀ ਮੁਤਾਬਕ ਬ੍ਰਿਟਿਸ਼ ਕੈਬਿਨੇਟ ਮੰਤਰੀ ਆਲੋਕ ਸ਼ਰਮਾ ਤੇ ਖ਼ਜ਼ਾਨੇ ਦੇ ਮੁੱਖ ਸਕੱਤਰ ਰਿਸ਼ੀ ਸੁਨਾਕ ਨੇ ਬੀਤੇ ਦਿਨੀਂ ਮੰਗਲਵਾਰ ਨੂੰ ਨਵੇਂ ਹਾਊਸ ਆੱਫ਼ ਕਾਮਨਜ਼ ’ਚ ਸੰਸਦ ਮੈਂਬਰਾਂ ਵਜੋਂ ਸਹੁੰ ਚੁੱਕੀ ਹੈ।ਦੱਸਣਯੋਗ ਹੈ ਕਿ ਆਲੋਕ ਸ਼ਰਮਾ ਚੌਥੀ ਵਾਰ ਇੰਗਲੈਂਡ ਦੇ ਰੀਡਿੰਗ–ਵੈਸਟ ਹਲਕੇ ਤੋਂ ਚੋਣ ਜਿੱਤੇ ਹਨ। ਉੱਥੇ ਹੀ ਰਿਸ਼ੀ ਸੁਨਾਕ ਜੋ ਕਿ 39 ਸਾਲ ਦੇ ਹਨ, ਉਨ੍ਹਾਂ ਨੇ ਤੀਜੀ ਵਾਰ ਯਾਰਕਸ਼ਾਇਰ ਦੇ ਰਿਚਮੰਡ ਹਲਕੇ ਤੋਂ ਚੋਣ ਜਿੱਤੀ ਹੈ। ਇਨ੍ਹਾਂ ਦੋਵਾਂ ਸਾਂਸਦ ਮੈਂਬਰਾਂ ਨੇ ਇੰਗਲੈਂਡ ਦੀ ਸੰਸਦ ਵਿੱਚ ਸ੍ਰੀਮਦ ਭਗਵਦ ਗੀਤਾ ਦੀ ਸਹੁੰ ਚੁੱਕ ਕੇ ਰਸਮ ਨੂੰ ਅਦਾ ਕੀਤਾ ਹੈ।

🔔 ਐਂਟਰਟੇਨਮੈਂਟ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!