ਕਪੂਰਥਲਾ : ਸਥਾਨਕ ਹਿੰਦੂ ਕੰਨਿਆ ਕਾਲਜੀਏਟ ਸਕੂਲ ਵਿੱਚ ਅੱਜ ਇੰਟਰ ਹਾਉਸ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਵਿਦਿਆਰਥਣਾਂ ਨੇ ਹੁੰਮ-ਹੁਮਾ ਕੇ ਹਿੱਸਾ ਲਿਆ। ਇਸ ਤੋਂ ਅਲਾਵਾ ਸਕੂਲ ਦੇ ਚਾਰੇ ਹਾਉਸਾਂ ਦੇ ਕੈਪਟਨ ਅਤੇ ਵਾਈਸ ਕੈਪਟਨਾਂ ਨੂੰ ਸੈਸ਼ੇ ਅਤੇ ਬੈਜ ਲਗਾ ਕੇ ਸਨਮਾਨਿਤ ਵੀ ਕੀਤਾ ਗਿਆ ਅਤੇ ਉਹਨਾਂ ਨੂੰ ਆਪਣੀ ਡਿਊਟੀ ਤਨਦੇਹੀ ਅਤੇ ਈਮਾਨਦਾਰੀ ਨਾਲ ਕਰਨ ਦੀ ਪ੍ਰੇਰਣਾ ਦਿੱਤੀ ਗਈ।ਇਸ ਮੁਕਬਾਲੇ ਕਰਵਾਏ ਗਏ ਮੁਕਾਬਲਿਆਂ ਦੇ ਵਿਜੇਤਾਵਾਂ ਨੂੰ ਟਰਾਫੀ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਬੱਚਿਆਂ ਨੇ ਡਰੱਗ ਐਡਿਕਸ਼ਨ ਵਿਸ਼ੇ ਤੇ ਪੋਸਟਰ ਬਣਾਏ ਅਤੇ ਪੇਪਰ ਰੀਡਿੰਗ ਮੁਕਾਬਲੇ ਵਿੱਚ ਅੱਜ ਦਾ ਰੀਡਰ, ਕਲ ਦਾ ਲੀਡਰ ਵਿਸ਼ੇ ਤੇ ਆਪਣੇ ਵਿਚਾਰ ਪ੍ਰਗਟ ਕੀਤੇ।
ਪੋਸਟਰ ਮੇਕਿੰਗ ਮੁਕਾਬਲੇ ਵਿੱਚ ਚੇਤਮਾ ਹਾਉਸ ਦੀ ਅਮਾਨਤ (੧੦+੨ ਮੈਡੀਕਲ) ਪਹਿਲੇ ਨੰਬਰ ਤੇ ਰਹੀ, ਚੇਤਨਾ ਹਾਉਸ ਦੀ ਸਮਨਦੀਪ ਕੌਰ (੧੦+੨ ਆਰਟਸ) ਦੂਜੇ ਨੰਬਰ ਤੇ ਅਤੇ ਕੀਰਤੀ ਹਾਉਸ ਦੀ ਕਿਰਨਜੀਤ ਕੌਰ (੧੦+੧ ਆਰਟਸ) ਤੀਜੇ ਨੰਬਰ ਤੇ ਰਹੀ।ਹੌਬੀ ਡਿਸਪਲੇ ਮੁਕਾਬਲੇ ਵਿੱਚ ਪ੍ਰਗਤੀ ਹਾਉਸ ਦੀ ਅਮਨਦੀਪ ਕੌਰ ਪਹਿਲੇ ਨੰਬਰ ਤੇ ਰਹੀ, ਜਾਗਰਿਤੀ ਹਾਉਸ ਦੀ ਨਿਧੀ (੧੦+੨ ਕਾਮਰਸ) ਦੂਜੇ ਨੰਬਰ ਤੇ ਅਤੇ ਜਾਗਰਿਤੀ ਹਾਉਸ ਦੀ ਯੋਗਿਤਾ (੧੦+੨ ਕਾਮਰਸ) ਤੀਜੇ ਨੰਬਰ ਤੇ ਰਹੀ।ਪੇਪਰ ਰੀਡਿੰਗ ਮੁਕਾਬਲੇ ਵਿੱਚ ਪ੍ਰਗਤੀ ਹਾਉਸ ਦੀ ਜਸ਼ਨਪ੍ਰੀਤ ਕੌਰ (੧੦+੨ ਕਾਮਰਸ) ਪਹਿਲੇ ਨੰਬਰ ਤੇ ਰਹੀ, ਚੇਤਨਾ ਹਾਉਸ ਦੀ ਸੰਜੀਵਨੀ (੧੦+੧ ਆਰਟਸ) ਦੂਜੇ ਨੰਬਰ ਤੇ ਅਤੇ ਕੀਰਤੀ ਹਾਉਸ ਦੀ ਅੰਜਲੀ (੧੦+੨ ਆਰਟਸ) ਤੀਜੇ ਨੰਬਰ ਤੇ ਰਹੀ।
ਸੰਬੰਧਿਤ ਖ਼ਬਰਾਂ
ਜਜਮੈਂਟ ਦੀ ਭੂਮਿਕਾ ਡਾ. ਕੁਲਵਿੰਦਰ ਕੌਰ, ਸ਼੍ਰੀਮਤੀ ਰਿਤੂ ਗੁਪਤਾ ਅਤੇ ਸ਼੍ਰੀਮਤੀ ਜਸਦੀਪ ਕੌਰ ਨੇ ਨਿਭਾਈ।ਇਸ ਤੋਂ ਪਹਿਲਾਂ ਚੇਤਨਾ ਹਾਉਸ ਦੀ ਕੈਪਟਨ ਗਗਨਪ੍ਰੀਤ ਕੌਰ ਤੇ ਵਾਇਸ ਕੈਪਟਨ ਨਵਦੀਪ ਕੌਰ, ਜਾਗਰਿਤੀ ਹਾਉਸ ਦੀ ਕੈਪਟਨ ਨਾਜ ਤੇ ਵਾਈਸ ਕੈਪਟਨ ਸਿਮਰਨ ਕੌਰ, ਕੀਰਤੀ ਹਾਉਸ ਦੀ ਕੈਪਟਨ ਅਮਨਦੀਪ ਕੌਰ ਤੇ ਵਾਈਸ ਕੈਪਟਨ ਜਸਕੀਤ ਕੌਰ, ਪ੍ਰਗਤੀ ਹਾਉਸ ਦੀ ਕੈਪਟਨ ਸਿਮਰਨਜੀਤ ਕੌਰ ਅਤੇ ਵਾਈਸ ਕੈਪਟਨ ਪਲਵੀ ਵਰਮਾ ਨੂੰ ਸੈਸ਼ੇ ਅਤੇ ਹਾਉਸ ਬੈਜ ਲਗਾ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਬਚਿੱਆਂ ਨੂੰ ਸੰਬੋਧਤ ਕਰਦਿਆਂ ਡਾ. ਕੁਲਵਿੰਦਰ ਕੌਰ ਨੇ ਕਿਹਾ ਕਿ ਅਜਿਹੇ ਮੁਕਾਬਲੇ ਵਿਦਿਆਰਥੀਆਂ ਅੰਦਰ ਛਿਪੀ ਪ੍ਰਤਿਭਾ ਨੂੰ ਸਾਹਮਣੇ ਲਿਆਉਣ ਵਿੱਚ ਸਹਾਈ ਹੁੰਦੇ ਹਨ ਅਤੇ ਇਸ ਵਿੱਚ ਵਿਦਿਆਰਥੀਆਂ ਨੂੰ ਜਰੂਰ ਹਿੱਸਾ ਲੈਣਾ ਚਾਹੀਦਾ ਹੈ।
ਉਹਨਾਂ ਕਿਹਾ ਕਿ ਇਸ ਸੈਸ਼ਨ ਵਿੱਚ ਇੰਟਰ ਹਾਉਸ ਮੁਕਾਬਲਿਆਂ ਦੇ ਨਾਲ ਨਾਲ ਇੰਟਰ ਸਕੂਲ ਮੁਕਾਬਲਿਆਂ ਵਿੱਚ ਵੀ ਬੱਚਿਆਂ ਨੂੰ ਹਿੱਸਾ ਦੁਆਇਆ ਜਾਏਗਾ।ਉਹਨਾਂ ਬੱਚਿਆਂ ਨੂੰ ਵੱਧ ਤੋਂ ਵੱਧ ਕਿਤਾਬਾਂ ਪੜਨ ਲਈ ਪ੍ਰੇਰਿਆ।ਇਸ ਮੌਕੇ ਸਕੂਲ ਦੇ ਅਕਾਦਮਿਕ ਇੰਚਾਰਜ ਸੰਜੀਵ ਭੱਲਾ, ਸ਼੍ਰੀਮਤੀ ਮਮਤਾ ਭਸੀਨ, ਸ਼੍ਰੀਮਤੀ ਗੀਤਾ ਚੋਪੜਾ, ਸ਼੍ਰੀਮਤੀ ਰੀਨਾ ਸਲੋਟਾ ਅਤੇ ਸਕੂਲ ਦੇ ਬਾਕੀ ਅਧਿਆਪਕ ਅਤੇ ਵਿਦਿਆਰਥੀ ਹਾਜਰ ਸਨ|






