|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਬਿਜ਼ਨਸ

ਹੈਰਾਨੀਜਨਕ! ਔਰਤ ਨੇ ਗੁਪਤ ਅੰਗ 'ਚ ਲੁਕੋ ਕੇ ਲਿਆਂਦੀ 6 ਕਰੋੜ ਦੀ ਹੈਰੋਇਨ; ਕੱਢਣ 'ਚ ਲੱਗੇ 15 ਦਿਨ

ਨਿਊਜ਼ ਡੈਸਕ : ਡਾਇਰੈਕਟੋਰੇਟ ਆਫ ਰੈਵੇਨਿਊ ਇਨਫਰਮੇਸ਼ਨ (ਡੀਆਰਆਈ) ਨੇ 19 ਫਰਵਰੀ ਨੂੰ ਜੈਪੁਰ ਹਵਾਈ ਅੱਡੇ ਤੋਂ ਫੜੀ ਗਈ ਇਕ ਵਿਦੇਸ਼ੀ ਔਰਤ ਦੇ ਸਰੀਰ 'ਚੋਂ ਆਪ੍ਰੇਸ਼ਨ ਰਾਹੀਂ ਨਸ਼ੀਲੇ ਪਦਾਰਥਾਂ ਨਾਲ ਭਰੇ 88 ਕੈਪਸੂਲ ਬਰਾਮਦ ਕੀਤੇ ਹਨ। ਡੀਆਰਆਈ ਨੇ ਸਵਾਈ ਮਾਨਸਿੰਘ ਹਸਪਤਾਲ ਦੇ ਡਾਕਟਰਾਂ ਦੀ ਮਦਦ ਨਾਲ ਔਰਤ ਦੇ ਸਰੀਰ ਦਾ ਆਪ੍ਰੇਸ਼ਨ ਕਰਵਾ ਕੇ ਨਸ਼ੇ ਨਾਲ ਭਰੇ ਇਹ ਕੈਪਸੂਲ ਬਾਹਰ

NRI Post Desk · 1727 ਦਿਨ ਪਹਿਲਾਂ · ਅੱਪਡੇਟ 1727 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਹੈਰਾਨੀਜਨਕ! ਔਰਤ ਨੇ ਗੁਪਤ ਅੰਗ 'ਚ ਲੁਕੋ ਕੇ ਲਿਆਂਦੀ 6 ਕਰੋੜ ਦੀ ਹੈਰੋਇਨ; ਕੱਢਣ 'ਚ ਲੱਗੇ 15 ਦਿਨ
📷 NRI Post Desk

ਨਿਊਜ਼ ਡੈਸਕ : ਡਾਇਰੈਕਟੋਰੇਟ ਆਫ ਰੈਵੇਨਿਊ ਇਨਫਰਮੇਸ਼ਨ (ਡੀਆਰਆਈ) ਨੇ 19 ਫਰਵਰੀ ਨੂੰ ਜੈਪੁਰ ਹਵਾਈ ਅੱਡੇ ਤੋਂ ਫੜੀ ਗਈ ਇਕ ਵਿਦੇਸ਼ੀ ਔਰਤ ਦੇ ਸਰੀਰ 'ਚੋਂ ਆਪ੍ਰੇਸ਼ਨ ਰਾਹੀਂ ਨਸ਼ੀਲੇ ਪਦਾਰਥਾਂ ਨਾਲ ਭਰੇ 88 ਕੈਪਸੂਲ ਬਰਾਮਦ ਕੀਤੇ ਹਨ। ਡੀਆਰਆਈ ਨੇ ਸਵਾਈ ਮਾਨਸਿੰਘ ਹਸਪਤਾਲ ਦੇ ਡਾਕਟਰਾਂ ਦੀ ਮਦਦ ਨਾਲ ਔਰਤ ਦੇ ਸਰੀਰ ਦਾ ਆਪ੍ਰੇਸ਼ਨ ਕਰਵਾ ਕੇ ਨਸ਼ੇ ਨਾਲ ਭਰੇ ਇਹ ਕੈਪਸੂਲ ਬਾਹਰ ਕੱਢ ਲਏ। ਇਹ ਕਾਰਵਾਈ ਕਰਨ ਤੋਂ ਪਹਿਲਾਂ ਡੀਆਰਆਈ ਦੀ ਟੀਮ ਨੇ ਉਕਤ ਔਰਤ ਨੂੰ ਦੋ ਵਾਰ ਜੁਡੀਸ਼ੀਅਲ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕੀਤਾ ਤੇ ਆਪ੍ਰੇਸ਼ਨ ਦੀ ਇਜਾਜ਼ਤ ਵੀ ਲਈ।

ਸੰਬੰਧਿਤ ਖ਼ਬਰਾਂ

ਡਾਕਟਰਾਂ ਨੇ ਜਦੋਂ ਔਰਤ ਦੇ ਸਰੀਰ 'ਚੋਂ 88 ਕੈਪਸੂਲ ਕੱਢ ਕੇ ਲੈਬਾਰੇਟਰੀ 'ਚ ਜਾਂਚ ਕੀਤੀ ਤਾਂ ਸਾਰੇ ਕੈਪਸੂਲਾਂ 'ਚ ਹੈਰੋਇਨ ਭਰੀ ਹੋਈ ਸੀ। ਲੈਬ ਤੋਂ ਪੁਸ਼ਟੀ ਹੋਣ ਤੋਂ ਬਾਅਦ ਜਦੋਂ ਡੀਆਰਆਈ ਟੀਮ ਨੇ ਇਨ੍ਹਾਂ ਦਾ ਵਜ਼ਨ ਕੀਤਾ ਤਾਂ ਇਹ 900 ਗ੍ਰਾਮ ਦੇ ਕਰੀਬ ਸੀ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ 'ਚ ਕੀਮਤ 6 ਕਰੋੜ ਰੁਪਏ ਦੱਸੀ ਜਾਂਦੀ ਹੈ। ਸ਼ੁਰੂਆਤ 'ਚ ਉਸ ਦੇ ਸਰੀਰ 'ਚੋਂ ਕਰੀਬ 60 ਕੈਪਸੂਲ ਨਿਕਲੇ ਪਰ ਸ਼ੱਕ ਹੋਣ 'ਤੇ ਇਹ ਕਾਰਵਾਈ ਜਾਰੀ ਰਹੀ ਤੇ ਔਰਤ ਦੇ ਸਰੀਰ ਵਿਚੋਂ ਕੁੱਲ 88 ਕੈਪਸੂਲ ਬਰਾਮਦ ਹੋਏ। ਕਰੀਬ 11 ਦਿਨਾਂ ਤੱਕ ਡਾਕਟਰਾਂ ਦੀ ਨਿਗਰਾਨੀ ਤੋਂ ਬਾਅਦ ਮਹਿਲਾ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਤੇ ਗ੍ਰਿਫਤਾਰ ਔਰਤ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ।

🔔 ਬਿਜ਼ਨਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!