|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਬੈਰੀ : ਓਨਟਾਰੀਓ ਤੋਂ ਤਿੰਨ ਸਾਲ ਦੀ ਬੱਚੀ ਲਈ "ਐਂਬਰ ਅਲਰਟ" ਜਾਰੀ

ਓਨਟਾਰੀਓ ਨਿਊਜ਼ ਡੈਸਕ : ਬੈਰੀ, ਓਨਟਾਰੀਓ ਦੀ ਇਕ ਛੋਟੀ ਬੱਚੀ ਲਈ ਐਂਬਰ ਅਲਰਟ ਜਾਰੀ ਕੀਤਾ ਗਿਆ ਹੈ। ਬੈਰੀ ਪੁਲਿਸ ਦਾ ਕਹਿਣਾ ਹੈ ਕਿ ਉਹ ਤਿੰਨ ਸਾਲ ਦੀ ਅਰਾਬੇਲਾ ਵਿਏਨਿਊ ਦੀ ਤੰਦਰੁਸਤੀ ਲਈ ਚਿੰਤਤ ਹਨ। ਬੈਰੀ ਪੁਲਿਸ ਦੇ ਸੰਚਾਰ ਕੋਆਰਡੀਨੇਟਰ ਪੀਟਰ ਲਿਓਨ ਨੇ ਕਿਹਾ ਕਿ ਅਧਿਕਾਰੀਆਂ ਨੂੰ ਮੰਗਲਵਾਰ ਨੂੰ "ਕਮਿਊਨਿਟੀ ਅਧਾਰਿਤ ਏਜੰਸੀ" ਦੁਆਰਾ ਬੁਲਾਇਆ ਗਿਆ ਸੀ, ਜਿੱਥੇ ਦੋ ਬੱਚੇ

NRI Post Desk · 1751 ਦਿਨ ਪਹਿਲਾਂ · ਅੱਪਡੇਟ 1750 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਬੈਰੀ : ਓਨਟਾਰੀਓ ਤੋਂ ਤਿੰਨ ਸਾਲ ਦੀ ਬੱਚੀ ਲਈ "ਐਂਬਰ ਅਲਰਟ" ਜਾਰੀ
📷 NRI Post Desk

ਓਨਟਾਰੀਓ ਨਿਊਜ਼ ਡੈਸਕ : ਬੈਰੀ, ਓਨਟਾਰੀਓ ਦੀ ਇਕ ਛੋਟੀ ਬੱਚੀ ਲਈ ਐਂਬਰ ਅਲਰਟ ਜਾਰੀ ਕੀਤਾ ਗਿਆ ਹੈ। ਬੈਰੀ ਪੁਲਿਸ ਦਾ ਕਹਿਣਾ ਹੈ ਕਿ ਉਹ ਤਿੰਨ ਸਾਲ ਦੀ ਅਰਾਬੇਲਾ ਵਿਏਨਿਊ ਦੀ ਤੰਦਰੁਸਤੀ ਲਈ ਚਿੰਤਤ ਹਨ। ਬੈਰੀ ਪੁਲਿਸ ਦੇ ਸੰਚਾਰ ਕੋਆਰਡੀਨੇਟਰ ਪੀਟਰ ਲਿਓਨ ਨੇ ਕਿਹਾ ਕਿ ਅਧਿਕਾਰੀਆਂ ਨੂੰ ਮੰਗਲਵਾਰ ਨੂੰ "ਕਮਿਊਨਿਟੀ ਅਧਾਰਿਤ ਏਜੰਸੀ" ਦੁਆਰਾ ਬੁਲਾਇਆ ਗਿਆ ਸੀ, ਜਿੱਥੇ ਦੋ ਬੱਚੇ ਇਕ ਨਿਵਾਸ 'ਤੇ ਹੋਣ ਦੀ ਖਬਰ ਸੀ, ਪਰ ਸਿਰਫ ਇਕ ਹੀ ਮੌਜੂਦ ਸੀ।

ਸੰਬੰਧਿਤ ਖ਼ਬਰਾਂ

ਅਧਿਕਾਰੀਆਂ ਨੇ ਘਰ ਦੀ ਪੂਰੀ ਤਲਾਸ਼ੀ ਲਈ, ਪਰ ਦੂਜੇ ਬੱਚੇ ਨੂੰ ਲੱਭਣ 'ਚ ਅਸਮਰੱਥ ਰਹੇ। ਲਿਓਨ ਨੇ ਇਸ ਪੜਾਅ 'ਤੇ ਕਿਹਾ, ਪੁਲਿਸ ਨੂੰ ਵਿਸ਼ਵਾਸ ਨਹੀਂ ਹੈ ਕਿ ਅਰਾਬੇਲਾ ਨੂੰ ਅਗਵਾ ਕੀਤਾ ਗਿਆ ਸੀ ਤੇ ਸੰਭਾਵਨਾ ਹੈ ਕਿ ਉਸਨੂੰ ਸਲੀਪਓਵਰ ਲਈ ਕਿਸੇ ਦੋਸਤ ਦੇ ਘਰ ਛੱਡ ਦਿੱਤਾ ਗਿਆ ਸੀ। ਹਾਲਾਂਕਿ, ਐਂਬਰ ਅਲਰਟ ਦੇ ਮਾਪਦੰਡਾਂ ਨੂੰ ਪੂਰਾ ਕਰਨ ਲਈ ਉਸਦੀ ਸੁਰੱਖਿਆ ਲਈ ਕਾਫ਼ੀ ਚਿੰਤਾ ਸੀ। ਅਰਾਬੇਲਾ ਨੂੰ ਆਖਰੀ ਵਾਰ ਇਕ ਪਰਿਵਾਰਕ ਦੋਸਤ ਵੱਲੋਂ ਮੰਗਲਵਾਰ ਸ਼ਾਮ 5:30 ਵਜੇ ਟਨਬ੍ਰਿਜ ਰੋਡ 'ਤੇ ਇਕ ਘਰ 'ਚ ਦੇਖਿਆ ਗਿਆ ਸੀ।

ਉਸ ਨੂੰ ਸੁਨਹਿਰੇ ਵਾਲਾਂ ਤੇ ਹਰੀਆਂ ਅੱਖਾਂ ਦੇ ਨਾਲ, ਤਿੰਨ ਫੁੱਟ ਲੰਬਾਈ, 30-40 ਪੌਂਡ ਦੇ ਵਿਚਕਾਰ ਦੱਸਿਆ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਉਸਨੇ ਸਲੇਟੀ ਟੀ-ਸ਼ਰਟ ਦੇ ਨਾਲ-ਲਾਲ ਪੈਂਟ ਪਹਿਨੀ ਹੋ ਸਕਦੀ ਹੈ ਤੇ ਆਮ ਤੌਰ 'ਤੇ ਨੇਵੀ ਬਲੂ, ਬੰਬਰ ਸਟਾਈਲ ਦੀ ਜੈਕੇਟ ਪਹਿਨਦੀ ਹੈ। ਅਰਾਬੇਲਾ ਦੇ ਟਿਕਾਣੇ ਬਾਰੇ ਜਾਣਕਾਰੀ ਵਾਲਾ ਕੋਈ ਵੀ ਵਿਅਕਤੀ ਬੈਰੀ ਪੁਲਿਸ ਜਾਂ 911 'ਤੇ ਕਾਲ ਕਰੇ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!