|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਅਮਰੀਕਾ

ਅਸਲੇ ਨਾਲ ਭਰੇ ਜਹਾਜ਼ ਨੂੰ ਅਮਰੀਕਾ ਵਿਖੇ ਕੀਤਾ ਗਿਆ ਕਾਬੂ

ਵੈੱਬ ਡੈਸਕ (ਐਨ.ਆਰ.ਆਈ. ਮੀਡਿਆ) : ਸਰਹੱਦੀ ਟੈਕਸ ਅਧਿਕਾਰੀਆਂ ਨੇ ਅਮਰੀਕਾ ਵਿੱਚ ਵੈਨੇਜ਼ੁਏਲਾ ਜਾ ਰਹੇ ਇੱਕ ਨਿੱਜੀ ਜਹਾਜ਼ ਨੂੰ ਕਾਬੂ ਕੀਤਾ ਹੈ, ਜਿਸ ਵਿੱਚ ਇੱਕ ਸਨਾਇਪਰ ਰਾਇਫ਼ਲ ਸਮੇਤ 82 ਬੰਦੂਕਾਂ ਅਤੇ 63,000 ਕਾਰਤੂਸ ਰੱਖੇ ਸਨ। ਇਸ ਗੱਲ ਦੀ ਜਾਣਕਾਰੀ ਅਮਰੀਕੀ ਅਧਿਕਾਰੀ ਨੇ ਦਿੱਤੀ ਹੈ। ਅਮਰੀਕੀ ਸਰਹੱਦੀ ਟੈਕਸ ਅਤੇ ਸਰਹੱਦੀ ਸੁਰੱਖਿਆ ਅਧਿਕਾਰੀਆਂ ਨੇ ਅਮਰੀਕਾ ਤੋਂ ਭਾਰ

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਵੈੱਬ ਡੈਸਕ (ਐਨ.ਆਰ.ਆਈ. ਮੀਡਿਆ) : ਸਰਹੱਦੀ ਟੈਕਸ ਅਧਿਕਾਰੀਆਂ ਨੇ ਅਮਰੀਕਾ ਵਿੱਚ ਵੈਨੇਜ਼ੁਏਲਾ ਜਾ ਰਹੇ ਇੱਕ ਨਿੱਜੀ ਜਹਾਜ਼ ਨੂੰ ਕਾਬੂ ਕੀਤਾ ਹੈ, ਜਿਸ ਵਿੱਚ ਇੱਕ ਸਨਾਇਪਰ ਰਾਇਫ਼ਲ ਸਮੇਤ 82 ਬੰਦੂਕਾਂ ਅਤੇ 63,000 ਕਾਰਤੂਸ ਰੱਖੇ ਸਨ। ਇਸ ਗੱਲ ਦੀ ਜਾਣਕਾਰੀ ਅਮਰੀਕੀ ਅਧਿਕਾਰੀ ਨੇ ਦਿੱਤੀ ਹੈ। ਅਮਰੀਕੀ ਸਰਹੱਦੀ ਟੈਕਸ ਅਤੇ ਸਰਹੱਦੀ ਸੁਰੱਖਿਆ ਅਧਿਕਾਰੀਆਂ ਨੇ ਅਮਰੀਕਾ ਤੋਂ ਭਾਰੀ ਮਾਤਰਾ ਦੇ ਵਿੱਚ ਨਕਦੀ ਅਤੇ ਸਮਾਨ ਦੀ ਤਸਕਰੀ ਕਰਨ ਅਤੇ ਗ਼ੈਰ-ਕਾਨੂੰਨੀ ਢੰਗ ਨਾਲ ਹਥਿਆਰ ਰੱਖਣ ਦੇ ਦੋਸ਼ਾਂ ਹੇਠ ਵੈਨੇਜ਼ੁਏਲਾ ਦੇ ਲੁਇਸ ਅਲਬਰਟੋ ਪੈਟਿਨੋ ਅਤੇ ਗ੍ਰੇਗਰੀ ਮੈਂਡੇਜ ਨਾਂਅ ਦੇ ਦੋ ਪਾਇਲਟਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਸੰਬੰਧਿਤ ਖ਼ਬਰਾਂ

ਜਹਾਜ਼ ਅਤੇ ਉਸ ਵਿੱਚ ਮੌਜੂਦ ਸਮਾਨ ਜ਼ਬਤ ਕਰ ਲਿਆ ਗਿਆ ਹੈ। ਫਿਲਹਾਲ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਅਸਲਾ ਕਿਥੋਂ ਖ਼ਰੀਦਿਆ ਗਿਆ ਸੀ, ਪਰ ਇਨ੍ਹਾਂ ਗ੍ਰਿਫ਼ਤਾਰੀਆਂ ਤੋਂ ਬਾਅਦ ਅਮਰੀਕਾ ਅਤੇ ਵੈਨੇਜ਼ੁਏਲਾ ਦੇ ਵਿਚਕਾਰ ਪਿਛਲੇ ਕਈ ਮਹੀਨਿਆਂ ਤੋਂ ਚੱਲਿਆ ਆ ਰਿਹਾ ਤਨਾਅ ਹੋਰ ਵੀ ਵੱਧ ਗਿਆ ਹੈ।ਹੋਮਲੈੰਡ ਸਿਕਓਰਟੀ ਇੰਵੈਸਟੀਗੇਸਨ ਦੇ ਖ਼ਾਸ ਏਜੰਟ ਜੇਰੇਡ ਰਾਇਨ ਨੇ ਇੱਕ ਹਲਫ਼ਨਾਮੇ ਵਿੱਚ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ ਲੋਕਾਂ ਵਿੱਚੋਂ ਇੱਕ ਨੇ ਦੱਸਿਆ ਕਿ ਜਹਾਜ਼ ਦੀ ਆਖ਼ਰੀ ਮੰਜ਼ਿਲ ਵੈਨੇਜ਼ੁਏਲਾ ਸੀ।

🔔 ਅਮਰੀਕਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!