|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਅਮਰੀਕਾ

Google, Facebook ਤੇ Amazon ਦੀਆ ਅਮਰੀਕਾ 'ਚ ਮੁਸ਼ਕਲਾਂ ਵਧੀਆਂ, ਸੰਸਦ ਕਰੇਗੀ ਜਾਂਚ

ਵਾਸ਼ਿੰਗਟਨ ਡੈਸਕ (Vikram Sehajpal) : ਫੇਕ ਨਿਊਜ਼ ਪ੍ਰਸਾਰਤ ਕਰਨ ਤੇ ਨਿੱਜਤਾ ਉਲੰਘਣ ਦੇ ਦੋਸ਼ਾਂ 'ਚ ਘਿਰੀਆਂ ਫੇਸਬੁੱਕ ਤੇ ਗੂਗਲ ਜਿਹੀਆਂ ਵੱਡੀਆਂ ਟੈੱਕ ਕੰਪਨੀਆਂ ਦੀਆਂ ਸਮੱਸਿਆਵਾਂ ਖ਼ਤਮ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ। ਹੁਣ ਛੋਟੀਆਂ ਕੰਪਨੀਆਂ ਲਈ ਮੁਕਾਬਲੇ ਦਾ ਮਾਹੌਲ ਖ਼ਤਮ ਕਰਨ ਦੇ ਮਾਮਲੇ 'ਚ ਫੇਸਬੁੱਕ ਤੇ ਗੂਗਲ ਨਾਲ ਈ-ਕਾਮਰਸ ਕੰਪਨੀ ਐਮਾਜ਼ੋਨ ਖ਼ਿਲਾਫ਼ ਅਮਰੀਕੀ ਸੰਸਦ ਯ

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਵਾਸ਼ਿੰਗਟਨ ਡੈਸਕ (Vikram Sehajpal) : ਫੇਕ ਨਿਊਜ਼ ਪ੍ਰਸਾਰਤ ਕਰਨ ਤੇ ਨਿੱਜਤਾ ਉਲੰਘਣ ਦੇ ਦੋਸ਼ਾਂ 'ਚ ਘਿਰੀਆਂ ਫੇਸਬੁੱਕ ਤੇ ਗੂਗਲ ਜਿਹੀਆਂ ਵੱਡੀਆਂ ਟੈੱਕ ਕੰਪਨੀਆਂ ਦੀਆਂ ਸਮੱਸਿਆਵਾਂ ਖ਼ਤਮ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ। ਹੁਣ ਛੋਟੀਆਂ ਕੰਪਨੀਆਂ ਲਈ ਮੁਕਾਬਲੇ ਦਾ ਮਾਹੌਲ ਖ਼ਤਮ ਕਰਨ ਦੇ ਮਾਮਲੇ 'ਚ ਫੇਸਬੁੱਕ ਤੇ ਗੂਗਲ ਨਾਲ ਈ-ਕਾਮਰਸ ਕੰਪਨੀ ਐਮਾਜ਼ੋਨ ਖ਼ਿਲਾਫ਼ ਅਮਰੀਕੀ ਸੰਸਦ ਯਾਨੀ ਕਾਂਗਰਸ ਜਾਂਚ ਕਰੇਗੀ।

ਸੰਬੰਧਿਤ ਖ਼ਬਰਾਂ

ਇਕ ਰਿਪੋਰਟ ਮੁਤਾਬਕ ਸੰਸਦ ਦੇ ਹੇਠਲੇ ਸਦਨ ਦੀ ਸਮਾਲ ਬਿਜ਼ਨਸ ਕਮੇਟੀ ਦੀ ਮੁਖੀ ਨਾਡੀਆ ਵੇਲਾਜਕਵੇਜ ਕੰਪਨੀਆਂ ਨੂੰ ਅਕਤੂਬਰ ਦੇ ਅਖ਼ੀਰ ਜਾਂ ਨਵੰਬਰ ਦੀ ਸ਼ੁਰੂਆਤ ਤਕ ਕਮੇਟੀ ਸਾਹਮਣੇ ਪੇਸ਼ ਹੋਣ ਲਈ ਕਹਿ ਸਕਦੀ ਹੈ। ਵੇਲਾਜਕਵੇਜ ਦੀ ਤਰਜਮਾਨ ਨੇ ਕਿਹਾ, 'ਚੇਅਰਪਰਸਨ ਮੰਨਦੀ ਹੈ ਕਿ ਛੋਟੀਆਂ ਕੰਪਨੀਆਂ ਨੂੰ ਵੀ ਬਰਾਬਰੀ 'ਚ ਮੁਕਾਬਲਾ ਕਰਨ ਦਾ ਹੱਕ ਹੋਣਾ ਚਾਹੀਦਾ ਹੈ।

ਇਸ ਮਾਮਲੇ ਦੀ ਸੁਣਵਾਈ ਇਕ ਮੌਕਾ ਹੈ, ਜਿਸ ਤੋਂ ਪਤਾ ਲੱਗੇਗਾ ਕਿ ਕਿਸ ਤਰ੍ਹਾਂ ਇੰਟਰਨੈੱਟ ਤੋਂ ਈ-ਕਾਮਰਸ ਖੇਤਰ ਤਕ ਦੀਆਂ ਵੱਡੀਆਂ ਟੈੱਕ ਕੰਪਨੀਆਂ ਛੋਟੀਆਂ ਕੰਪਨੀਆਂ ਤੋਂ ਮੁਕਾਬਲੇ ਦਾ ਮੌਕਾ ਖੋਹ ਰਹੀਆਂ ਹਨ।'

🔔 ਅਮਰੀਕਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!