|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਸਿੱਖ ਜਗਤ

ਫ਼ੋਟੋ ਰਾਹੀਂ ਅਮਰੀਕੀ ਸਿੱਖ ਮੇਅਰ ਨੂੰ ਦਿਖਾਇਆ ਅਰਬੀ ਤਾਨਸ਼ਾਹ

ਵਾਸ਼ਿੰਗਟਨ ਡੈਸਕ (ਵਿਕਰਮ ਸਹਿਜਪਾਲ) : ਨਿਊਜਰਸੀ ਸਥਿਤ ਇੱਕ ਵੈਬਸਾਇਟ ਇੱਕ ਫ਼ੋਟੋ ਨਾਲ ਛੇੜਖ਼ਾਨੀ ਕਰ ਕੇ ਨਿਸ਼ਾਨੇ 'ਤੇ ਆ ਗਈ ਹੈ। ਫ਼ੋਟੋ ਵਿੱਚ ਇੱਕ ਸਿੱਖ ਨੂੰ ਅਰਬ ਦੇ ਇੱਕ ਤਾਨਾਸ਼ਾਹ ਦੇ ਰੂਪ ਵਿੱਚ ਦਿਖਾਇਆ ਗਿਆ ਹੈ। ਅਮਰੀਕਨ ਬਾਜ਼ਾਰ ਦੀ ਮੰਗਲਵਾਰ ਦੀ ਰਿਪੋਰਟ ਮੁਤਾਬਕ ਵੈਬਸਾਇਟ ਹਡਸਨ ਮਾਇਲ ਸੁਕੇਅਰ ਵਿਊ ਨੇ ਹੋਬੋਕੇਨ ਮੇਅਰ ਰਵੀ ਭੱਲਾ ਦੀ ਇੱਕ ਫ਼ੋਟੋ ਜਾਰੀ ਕੀਤੀ ਹੈ ਜੋ

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਵਾਸ਼ਿੰਗਟਨ ਡੈਸਕ (ਵਿਕਰਮ ਸਹਿਜਪਾਲ) : ਨਿਊਜਰਸੀ ਸਥਿਤ ਇੱਕ ਵੈਬਸਾਇਟ ਇੱਕ ਫ਼ੋਟੋ ਨਾਲ ਛੇੜਖ਼ਾਨੀ ਕਰ ਕੇ ਨਿਸ਼ਾਨੇ 'ਤੇ ਆ ਗਈ ਹੈ। ਫ਼ੋਟੋ ਵਿੱਚ ਇੱਕ ਸਿੱਖ ਨੂੰ ਅਰਬ ਦੇ ਇੱਕ ਤਾਨਾਸ਼ਾਹ ਦੇ ਰੂਪ ਵਿੱਚ ਦਿਖਾਇਆ ਗਿਆ ਹੈ। ਅਮਰੀਕਨ ਬਾਜ਼ਾਰ ਦੀ ਮੰਗਲਵਾਰ ਦੀ ਰਿਪੋਰਟ ਮੁਤਾਬਕ ਵੈਬਸਾਇਟ ਹਡਸਨ ਮਾਇਲ ਸੁਕੇਅਰ ਵਿਊ ਨੇ ਹੋਬੋਕੇਨ ਮੇਅਰ ਰਵੀ ਭੱਲਾ ਦੀ ਇੱਕ ਫ਼ੋਟੋ ਜਾਰੀ ਕੀਤੀ ਹੈ ਜੋ ਕਿ ਕਾਮੇਡੀ ਫ਼ਿਲਮ 'ਦ ਡਿਕਟੇਟਰ' ਵਿੱਚ ਬ੍ਰਿਟਿਸ਼ ਅਦਾਕਾਰ ਸਾਚਾ ਬਾਰੋਨ ਕੋਹੇਨ ਵਲੋਂ ਨਿਭਾਏ ਗਏ ਰੋਲ ਨਾਲ ਮੇਲ ਖਾਂਦੀ ਹੈ।

ਸੰਬੰਧਿਤ ਖ਼ਬਰਾਂ

ਫ਼ੋਟੋ ਇੱਕ ਸਟੋਰੀ ਦੇ ਨਾਲ ਦਿੱਤੀ ਗਈ ਹੈ ਜੋ ਕਰ ਵਿੱਚ ਵਾਧੇ ਨਾਲ ਸਬੰਧਤ ਹੈ। ਜਿਸ ਵਿੱਚ ਕਿਹਾ ਗਿਆ ਕਿ ਭੱਲਾ ਆਪਣੇ ਅਹੁਦੇ ਦੀ ਸ਼ਕਤੀਆਂ ਦੀ ਵਰਤੋਂ ਕਰ ਵਿੱਚ ਵਾਧੇ ਲਈ ਕਰ ਰਹੇ ਹਨ ਜਿਸ ਵਿੱਚ ਨਗਰ ਪ੍ਰੀਸ਼ਦ ਨੇ ਮੰਨਜ਼ੂਰੀ ਨਹੀਂ ਦਿੱਤੀ ਹੈ। ਵੈਬਸਾਇਟ ਮੁਤਾਬਕ, ਭੱਲਾ ਨੇ 3 ਫ਼ੀਸਦੀ ਕਰ ਵਾਧੇ ਦਾ ਪ੍ਰਸਤਾਵ ਰੱਖਿਆ ਸੀ ਜਿਸ ਨੂੰ ਨਗਰ ਪ੍ਰੀਸ਼ਦ ਨੇ ਘਟਾ ਕੇ 1 ਫ਼ੀਸਦੀ ਕਰ ਦਿੱਤਾ। ਤੁਹਾਨੂੰ ਦੱਸ ਦਈਏ ਕਿ ਸਿੱਖਾਂ ਨੇ ਇਸ ਤਸਵੀਰ ਨੂੰ ਨਸਲੀ ਭੇਦ-ਭਾਵ ਐਲਾਨਿਆ ਹੈ।

ਸਿੱਖ ਸਮਾਜਿਕ ਵਰਕਰ ਸਿਮਰਨ ਜੀਤ ਸਿੰਘ ਨੇ ਟਵੀਟ ਕਰ ਕਿਹਾ,"ਰਵੀ ਭੱਲਾ ਅਜਿਹੇ ਪਹਿਲੇ ਪੱਗ ਵਾਲੇ ਸਿੱਖ ਹਨ ਜੋ ਅਮਰੀਕਾ ਦੇ ਇਤਿਹਾਸ ਵਿੱਚ ਮੇਅਰ ਹਨ। ਉਨ੍ਹਾਂ ਨੇ ਬਹੁਤ ਜ਼ਿਆਦਾ ਨਸਲੀ ਗਾਲੀਆਂ ਸਹਿਣ ਕੀਤੀਆ ਹਨ। ਉਨ੍ਹਾਂ ਨੂੰ ਅੱਤਵਾਦੀ ਵੀ ਕਹਿ ਕੇ ਬੁਲਾਇਆ ਗਿਆ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਜਾਨ ਤੋਂ ਮਾਰਨ ਦੀ ਵੀ ਧਮਕੀ ਦਿੱਤੀ ਗਈ। ਹੁਣ ਜੇ ਕੋਈ ਰਵੀ ਦੀ ਫ਼ੋਟੋ ਨਾਲ ਇੱਕ ਤਾਨਸ਼ਾਹ ਦੇ ਰੂਪ ਵਿੱਚ ਦਿਖਾਇਆ ਗਿਆ ਹੈ। ਇਹ ਕੰਮ ਨਸਲੀਵਾਦੀ ਅਤੇ ਗਲਤ ਹੈ। ਬਾਅਦ ਵਿੱਚ ਵੈਬਸਾਇਟ ਨੇ ਸਫ਼ਾਈ ਵਿੱਚ ਕਿਹਾ ਕਿ ਫ਼ੋਟੋ ਇੱਕ ਪਾਠਕ ਨੇ ਪੇਸ਼ ਕੀਤੀ ਸੀ। ਹਾਲਾਂਕਿ ਅਮਰੀਕਨ ਬਾਜ਼ਾਰ ਨੇ ਦੱਸਿਆ ਕਿ ਇਸੇ ਵੈਬਸਾਇਟ ਨੇ ਬੀਤੀ ਅਗਸਤ ਵਿੱਚ ਵੀ ਭੱਲਾ ਲਈ ਅਜਿਹੀ ਲਈ ਇੱਕ ਅਜਿਹੀ ਹੀ ਇੱਕ ਫ਼ੋਟੋ ਦੀ ਵਰਤੋਂ ਕੀਤੀ ਸੀ।

🔔 ਸਿੱਖ ਜਗਤ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!