|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਅਮਰੀਕਾ

ਅਮਰੀਕਾ ਦੇ ਟਰੱਕ ਟਰੇਨਿੰਗ ਸਕੂਲ ਖਤਰੇ 'ਚ- ਭਵਿੱਖ ’ਤੇ ਲਟਕੀ ਤਲਵਾਰ

ਵਾਸ਼ਿੰਗਟਨ (ਪਾਇਲ): ਅਮਰੀਕਾ ’ਚ 16 ਹਜ਼ਾਰ ਟਰੱਕ ਡਰਾਈਵਿੰਗ ਸਕੂਲਾਂ ’ਚੋਂ ਕਰੀਬ 44 ਫ਼ੀਸਦ ਵੱਲੋਂ ਨਿਯਮਾਂ ਦੀ ਪਾਲਣਾ ਨਾ ਕਰਨ ਕਰ ਕੇ ਉਹ ਬੰਦ ਹੋ ਸਕਦੇ ਹਨ। ਫੈਡਰਲ ਟਰਾਂਸਪੋਰਟ ਵਿਭਾਗ ਦੀ ਨਜ਼ਰਸਾਨੀ ਤੋਂ ਪਤਾ ਲੱਗਾ ਹੈ ਕਿ ਟਰੇਨਿੰਗ ਸਕੂਲ ਜ਼ਰੂਰੀ ਨਿਯਮਾਂ ਦੀ ਪਾਲਣਾ ਨਹੀਂ ਕਰ ਰਹੇ ਹਨ।

NRI Post Desk · 361 ਦਿਨ ਪਹਿਲਾਂ · ਅੱਪਡੇਟ 361 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਅਮਰੀਕਾ ਦੇ ਟਰੱਕ ਟਰੇਨਿੰਗ ਸਕੂਲ ਖਤਰੇ 'ਚ- ਭਵਿੱਖ ’ਤੇ ਲਟਕੀ ਤਲਵਾਰ
📷 NRI Post Desk

ਵਾਸ਼ਿੰਗਟਨ (ਪਾਇਲ): ਅਮਰੀਕਾ ’ਚ 16 ਹਜ਼ਾਰ ਟਰੱਕ ਡਰਾਈਵਿੰਗ ਸਕੂਲਾਂ ’ਚੋਂ ਕਰੀਬ 44 ਫ਼ੀਸਦ ਵੱਲੋਂ ਨਿਯਮਾਂ ਦੀ ਪਾਲਣਾ ਨਾ ਕਰਨ ਕਰ ਕੇ ਉਹ ਬੰਦ ਹੋ ਸਕਦੇ ਹਨ। ਫੈਡਰਲ ਟਰਾਂਸਪੋਰਟ ਵਿਭਾਗ ਦੀ ਨਜ਼ਰਸਾਨੀ ਤੋਂ ਪਤਾ ਲੱਗਾ ਹੈ ਕਿ ਟਰੇਨਿੰਗ ਸਕੂਲ ਜ਼ਰੂਰੀ ਨਿਯਮਾਂ ਦੀ ਪਾਲਣਾ ਨਹੀਂ ਕਰ ਰਹੇ ਹਨ।

ਸੰਬੰਧਿਤ ਖ਼ਬਰਾਂ

ਟਰਾਂਸਪੋਰਟ ਵਿਭਾਗ ਨੇ ਕਿਹਾ ਕਿ ਜੇ ਅਗਲੇ 30 ਦਿਨਾਂ ’ਚ ਸਿਖਲਾਈ ਨਾਲ ਸਬੰਧਤ ਨਿਯਮਾਂ ਦੀ ਪਾਲਣਾ ਯਕੀਨੀ ਨਾ ਬਣੀ ਤਾਂ ਉਹ ਕਰੀਬ 3 ਹਜ਼ਾਰ ਸਕੂਲਾਂ ਦਾ ਸਰਟੀਫਿਕੇਟ ਰੱਦ ਕਰਨ ਦੀ ਯੋਜਨਾ ਬਣਾ ਰਿਹਾ ਹੈ। ਇਸੇ ਤਰ੍ਹਾਂ 4,500 ਹੋਰ ਸਕੂਲਾਂ ਨੂੰ ਚਿਤਾਵਨੀ ਦਿੱਤੀ ਜਾ ਰਹੀ ਹੈ ਕਿ ਉਹ ਕਾਰਵਾਈ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ। ਟਰੱਕ ਸਿਖਲਾਈ ਸਕੂਲਾਂ ਅਤੇ ਕੰਪਨੀਆਂ ’ਤੇ ਇਹ ਕਾਰਵਾਈ ਉਸ ਸਮੇਂ ਹੋ ਰਹੀ ਹੈ ਜਦੋਂ ਫਲੋਰਿਡਾ ’ਚ ਗਲਤ ਢੰਗ ਨਾਲ ਯੂ-ਟਰਨ ਲੈਣ ਕਾਰਨ ਇਕ ਟਰੱਕ ਨੇ ਤਿੰਨ ਜਣਿਆਂ ਨੂੰ ਦਰੜ ਦਿੱਤਾ ਸੀ। ਟਰਾਂਸਪੋਰਟ ਮੰਤਰੀ ਸੀਨ ਡਫੀ ਨੇ ਐਲਾਨ ਕੀਤਾ ਸੀ ਕਿ ਟਰੱਕ ਡਰਾਈਵਰਾਂ ਦੇ ਨਾਲ ਨਾਲ ਟਰੇਨਿੰਗ ਸਕੂਲਾਂ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾਵੇਗੀ।

ਫਲੋਰਿਡਾ ਅਤੇ ਕੈਲੀਫੋਰਨੀਆ ’ਚ ਵਾਪਰੇ ਹਾਦਸਿਆਂ ਮਗਰੋਂ ਪੰਜਾਬੀ, ਖਾਸ ਕਰ ਕੇ ਸਿੱਖ ਡਰਾਈਵਰ ਅਮਰੀਕੀ ਸਰਕਾਰ ਦੇ ਨਿਸ਼ਾਨੇ ’ਤੇ ਹਨ। ਦੱਸ ਦਇਏ ਕਿ ਨੌਰਥ ਅਮਰੀਕਨ ਪੰਜਾਬੀ ਟਰੱਕਰਜ਼ ਐਸੋਸੀਏਸ਼ਨ ਮੁਤਾਬਕ, ਵੈਸਟ ਕੋਸਟ ’ਤੇ ਕਰੀਬ 40 ਫ਼ੀਸਦ ਟਰੱਕ ਡਰਾਈਵਰ ਸਿੱਖ ਹਨ ਅਤੇ ਦੇਸ਼ ਭਰ ’ਚ ਕਰੀਬ 20 ਫ਼ੀਸਦ ਸਿੱਖ ਡਰਾਈਵਰ ਹਨ। ਕਰੀਬ ਡੇਢ ਲੱਖ ਸਿੱਖ ਟਰੱਕ ਡਰਾਈਵਰ ਅਮਰੀਕਾ ’ਚ ਕੰਮ ਕਰ ਰਿਹਾ ਹੈ। ਯੂਨਾਈਟਿਡ ਸਿੱਖਸ ਜਥੇਬੰਦੀ ਨੇ ਕਿਹਾ ਕਿ ਸਿੱਖ ਅਤੇ ਪਰਵਾਸੀ ਟਰੱਕ ਡਰਾਈਵਰਾਂ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਿਆ ਜਾ ਰਿਹਾ ਹੈ, ਉਹ ਅਮਰੀਕੀ ਸਾਮਾਨ ਦੀ ਢੋਆ-ਢੁਆਈ ਕਰ ਰਹੇ ਹਨ।

🔔 ਅਮਰੀਕਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!
ਅਮਰੀਕਾ ਦੇ ਟਰੱਕ ਟਰੇਨਿੰਗ ਸਕੂਲ ਖਤਰੇ 'ਚ- ਭਵਿੱਖ ’ਤੇ ਲਟਕੀ ਤਲਵਾਰ — NRI Post