|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਅਮਰੀਕਾ

ਗ੍ਰੀਨਲੈਂਡ 'ਤੇ ਅਮਰੀਕਾ ਦਾ ਯੂ-ਟਰਨ, ਟੈਰਿਫ ਦੀ ਧਮਕੀ ਤੋਂ ਪਿੱਛੇ ਹਟਿਆ ਟਰੰਪ

ਦਾਵੋਸ (ਨੇਹਾ): ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਵੀਰਵਾਰ (ਸਥਾਨਕ ਸਮੇਂ) ਨੂੰ ਕਿਹਾ ਕਿ ਉਹ ਗ੍ਰੀਨਲੈਂਡ ਨੂੰ ਲੈ ਕੇ ਕੁਝ ਯੂਰਪੀਅਨ ਮੁਲਕਾਂ ਉੱਤੇ ਟੈਰਿਫ ਲਗਾਉਣ ਦੀਆਂ ਆਪਣੀਆਂ ਯੋਜਨਾਵਾਂ ਉੱਤੇ ਅੱਗੇ ਨਹੀਂ ਵਧਣਗੇ। ਟਰੰਪ ਨੇ 1 ਫਰਵਰੀ ਤੋਂ ਟੈਰਿਫ ਲਾਗੂ ਕਰਨ ਦੀ ਆਪਣੀ ਪਿਛਲੀ ਧਮਕੀ ਨੂੰ ਵਾਪਸ ਲੈ ਲਿਆ ਹੈ।

NRI Post Desk · 310 ਦਿਨ ਪਹਿਲਾਂ · ਅੱਪਡੇਟ 310 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਗ੍ਰੀਨਲੈਂਡ 'ਤੇ ਅਮਰੀਕਾ ਦਾ ਯੂ-ਟਰਨ, ਟੈਰਿਫ ਦੀ ਧਮਕੀ ਤੋਂ ਪਿੱਛੇ ਹਟਿਆ ਟਰੰਪ
📷 NRI Post Desk

ਦਾਵੋਸ (ਨੇਹਾ): ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਵੀਰਵਾਰ (ਸਥਾਨਕ ਸਮੇਂ) ਨੂੰ ਕਿਹਾ ਕਿ ਉਹ ਗ੍ਰੀਨਲੈਂਡ ਨੂੰ ਲੈ ਕੇ ਕੁਝ ਯੂਰਪੀਅਨ ਮੁਲਕਾਂ ਉੱਤੇ ਟੈਰਿਫ ਲਗਾਉਣ ਦੀਆਂ ਆਪਣੀਆਂ ਯੋਜਨਾਵਾਂ ਉੱਤੇ ਅੱਗੇ ਨਹੀਂ ਵਧਣਗੇ। ਟਰੰਪ ਨੇ 1 ਫਰਵਰੀ ਤੋਂ ਟੈਰਿਫ ਲਾਗੂ ਕਰਨ ਦੀ ਆਪਣੀ ਪਿਛਲੀ ਧਮਕੀ ਨੂੰ ਵਾਪਸ ਲੈ ਲਿਆ ਹੈ।

ਸੰਬੰਧਿਤ ਖ਼ਬਰਾਂ

ਇਹ ਫੈਸਲਾ ਨਾਟੋ ਦੇ ਸਕੱਤਰ ਜਨਰਲ ਮਾਰਕ ਰੁਟੇ ਨਾਲ ‘ਲਾਭਕਾਰੀ’ ਮੀਟਿੰਗ ਤੋਂ ਬਾਅਦ ਆਇਆ ਹੈ, ਜਿਸ ਦੌਰਾਨ ਅਮਰੀਕੀ ਰਾਸ਼ਟਰਪਤੀ ਨੇ ਗ੍ਰੀਨਲੈਂਡ ਅਤੇ ਵਿਸ਼ਾਲ ਆਰਕਟਿਕ ਖੇਤਰ ਸਬੰਧੀ ਭਵਿੱਖੀ ਸੌਦੇ ਲਈ ਇੱਕ ਢਾਂਚੇ ਦੀ ਨੀਂਹ ਵੀ ਰੱਖੀ। ਟਰੂਥ ਸੋਸ਼ਲ ’ਤੇ ਇੱਕ ਪੋਸਟ ਵਿੱਚ ਟਰੰਪ ਨੇ ਇਸ ਪੇਸ਼ਕਦਮੀ ਨੂੰ ਅਮਰੀਕਾ ਤੇ ਨਾਟੋ ਸਹਿਯੋਗੀਆਂ ਦੋਵਾਂ ਲਈ ਲਾਭਦਾਇਕ ਦੱਸਿਆ।

ਟਰੰਪ ਨੇ ਲਿਖਿਆ, ‘‘ਨਾਟੋ ਦੇ ਸਕੱਤਰ ਜਨਰਲ ਮਾਰਕ ਰੁਟੇ ਨਾਲ ਮੇਰੀ ਇੱਕ ਬਹੁਤ ਹੀ ਲਾਭਕਾਰੀ ਮੀਟਿੰਗ ਦੇ ਆਧਾਰ ’ਤੇ, ਅਸੀਂ ਗ੍ਰੀਨਲੈਂਡ ਤੇ ਪੂਰੇ ਆਰਕਟਿਕ ਖੇਤਰ ਦੇ ਸਬੰਧ ਵਿੱਚ ਇੱਕ ਭਵਿੱਖੀ ਸੌਦੇ ਦਾ ਢਾਂਚਾ ਬਣਾਇਆ ਹੈ। ਇਹ ਹੱਲ ਜੇਕਰ ਸਿਰੇ ਚੜ੍ਹ ਜਾਂਦਾ ਹੈ ਤਾਂ ਅਮਰੀਕਾ ਅਤੇ ਸਾਰੇ ਨਾਟੋ ਦੇਸ਼ਾਂ ਲਈ ਲਾਭਕਾਰੀ ਹੋਵੇਗਾ। ਦੋਵਾਂ ਧਿਰਾਂ ‘ਚ ਬਣੀ ਇਸ ਸਮਝ ਦੇ ਆਧਾਰ ’ਤੇ ਮੈਂ 1 ਫਰਵਰੀ ਤੋਂ ਲਾਗੂ ਹੋਣ ਵਾਲੇ ਟੈਰਿਫ ਨਹੀਂ ਲਗਾਵਾਂਗਾ।’’

🔔 ਅਮਰੀਕਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!