|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਅਮਿਤ ਸ਼ਾਹ ਬਣੇ ਭਾਰਤ ਦੇ ਨਵੇਂ ਗ੍ਰਹਿਮੰਤਰੀ

ਨਵੀਂ ਦਿੱਲੀ , 31 ਮਈ ( NRI MEDIA )

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਨਵੀਂ ਦਿੱਲੀ , 31 ਮਈ ( NRI MEDIA )

ਦੇਸ਼ ਨੂੰ ਅਮਿਤ ਸ਼ਾਹ ਦੇ ਰੂਪ ਵਿਚ ਨਵਾਂ ਗ੍ਰਹਿ ਮੰਤਰੀ ਮਿਲਿਆ ਹੈ. ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੋਰਟਫੋਲੀਓ ਦੇ ਡਿਵੀਜ਼ਨ ਵਿਚ ਗ੍ਰਹਿ ਮੰਤਰਾਲੇ ਦੀ ਜ਼ਿੰਮੇਵਾਰੀ ਅਮਿਤ ਸ਼ਾਹ ਨੂੰ ਸੌਂਪੀ ਹੈ ,ਹੁਣ ਤੱਕ ਪਿਛਲੀ ਸਰਕਾਰ ਵਿੱਚ ਗ੍ਰਹਿ ਮੰਤਰਾਲੇ ਦੀ ਜਿੰਮੇਵਾਰੀ ਸੀਨੀਅਰ ਮੰਤਰੀ ਰਾਜਨਾਥ ਸਿੰਘ ਕੋਲ ਸੀ , ਇਸ ਵਾਰ ਰਾਜਨਾਥ ਸਿੰਘ ਨੂੰ ਰੱਖਿਆ ਮੰਤਰਾਲੇ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ |

ਸੰਬੰਧਿਤ ਖ਼ਬਰਾਂ

ਅਮਿਤ ਸ਼ਾਹ ਇਸ ਤੋਂ ਪਹਿਲਾ ਗੁਜਰਾਤ ਦੇ ਗ੍ਰਹਿ ਮੰਤਰੀ ਰਹਿ ਚੁੱਕੇ ਹਨ , 2002 ਵਿਚ ਅਮਿਤ ਸ਼ਾਹ ਦੇ ਚੰਗੇ ਕੰਮ ਦੇ ਮੱਦੇਨਜ਼ਰ ਉਨ੍ਹਾਂ ਨੂੰ ਗ੍ਰਹਿ ਅਤੇ ਆਵਾਜਾਈ ਮੰਤਰਾਲੇ ਦਿੱਤੇ ਗਏ ਸਨ ਬਾਅਦ ਵਿਚ, 2007 ਵਿਚ, ਅਮਿਤ ਸ਼ਾਹ ਨੂੰ ਇਕ ਵਾਰ ਫਿਰ ਗੁਜਰਾਤ ਦੇ ਕੈਬਨਿਟ ਵਿਚ ਸ਼ਾਮਲ ਕੀਤਾ ਗਿਆ ਸੀ ਅਤੇ ਉਨ੍ਹਾਂ ਨੂੰ ਗ੍ਰਹਿ ਮੰਤਰਾਲੇ ਦੇ ਨਾਲ-ਨਾਲ ਟਰਾਂਸਪੋਰਟੇਸ਼ਨ, ਸੰਸਦੀ ਮਾਮਲਿਆਂ, ਕਾਨੂੰਨ ਅਤੇ ਆਬਕਾਰੀ ਵਿਭਾਗ ਸੌਂਪਿਆ ਗਿਆ ਸੀ |

ਅਮਿਤ ਸ਼ਾਹ 17 ਵੀਂ ਲੋਕ ਸਭਾ ਵਿੱਚ ਪਹਿਲੀ ਵਾਰ ਪਾਰਲੀਮੈਂਟ ਦੇ ਮੈਂਬਰ ਦੇ ਤੌਰ ਤੇ ਪਹੁੰਚੇ ਹਨ ਜਿਥੇ ਉਨ੍ਹਾਂ ਨੂੰ ਪਹਿਲੀ ਵਾਰ ਵਿੱਚ ਹੀ ਵੱਡੀ ਜਿੰਮੇਵਾਰੀ ਦਿੱਤੀ ਗਈ ਹੈ , ਉਹ ਭਾਰੀ ਵੋਟਾਂ ਨਾਲ ਗੁਜਰਾਤ ਦੇ ਗਾਂਧੀ ਨਗਰ ਤੋਂ ਜਿੱਤੇ ਹਨ , ਭਾਜਪਾ ਦੇ ਪ੍ਰਧਾਨ ਅਮਿਤ ਸ਼ਾਹ ਆਪਣੀ ਤਿੱਖੀ ਛਵੀ ਲਈ ਅਤੇ ਚੋਣ ਰਣਨੀਤੀ ਲਈ ਜਾਣੇ ਜਾਂਦੇ ਹਨ ਹੁਣ ਗ੍ਰਹਿ ਮੰਤਰੀ ਦੇ ਤੌਰ ਤੇ ਉਨ੍ਹਾਂ ਦਾ ਕਾਰਜਕਾਲ ਵੇਖਣ ਯੋਗ ਹੋਵੇਗਾ |

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!