|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

School 'ਚ ਬੱਚੀ ਨਾਲ ਜਬਰ ਜਨਾਹ ਮਾਮਲੇ 'ਚ ਗੁੱਸਾਏ ਲੋਕ ਧਰਨੇ 'ਤੇ ਬੈਠੇ, Amritsar Jalandhar Highway ਜਾਮ੍ਹ

ਬਿਆਸ: ਅੰਮ੍ਰਿਤਸਰ ਦੇ ਬਿਆਸ ਇਲਾਕੇ 'ਚ 7 ਸਾਲ ਦੀ ਬੱਚੀ ਨਾਲ ਜਬਰ ਜਨਾਹ ਦੇ ਮਾਮਲੇ 'ਚ ਪਰਿਵਾਰਕ ਮੈਂਬਰ ਤੇ ਨੇੜੇ-ਤੇੜੇ ਦੇ ਪਿੰਡਾਂ ਦੇ ਲੋਕਾਂ ਦਾ ਰੋਹ 'ਚ ਆ ਗਏ ਹਨ। ਗੁੱਸੇ 'ਚ ਆਏ ਲੋਕ ਸੋਮਵਾਰ ਸਵੇਰੇ ਹੀ ਇਕ ਨਿੱਜੀ ਸਕੂਲ ਦੇ ਬਾਹਰ ਜਮ੍ਹਾ ਹੋ ਗਏ ਤੇ ਧਰਨੇ 'ਤੇ ਬੈਠ ਗਏ। ਕੁਝ ਲੋਕਾਂ ਨੇ Amritsar-Jalandhar Highway ਵੀ ਜਾਮ ਕਰ ਦਿੱਤਾ, ਜਿਸ ਨਾਲ ਦੋਵੇਂ ਪਾਸੇ ਵ

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਬਿਆਸ: ਅੰਮ੍ਰਿਤਸਰ ਦੇ ਬਿਆਸ ਇਲਾਕੇ 'ਚ 7 ਸਾਲ ਦੀ ਬੱਚੀ ਨਾਲ ਜਬਰ ਜਨਾਹ ਦੇ ਮਾਮਲੇ 'ਚ ਪਰਿਵਾਰਕ ਮੈਂਬਰ ਤੇ ਨੇੜੇ-ਤੇੜੇ ਦੇ ਪਿੰਡਾਂ ਦੇ ਲੋਕਾਂ ਦਾ ਰੋਹ 'ਚ ਆ ਗਏ ਹਨ। ਗੁੱਸੇ 'ਚ ਆਏ ਲੋਕ ਸੋਮਵਾਰ ਸਵੇਰੇ ਹੀ ਇਕ ਨਿੱਜੀ ਸਕੂਲ ਦੇ ਬਾਹਰ ਜਮ੍ਹਾ ਹੋ ਗਏ ਤੇ ਧਰਨੇ 'ਤੇ ਬੈਠ ਗਏ। ਕੁਝ ਲੋਕਾਂ ਨੇ Amritsar-Jalandhar Highway ਵੀ ਜਾਮ ਕਰ ਦਿੱਤਾ, ਜਿਸ ਨਾਲ ਦੋਵੇਂ ਪਾਸੇ ਵਾਹਨਾਂ ਦੀਆਂ ਲੰਬੀਆਂ-ਲੰਬੀਆਂ ਕਤਾਰਾਂ ਲੱਗ ਗਈਆਂ। ਲੋਕਾਂ ਦਾ ਦੋਸ਼ ਹੈ ਕਿ ਮੁਲਜ਼ਮ ਵਿਦਿਆਰਥੀ 'ਤੇ ਕਾਰਵਾਈ ਕਰਨ ਤੋਂ ਬਾਅਦ ਪੁਲਿਸ ਨੂੰ ਸਕੂਲ ਮੈਨੇਜਮੈਂਟ ਖ਼ਿਲਾਫ਼ ਵੀ ਕਾਰਵਾਈ ਕਰਨੀ ਚਾਹੀਦੀ ਹੈ।

ਸੰਬੰਧਿਤ ਖ਼ਬਰਾਂ

ਗੁੱਸੇ 'ਚ ਆਏ ਲੋਕਾਂ ਨੇ ਐਤਵਾਰ ਨੂੰ ਹੀ ਧਰਨੇ ਦੀ ਯੋਜਨਾ ਬਣਾ ਦਿੱਤੀ ਸੀ। ਇਸ ਕਾਰਨ ਸਕੂਲ ਪ੍ਰਬੰਧਨ ਨੇ ਸਕੂਲ ਨੂੰ ਅਣਮਿਥੇ ਸਮੇਂ ਬੰਦ ਕਰਨ ਦਾ ਐਲਾਨ ਕਰ ਦਿੱਤਾ ਸੀ। ਬਿਆਸ ਪੁਲਿਸ ਨੇ ਫੜੇ ਗਏ ਨਾਬਾਲਿਗ ਦੋਸ਼ੀ ਨੂੰ ਐਤਵਾਰ ਸ਼ਾਮ ਅਦਾਲਤ 'ਚ ਪੇਸ਼ ਕੀਤਾ। ਪੁਲਿਸ ਵੱਲੋਂ ਰਿਮਾਂਡ ਨਾ ਮੰਗੇ ਜਾਣ 'ਤੇ ਅਦਾਲਤ ਨੇ ਮੁਲਜ਼ਮ ਨੂੰ ਬਾਲ ਸੁਧਾਰ ਘਰ ਭੇਜ ਦਿੱਤਾ ਹੈ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!