ਅੰਮਿ੍ਤਸਰ (ਇੰਦਰਜੀਤ ਸਿੰਘ) : ਪੰਜਾਬ ਸਰਕਾਰ ਵੱਲੋਂ ਨਸ਼ਿਆਂ ਨੂੰ ਜੜ੍ਹ ਤੋਂ ਖਤਮ ਕਰਨ ਦੀ ਪ੍ਰਮੁੱਖਤਾ ਨੂੰ ਮੱਦੇਨਜ਼ਰ ਰੱਖਦੇ ਹੋਏ ਦਿਹਾਤੀ ਪੁਲਿਸ ਜ਼ਿਲ੍ਹਾ ਅੰਮਿ੍ਤਸਰ ਦੇ ਸਾਰਿਆਂ ਥਾਣਿਆਂ ਦੇ ਮੁੱਖ ਅਫਸਰਾਂ ਅਤੇ ਜੀਓਜ਼ ਨੂੰ ਹਦਾਇਤਾਂ ਜਾਰੀ ਕਰ ਕੇ ਨਸ਼ਿਆਂ ਨੂੰ ਜੜ੍ਹ ਤੋਂ ਖਤਮ ਕਰਨ ਲਈ ਸਪੈਸ਼ਲ ਮੁਹਿੰਮ ਚਲਾਈ ਗਈ ਹੈ। ਐੱਸਐੱਸਪੀ ਦਿਹਾਤੀ ਅੰਮਿ੍ਤਸਰ ਵਿਕਰਮਜੀਤ ਦੁੱਗਲ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਸਾਰੇ ਜੀਓਜ਼ ਅਤੇ ਮੁੱਖ ਅਫਸਰਾਂ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਉਨ੍ਹਾਂ ਵਿਅਕਤੀਆਂ ਦੀਆਂ ਸੂਚੀਆਂ ਤਿਆਰ ਕੀਤੀਆਂ ਜਾਣ ਜੋ ਨਸ਼ਾ ਸਮੱਗਲਿੰਗ ਜਾਂ ਹੋਰ ਗੰਭੀਰ ਅਪਰਾਧਾਂ ਦੇ ਮੁਕੱਦਮਿਆਂ 'ਚ ਦੋਸ਼ੀ ਹਨ।
ਸੰਬੰਧਿਤ ਖ਼ਬਰਾਂ
ਵੇਖਣ ਵਿਚ ਆਇਆ ਹੈ ਕਿ ਅਜਿਹੇ ਲੋਕ ਲਾਇਸੈਂਸਸ਼ੁਦਾ ਅਸਲੇ ਦੀ ਵਰਤੋਂ ਨਸ਼ਾ ਸਮੱਗਲਿੰਗ ਜਾਂ ਲੁੱਟਾਂ-ਖੋਹਾਂ ਲਈ ਕਰਦੇ ਹਨ। ਗੰਭੀਰ ਮੁਕੱਦਮਿਆਂ ਵਿਚ ਦੋਸ਼ੀਆਂ ਦੀ ਸੂਚੀ ਤਿਆਰ ਕਰਵਾਈ ਗਈ ਹੈ, ਜਿਸ ਵਿਚੋਂ ਇਸ ਮਹੀਨੇ 15 ਦੋਸ਼ੀਆਂ ਦੇ ਅਸਲਾ ਲਾਇਸੈਂਸ ਰੱਦ ਕਰਨ ਲਈ ਡਿਪਟੀ ਕਮਿਸ਼ਨਰ ਨੂੰ ਸਿਫਾਰਸ਼ ਕੀਤੀ ਜਾ ਚੱੁਕੀ ਹੈ। ਇਸ ਸੂਚੀ ਵਿਚ ਸ਼ਾਮਲ 14 ਵਿਅਕਤੀਆਂ 'ਤੇ 25 ਐੱਨਡੀਪੀਐੱਸ ਐਕਟ ਅਤੇ 10 ਹੋਰ ਗੰਭੀਰ ਅਪਰਾਧਾਂ ਸਬੰਧੀ ਮੁਕੱਦਮੇ ਦਰਜ ਹਨ। ਇਕ ਦੋਸ਼ੀ ਕਤਲ ਕੇਸ ਵਿਚ ਪੀਓ ਹੈ। ਐੱਸਐੱਸਪੀ ਵਿਕਰਜੀਤ ਦੁੱਗਲ ਨੇ ਕਿਹਾ ਕਿ ਇਸ ਮੁਹਿੰਮ ਦਾ ਮੁੱਖ ਮਕਸਦ ਨਸ਼ਿਆਂ ਨੂੰ ਜੜ੍ਹ ਤੋਂ ਖਤਮ ਕਰਨਾ ਹੈ ਅਤੇ ਦਿਹਾਤੀ ਅੰਮਿ੍ਤਸਰ ਦੀ ਪੁਲਿਸ ਹਰ ਸੰਭਵ ਕੋਸ਼ਿਸ਼ ਕਰੇਗੀ।






