|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਸਿੱਖ ਜਗਤ

ਦਰਬਾਰ ਸਾਹਿਬ ਤੋਂ 8 ਮਹੀਨੇ ਦਾ ਬੱਚਾ ਚੋਰੀ, CCTV ਕੈਮਰੇ ਵਿੱਚ ਕੈਦ ਹੋਈ ਘਟਨਾ

ਅੰਮ੍ਰਿਤਸਰ (ਵਿਕਰਮ ਸਹਿਜਪਾਲ) : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਠ ਮਹੀਨੇ ਦਾ ਬੱਚਾ ਚੋਰੀ ਕਰਨ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਇੱਕ ਮਹਿਲਾ ਆਪਣੇ ਘਰ ਵਿੱਚ ਕਲੇਸ਼ ਦੇ ਚੱਲਦਿਆਂ ਦਰਬਾਰ ਸਾਹਿਬ ਵਿਖੇ ਪਿਛਲੇ 20 ਦਿਨਾਂ ਤੋਂ ਰਹਿ ਰਹੀ ਸੀ, ਜਿਸ ਦੇ 8 ਮਹੀਨੇ ਦੇ ਬੱਚੇ ਨੂੰ ਇੱਕ ਮਹਿਲਾ ਲੈ ਕੇ ਫ਼ਰਾਰ ਹੋ ਗਈ ਅਤੇ ਇਹ ਪੂਰੀ ਘਟਨਾ ਸੀਸੀਟੀ

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਅੰਮ੍ਰਿਤਸਰ (ਵਿਕਰਮ ਸਹਿਜਪਾਲ) : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਠ ਮਹੀਨੇ ਦਾ ਬੱਚਾ ਚੋਰੀ ਕਰਨ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਇੱਕ ਮਹਿਲਾ ਆਪਣੇ ਘਰ ਵਿੱਚ ਕਲੇਸ਼ ਦੇ ਚੱਲਦਿਆਂ ਦਰਬਾਰ ਸਾਹਿਬ ਵਿਖੇ ਪਿਛਲੇ 20 ਦਿਨਾਂ ਤੋਂ ਰਹਿ ਰਹੀ ਸੀ, ਜਿਸ ਦੇ 8 ਮਹੀਨੇ ਦੇ ਬੱਚੇ ਨੂੰ ਇੱਕ ਮਹਿਲਾ ਲੈ ਕੇ ਫ਼ਰਾਰ ਹੋ ਗਈ ਅਤੇ ਇਹ ਪੂਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ।

ਸੰਬੰਧਿਤ ਖ਼ਬਰਾਂ

ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਨੇ ਦੱਸਿਆ ਕਿ ਵਿਨੇ ਪਾਂਡੇ ਨਾਂਅ ਦੀ ਇੱਕ ਔਰਤ ਨੇ ਸ਼ਿਕਾਇਤ ਦਰਜ ਕਾਰਵਾਈ ਹੈ ਕਿ ਘਰੇਲੂ ਕਲੇਸ਼ ਦੇ ਚੱਲਦਿਆਂ ਉਹ ਪਿਛਲੇ 20 ਦਿਨਾਂ ਤੋਂ ਸ੍ਰੀ ਦਰਬਾਰ ਸਾਹਿਬ ਵਿਖੇ ਰਹਿ ਰਹੀ ਜਿੱਥੇ ਉਸ ਦੇ ਨਾਲ ਉਸ ਦੇ 4 ਬੱਚੇ ਵੀ ਰਹਿ ਰਹੇ ਸਨ।

ਪਲਿਸ ਅਧਿਕਾਰੀ ਮੁਤਾਬਕ ਮਹਿਲਾ ਦੀ ਦਰਬਾਰ ਸਾਹਿਬ ਵਿਖੇ ਕਿਸੇ ਅਣਜਾਣ ਮਹਿਲਾ ਨਾਲ ਜਾਣ ਪਹਿਚਾਣ ਹੋ ਗਈ ਅਤੇ ਬੀਤੀ ਰਾਤ ਪੀੜਤ ਮਹਿਲਾ ਦੇ 8 ਮਹੀਨੇ ਦੇ ਬੱਚੇ ਨੂੰ ਲੈ ਕੇ ਉਹ ਮਹਿਲਾ, ਜਿਸ ਨਾਲ ਪੀੜਤ ਮਹਿਲਾ ਦੀ ਜਾਣ ਪਹਿਚਾਨ ਹੋਈ ਸੀ, ਫ਼ਰਾਰ ਹੋ ਗਈ ਅਤੇ ਇਹ ਪੂਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਪੜਤਾਲ ਕੀਤੀ ਜਾ ਰਹੀ ਹੈ।

🔔 ਸਿੱਖ ਜਗਤ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!