|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਪੈਰਿਸ ਦੇ ਇਕ ਪਾਰਕ 'ਚ ਹਮਲਾਵਰ ਨੇ ਵਿਅਕਤੀ ਦੀ ਚਾਕੂ ਮਾਰ ਕੀਤੀ ਹੱਤਿਆ

ਪੈਰਿਸ - ਪੈਰਿਸ ਦੇ ਦੱਖਣ 'ਚ ਸਥਿਤ ਇਕ ਪਾਰਕ 'ਚ ਇਕ ਆਦਮੀ ਨੇ ਪਤਨੀ ਦੇ ਨਾਲ ਸੈਰ 'ਤੇ ਨਿਕਲੇ ਇਕ ਵਿਅਕਤੀ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਅਤੇ 2 ਹੋਰ ਲੋਕਾਂ ਨੂੰ ਜ਼ਖਮੀ ਕਰ ਦਿੱਤਾ। ਅਧਿਕਾਰੀਆਂ ਨੇ ਦੱਸਿਆ ਕਿ ਪੁਲਸ ਨੇ ਹਮਲਾਵਰ ਨੂੰ ਢੇਰ ਕਰ ਦਿੱਤਾ। ਪੈਰਿਸ ਪੁਲਸ ਵਿਭਾਗ ਨੇ ਆਖਿਆ ਕਿ ਵਿੱਲੇਜੁਇਫ ਉਪ ਨਗਰ ਦੇ ਪਾਰਕ 'ਚ ਦੁਪਹਿਰ ਵੇਲੇ ਹਮਲਾਵਰ ਨੇ ਕਈ ਲੋਕਾਂ 'ਤੇ ਹ

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਪੈਰਿਸ - ਪੈਰਿਸ ਦੇ ਦੱਖਣ 'ਚ ਸਥਿਤ ਇਕ ਪਾਰਕ 'ਚ ਇਕ ਆਦਮੀ ਨੇ ਪਤਨੀ ਦੇ ਨਾਲ ਸੈਰ 'ਤੇ ਨਿਕਲੇ ਇਕ ਵਿਅਕਤੀ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਅਤੇ 2 ਹੋਰ ਲੋਕਾਂ ਨੂੰ ਜ਼ਖਮੀ ਕਰ ਦਿੱਤਾ। ਅਧਿਕਾਰੀਆਂ ਨੇ ਦੱਸਿਆ ਕਿ ਪੁਲਸ ਨੇ ਹਮਲਾਵਰ ਨੂੰ ਢੇਰ ਕਰ ਦਿੱਤਾ। ਪੈਰਿਸ ਪੁਲਸ ਵਿਭਾਗ ਨੇ ਆਖਿਆ ਕਿ ਵਿੱਲੇਜੁਇਫ ਉਪ ਨਗਰ ਦੇ ਪਾਰਕ 'ਚ ਦੁਪਹਿਰ ਵੇਲੇ ਹਮਲਾਵਰ ਨੇ ਕਈ ਲੋਕਾਂ 'ਤੇ ਹਮਲਾ ਕੀਤਾ।

ਸੰਬੰਧਿਤ ਖ਼ਬਰਾਂ

ਕਮਿਊਨ ਦੇ ਮੇਅਰ ਫ੍ਰੈਂਕ ਲੀ ਬੋਹਲੇਕ ਮੁਤਾਬਕ ਕੁਝ ਲੋਕ ਬਚਣ 'ਚ ਕਾਮਯਾਬ ਹੋ ਗਏ ਪਰ ਹਮਲਾਵਰ ਨੇ ਘਟੋਂ-ਘੱਟ ਇਕ ਸਥਾਨਕ ਆਦਮੀ ਦੀ ਜਾਨ ਲੈ ਲਈ। ਮੇਅਰ ਨੇ ਆਖਿਆ ਕਿ ਇਹ ਆਦਮੀ ਆਪਣੀ ਪਤਨੀ ਦੇ ਨਾਲ ਸੈਰ ਕਰ ਰਿਹਾ ਸੀ। ਮੇਅਰ ਮੁਤਾਬਕ ਹਮਲਾਵਰ ਨੂੰ ਦੇਖ ਕੇ ਉਸ ਨੇ ਆਪਣੀ ਪਤਨੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਜਿਸ 'ਚ ਉਸ ਨੂੰ ਚਾਕੂ ਦਾ ਵਾਰ ਝਲਣਾ ਪਿਆ। ਜਾਂਚ 'ਚ ਸ਼ਾਮਲ ਇਕ ਸੂਤਰ ਮੁਤਾਬਕ ਇਸ ਹਮਲੇ 'ਚ ਹੋਰ ਇਕ ਵਿਅਕਤੀ ਵੀ ਗੰਭੀਰ ਰੂਪ ਤੋਂ ਜ਼ਖਮੀ ਹੋ ਗਿਆ ਅਤੇ ਮਹਿਲਾ ਨੂੰ ਸੱਟਾਂ ਲੱਗੀਆਂ ਗਈਆਂ ਹਨ। ਹਮਲਾਵਰ ਪਹਿਲਾਂ ਤਾਂ ਭੱਜਣ 'ਚ ਕਾਮਯਾਬ ਰਿਹਾ ਪਰ ਬਾਅਦ 'ਚ ਪੁਲਸ ਨੇ ਉਸ ਨੂੰ ਢੇਰ ਕਰ ਦਿੱਤਾ। ਪੁਲਸ ਮੁਤਾਬਕ ਹੱਤਿਆ ਦਾ ਉਦੇਸ਼ ਅਜੇ ਪਤਾ ਨਹੀਂ ਲੱਗ ਸਕਿਆ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!