|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਬਿਜ਼ਨਸ

ਘੱਟ ਕੀਮਤ ਮਿਲਣ ਤੋਂ ਨਾਖੁਸ਼ ਕਿਸਾਨ ਨੇ ਮੰਡੀ 'ਚ ਇਕ ਕੁਇੰਟਲ ਲਸਣ ਨੂੰ ਲਾਈ ਅੱਗ

ਨਿਊਜ਼ ਡੈਸਕ (ਜਸਕਮਲ) : ਮੱਧ ਪ੍ਰਦੇਸ਼ ਦੇ ਇਕ ਕਿਸਾਨ ਨੇ ਐਤਵਾਰ ਨੂੰ ਇਕ ਸਥਾਨ ਦਾਣਾ ਮੰਡੀ 'ਚ ਆਪਣੀ ਉਪਜ ਦੀ ਚੰਗੀ ਕੀਮਤ ਨਾ ਮਿਲਣ ਕਾਰਨ ਆਪਣੇ ਇਕ ਕੁਇੰਟਲ ਲਸਣ ਨੂੰ ਅੱਗ ਲਗਾ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਮੰਦਸੌਰ 'ਚ ਵਾਪਰੀ ਹੈ ਤੇ ਕਿਸਾਨ ਸ਼ੰਕਰ ਸਿੰਘ ਲਸਣ ਦੀ ਫਸਲ ਦੇ ਪ੍ਰਤੀ ਕੁਇੰਟਲ ਲਈ 1,400 ਰੁਪਏ ਦੀ ਪੇਸ਼ਕਸ਼ ਕੀਤੇ ਜਾਣ ਤੋਂ ਨਾਖੁਸ਼ ਸੀ।

NRI Post Desk · 1803 ਦਿਨ ਪਹਿਲਾਂ · ਅੱਪਡੇਟ 1803 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਘੱਟ ਕੀਮਤ ਮਿਲਣ ਤੋਂ ਨਾਖੁਸ਼ ਕਿਸਾਨ ਨੇ ਮੰਡੀ 'ਚ ਇਕ ਕੁਇੰਟਲ ਲਸਣ ਨੂੰ ਲਾਈ ਅੱਗ
📷 NRI Post Desk

ਨਿਊਜ਼ ਡੈਸਕ (ਜਸਕਮਲ) : ਮੱਧ ਪ੍ਰਦੇਸ਼ ਦੇ ਇਕ ਕਿਸਾਨ ਨੇ ਐਤਵਾਰ ਨੂੰ ਇਕ ਸਥਾਨ ਦਾਣਾ ਮੰਡੀ 'ਚ ਆਪਣੀ ਉਪਜ ਦੀ ਚੰਗੀ ਕੀਮਤ ਨਾ ਮਿਲਣ ਕਾਰਨ ਆਪਣੇ ਇਕ ਕੁਇੰਟਲ ਲਸਣ ਨੂੰ ਅੱਗ ਲਗਾ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਮੰਦਸੌਰ 'ਚ ਵਾਪਰੀ ਹੈ ਤੇ ਕਿਸਾਨ ਸ਼ੰਕਰ ਸਿੰਘ ਲਸਣ ਦੀ ਫਸਲ ਦੇ ਪ੍ਰਤੀ ਕੁਇੰਟਲ ਲਈ 1,400 ਰੁਪਏ ਦੀ ਪੇਸ਼ਕਸ਼ ਕੀਤੇ ਜਾਣ ਤੋਂ ਨਾਖੁਸ਼ ਸੀ।

ਸੰਬੰਧਿਤ ਖ਼ਬਰਾਂ

ਉਜੈਨ ਦੇ ਮਹਿਦਪੁਰ ਦੇ ਰਹਿਣ ਵਾਲੇ ਕਿਸਾਨ ਨੇ ਦੱਸਿਆ ਕਿ ਉਸ ਨੇ ਲਸਣ 'ਚ 2.5 ਲੱਖ ਰੁਪਏ ਦਾ ਨਿਵੇਸ਼ ਕੀਤਾ ਸੀ, ਪਰ ਉਸ ਨੂੰ ਇਸ ਦੇ ਬਦਲੇ ਸਿਰਫ 1 ਲੱਖ ਰੁਪਏ ਮਿਲੇ ਹਨ। ਉਸ ਨੇ ਕਿਹਾ ਕਿ ਸਾਨੂੰ ਸਰਕਾਰ ਤੋਂ ਕੋਈ ਬੋਨਸ ਨਹੀਂ ਚਾਹੀਦਾ, ਸਿਰਫ ਸਾਡੀ ਫਸਲ ਦਾ ਸਹੀ ਮੁੱਲ ਚਾਹੀਦਾ ਹੈ। ਮੰਦਸੌਰ ਕ੍ਰਿਸ਼ੀ ਉਪਜ ਮੰਡੀ ਸੰਮਤੀ ਦੇ ਇੰਸਪੈਕਟਰ ਜਗਦੀਸ਼ ਬਾਬਰ ਨੇ ਦੱਸਿਆ ਕਿ ਕੁਆਲਿਟੀ ਖਰਾਬ ਹੋਣ ਕਾਰਨ ਕਿਸਾਨ ਦੀ ਫਸਲ 1400 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਨਿਲਾਮ ਕੀਤੀ ਗਈ। ਉਨ੍ਹਾਂ ਕਿਹਾ ਕਿ ਸ਼ਨਿਚਰਵਾਰ ਨੂੰ 8,000 ਤੋਂ ਵੱਧ ਲਸਣ ਦੀਆਂ ਬੋਰੀਆਂ ਮੰਡੀ ਵਿੱਚ ਆਈਆਂ, ਜੋ ਗੁਣਵੱਤਾ ਦੇ ਆਧਾਰ 'ਤੇ 1,000 ਤੋਂ 12,000 ਰੁਪਏ ਪ੍ਰਤੀ ਕੁਇੰਟਲ ਤੱਕ ਵਿਕੀਆਂ।

🔔 ਬਿਜ਼ਨਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!