|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਅਮਰੀਕਾ

ਇੱਕ ਹੋਰ ਕੰਪਨੀ ਪੋਹੁੰਚੀ ਕੋਰੋਨਾ ਵੈਕਸੀਨ ਬਣਾਉਣ ਦੇ ਨੇੜੇ

ਵਾਸ਼ਿੰਗਟਨ ਡੈਸਕ (ਐਨ.ਆਰ.ਆਈ. ਮੀਡਿਆ) : ਖਬਰਾਂ ਆਈਆਂ ਸੀ ਕੀ ਕੋਵਿਡ-19 ਦੇ ਖਾਤਮੇ ਲਈ ਫਾਈਜ਼ਰ ਕੰਪਨੀ ਵੈਕਸੀਨ ਬਣਾਉਣ ਦੇ ਬਹੁਤ ਨੇੜੇ ਹੈ ਪਰ ਦੱਸ ਦਈਏ ਕੀ ਕਈ ਹੋਰ ਕੰਪਨੀਆਂ ਵੀ ਇਸ ਮਹਾਂਮਾਰੀ ਦਾ ਤੋੜ ਲੱਭਣ ਵਿੱਚ ਮੁਕੰਮਲ ਸਫਲਤਾ ਹਾਸਲ ਕਰਨ ਦੇ ਨੇੜੇ ਹਨ। ਅਮਰੀਕਾ ਸਥਿਤ ਇੱਕ ਹੋਰ ਫਾਰਮਾਸਿਊਟੀਕਲ ਕੰਪਨੀ ਵੀ ਟ੍ਰਾਇਲ ਸਬੰਧੀ ਆਪਣਾ ਡਾਟਾ ਜਾਰੀ ਕਰਨ ਦੇ ਲੱਗਭਗ ਨੇੜੇ ਪਹੁੰ

NRI Post Desk · 2205 ਦਿਨ ਪਹਿਲਾਂ · ਅੱਪਡੇਟ 2205 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਇੱਕ ਹੋਰ ਕੰਪਨੀ ਪੋਹੁੰਚੀ ਕੋਰੋਨਾ ਵੈਕਸੀਨ ਬਣਾਉਣ ਦੇ ਨੇੜੇ
📷 NRI Post Desk

ਵਾਸ਼ਿੰਗਟਨ ਡੈਸਕ (ਐਨ.ਆਰ.ਆਈ. ਮੀਡਿਆ) : ਖਬਰਾਂ ਆਈਆਂ ਸੀ ਕੀ ਕੋਵਿਡ-19 ਦੇ ਖਾਤਮੇ ਲਈ ਫਾਈਜ਼ਰ ਕੰਪਨੀ ਵੈਕਸੀਨ ਬਣਾਉਣ ਦੇ ਬਹੁਤ ਨੇੜੇ ਹੈ ਪਰ ਦੱਸ ਦਈਏ ਕੀ ਕਈ ਹੋਰ ਕੰਪਨੀਆਂ ਵੀ ਇਸ ਮਹਾਂਮਾਰੀ ਦਾ ਤੋੜ ਲੱਭਣ ਵਿੱਚ ਮੁਕੰਮਲ ਸਫਲਤਾ ਹਾਸਲ ਕਰਨ ਦੇ ਨੇੜੇ ਹਨ। ਅਮਰੀਕਾ ਸਥਿਤ ਇੱਕ ਹੋਰ ਫਾਰਮਾਸਿਊਟੀਕਲ ਕੰਪਨੀ ਵੀ ਟ੍ਰਾਇਲ ਸਬੰਧੀ ਆਪਣਾ ਡਾਟਾ ਜਾਰੀ ਕਰਨ ਦੇ ਲੱਗਭਗ ਨੇੜੇ ਪਹੁੰਚ ਚੁੱਕੀ ਹੈ।

ਸੰਬੰਧਿਤ ਖ਼ਬਰਾਂ

ਮੈਸਾਚਿਊਸੈਟਸ ਸਥਿਤ ਮੌਡਰਨਾ ਵੱਲੋਂ ਵੀ ਇਸ ਮਹੀਨੇ ਆਪਣੇ ਵੱਲੋਂ ਤਿਆਰ ਵੈਕਸੀਨ ਦੀ ਸਫਲਤਾ ਦਾ ਖੁਲਾਸਾ ਕੀਤਾ ਜਾਵੇਗਾ। ਫਾਈਜ਼ਰ ਵੱਲੋਂ ਬੀਤੇ ਦਿਨੀਂ ਇਹ ਐਲਾਨ ਕੀਤਾ ਗਿਆ ਸੀ ਕਿ ਉਨ੍ਹਾਂ ਨੂੰ ਵਾਇਰਸ ਨੂੰ ਮਾਰਨ ਲਈ ਆਪਣੀ ਵੈਕਸੀਨ ਵਾਸਤੇ 90 % ਸਫਲਤਾ ਹਾਸਲ ਹੋ ਚੁੱਕੀ ਹੈ। ਮੌਡਰਨਾ ਨੇ ਆਪਣੇ ਕਲੀਨਿਕਲ ਟ੍ਰਾਇਲ ਵਿੱਚ 40,000 ਲੋਕਾਂ ਨੂੰ ਸ਼ਾਮਲ ਕੀਤਾ, ਜਿਨ੍ਹਾਂ ਵਿੱਚੋਂ ਅੱਧਿਆਂ ਨੂੰ ਵੈਕਸੀਨ ਦਿੱਤੀ ਗਈ ਤੇ ਬਾਕੀਆਂ ਨੂੰ ਪਲੇਸੀਬੋ।

ਇਸੇ ਤਰ੍ਹਾਂ ਹੀ ਕਈ ਹੋਰ ਕੰਪਨੀਆਂ ਵੀ ਵੈਕਸੀਨ ਤਿਆਰ ਕਰਨ ਵਿੱਚ ਸਫਲਤਾ ਦੇ ਨੇੜੇ ਪਹੁੰਚ ਗਈਆਂ ਲੱਗਦੀਆ ਹਨ। ਬਲੂਮਬਰਗ ਨੇ ਦੱਸਿਆ ਕਿ 11 ਪੱਧਰ ਉੱਤੇ ਅਧਿਐਨ ਇਸ ਸਮੇਂ ਚੱਲ ਰਿਹਾ ਹੈ। ਇਸ ਵਿੱਚ ਐਸਟ੍ਰਾਜੈਨੇਕ ਤੇ ਜੌਹਨਸਨ ਐਂਡ ਜੌਹਨਸਨ ਵਰਗੀਆਂ ਕੰਪਨੀਆਂ ਵੀ ਸ਼ਾਮਲ ਹਨ। ਫਾਈਜ਼ਰ ਕੋਲ ਅਗਲੇ ਹਫਤੇ ਦੋ ਮਹੀਨਿਆਂ ਦਾ ਸੇਫਟੀ ਡਾਟਾ ਹੋਵੇਗਾ। ਜੇ ਸੱਭ ਕੁੱਝ ਠੀਕ ਰਿਹਾ ਤਾਂ ਕੁੱਝ ਹਾਈ ਰਿਸਕ ਵਿਅਕਤੀਆਂ ਨੂੰ ਦਸੰਬਰ ਤੱਕ ਇਸ ਵੈਕਸੀਨ ਦੀ ਲੋੜੀਂਦੀ ਡੋਜ਼ ਦੇ ਦਿੱਤੀ ਜਾਵੇਗੀ।

🔔 ਅਮਰੀਕਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!