|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਕਿਸਾਨ ਅੰਦੋਲਨ ਦੇ 38 ਵੇ ਦਿਨ ਇਕ ਹੋਰ ਕਿਸਾਨ ਸ਼ਹੀਦ

ਗਾਜੀਪੁਰ(ਦੇਵ ਇੰਦਰਜੀਤ ) : ਉਤਰ ਪ੍ਰਦੇਸ਼ ਦੇ ਬਾਰਡਰ ’ਤੇ ਸ਼ੁੱਕਰਵਾਰ ਨੂੰ ਕਿਸਾਨ ਸੰਘਰਸ਼ ਦੌਰਾਨ ਇੱਕ ਹੋਰ ਕਿਸਾਨ ਗਲਤਾਨ ਸਿੰਘ ਪਵਾਰ (57) ਦੀ ਮੌਤ ਹੋ ਗਈ। ਉਹ ਜ਼ਿਲ੍ਹਾ ਬਾਗਪਤ ਦੇ ਪਿੰਡ ਭਗਵਾਨਪੁਰ ਨੱਗਲ ਦੇ ਰਹਿਣ ਵਾਲੇ ਸਨ। ਕਿਸਾਨ ਗਲਤਾਨ ਸਿੰਘ ਅੰਦੋਲਨ ’ਚ ਸ਼ੁਰੂ ਤੋਂ ਹੀ ਸ਼ਾਮਿਲ ਹੋ ਗਏ ਸਨ। ਮੌਤ ਦਾ ਕਾਰਨ ਹਾਲੇ ਪਤਾ ਨਹੀਂ ਚਲ ਸਕਿਆ। ਮੌਤ ਦਾ ਕਾਰਨ ਦਿਲ ਦਾ ਦੌਰਾ ਪੈਣ

NRI Post Desk · 2154 ਦਿਨ ਪਹਿਲਾਂ · ਅੱਪਡੇਟ 2154 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਕਿਸਾਨ ਅੰਦੋਲਨ ਦੇ 38 ਵੇ ਦਿਨ ਇਕ ਹੋਰ ਕਿਸਾਨ ਸ਼ਹੀਦ
📷 NRI Post Desk

ਗਾਜੀਪੁਰ(ਦੇਵ ਇੰਦਰਜੀਤ ) : ਉਤਰ ਪ੍ਰਦੇਸ਼ ਦੇ ਬਾਰਡਰ ’ਤੇ ਸ਼ੁੱਕਰਵਾਰ ਨੂੰ ਕਿਸਾਨ ਸੰਘਰਸ਼ ਦੌਰਾਨ ਇੱਕ ਹੋਰ ਕਿਸਾਨ ਗਲਤਾਨ ਸਿੰਘ ਪਵਾਰ (57) ਦੀ ਮੌਤ ਹੋ ਗਈ। ਉਹ ਜ਼ਿਲ੍ਹਾ ਬਾਗਪਤ ਦੇ ਪਿੰਡ ਭਗਵਾਨਪੁਰ ਨੱਗਲ ਦੇ ਰਹਿਣ ਵਾਲੇ ਸਨ। ਕਿਸਾਨ ਗਲਤਾਨ ਸਿੰਘ ਅੰਦੋਲਨ ’ਚ ਸ਼ੁਰੂ ਤੋਂ ਹੀ ਸ਼ਾਮਿਲ ਹੋ ਗਏ ਸਨ। ਮੌਤ ਦਾ ਕਾਰਨ ਹਾਲੇ ਪਤਾ ਨਹੀਂ ਚਲ ਸਕਿਆ। ਮੌਤ ਦਾ ਕਾਰਨ ਦਿਲ ਦਾ ਦੌਰਾ ਪੈਣਾ ਮੰਨਿਆ ਜਾ ਰਿਹਾ ਹੈ। ਮਿਲੀ ਜਾਣਕਾਰੀ ਅਨੁਸਾਰ ਤਬੀਅਤ ਖ਼ਰਾਬ ਹੋਣ ਕਾਰਨ ਗਲਤਾਨ ਸਿੰਘ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਦੱਸਣਾ ਬਣਦਾ ਹੈ ਕਿ ਦਿੱਲੀ ਦੀਆਂ ਸਰਹੱਦਾਂ ’ਤੇ ਕਿਸਾਨਾਂ ਵੱਲੋਂ ਕਰੀਬ 37 ਦਿਨਾਂ ਤੋਂ ਧਰਨੇ-ਮੁਜ਼ਾਹਰੇ ਜਾਰੀ ਹਨ ਪਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦੇ ਰਹੀ। ਹੁਣ ਤੱਕ 50 ਤੋਂ ਵੱਧ ਕਿਸਾਨ ਇਸ ਅੰਦੋਲਨ ਦੌਰਾਨ ਸ਼ਹੀਦ ਹੋ ਚੁੱਕੇ ਹਨ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!