|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਯੂਕਰੇਨ 'ਚ ਇਕ ਹੋਰ ਭਾਰਤੀ ਵਿਦਿਆਰਥੀ ਦੇ ਲੱਗੀ ਗੋਲ਼ੀ, ਹਾਲਤ ਗੰਭੀਰ

ਨਿਊਜ਼ ਡੈਸਕ : ਯੂਕਰੇਨ ਦੀ ਰਾਜਧਾਨੀ ਕੀਵ 'ਚ ਇਕ ਭਾਰਤੀ ਵਿਦਿਆਰਥੀ ਨੂੰ ਗੋਲੀ ਲੱਗਣ ਤੋਂ ਬਾਅਦ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਉਸ ਦੀ ਪਛਾਣ ਤੁਰੰਤ ਨਹੀਂ ਹੋ ਸਕੀ ਹੈ। ਇਕ ਨਿੱਜੀ ਨਿਊਜ਼ ਏਜੰਸੀ ਨੇ ਇਸ ਖਬਰ ਦਾ ਖੁਲਾਸਾ ਕੀਤਾ ਹੈ। ਖਬਰ ਮੁਤਾਬਿਕ ਨਾਗਰਿਕ ਹਵਾਬਾਜ਼ੀ ਰਾਜ ਮੰਤਰੀ (MoS) ਜਨਰਲ ਵੀਕੇ ਸਿੰਘ ਨੇ ਵੀਰਵਾਰ ਨੂੰ ਪੋਲੈਂਡ ਦੇ ਰਜ਼ੇਜ਼ੋ ਹਵਾਈ ਅੱਡੇ 'ਤੇ ਜਾਣ

NRI Post Desk · 1728 ਦਿਨ ਪਹਿਲਾਂ · ਅੱਪਡੇਟ 1728 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਯੂਕਰੇਨ 'ਚ ਇਕ ਹੋਰ ਭਾਰਤੀ ਵਿਦਿਆਰਥੀ ਦੇ ਲੱਗੀ ਗੋਲ਼ੀ, ਹਾਲਤ ਗੰਭੀਰ
📷 NRI Post Desk

ਨਿਊਜ਼ ਡੈਸਕ : ਯੂਕਰੇਨ ਦੀ ਰਾਜਧਾਨੀ ਕੀਵ 'ਚ ਇਕ ਭਾਰਤੀ ਵਿਦਿਆਰਥੀ ਨੂੰ ਗੋਲੀ ਲੱਗਣ ਤੋਂ ਬਾਅਦ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਉਸ ਦੀ ਪਛਾਣ ਤੁਰੰਤ ਨਹੀਂ ਹੋ ਸਕੀ ਹੈ। ਇਕ ਨਿੱਜੀ ਨਿਊਜ਼ ਏਜੰਸੀ ਨੇ ਇਸ ਖਬਰ ਦਾ ਖੁਲਾਸਾ ਕੀਤਾ ਹੈ। ਖਬਰ ਮੁਤਾਬਿਕ ਨਾਗਰਿਕ ਹਵਾਬਾਜ਼ੀ ਰਾਜ ਮੰਤਰੀ (MoS) ਜਨਰਲ ਵੀਕੇ ਸਿੰਘ ਨੇ ਵੀਰਵਾਰ ਨੂੰ ਪੋਲੈਂਡ ਦੇ ਰਜ਼ੇਜ਼ੋ ਹਵਾਈ ਅੱਡੇ 'ਤੇ ਜਾਣਕਾਰੀ ਦਾ ਖੁਲਾਸਾ ਕੀਤਾ।

ਸੰਬੰਧਿਤ ਖ਼ਬਰਾਂ

ਜਨਰਲ ਸਿੰਘ ਨੇ ਕਿਹਾ, "ਭਾਰਤੀ ਦੂਤਾਵਾਸ ਨੇ ਪਹਿਲਾਂ ਪਹਿਲ ਦੇ ਆਧਾਰ 'ਤੇ ਸਾਫ਼ ਕੀਤਾ ਸੀ ਕਿ ਸਾਰਿਆਂ ਨੂੰ ਕੀਵ ਛੱਡਣਾ ਚਾਹੀਦਾ ਹੈ। ਜੰਗ ਦੀ ਸਥਿਤੀ 'ਚ, ਬੰਦੂਕ ਦੀ ਗੋਲੀ ਕਿਸੇ ਦੇ ਧਰਮ ਅਤੇ ਕੌਮੀਅਤ ਨੂੰ ਨਹੀਂ ਵੇਖਦੀ।"

ਇਸ ਤੋਂ ਪਹਿਲਾਂ ਇਕ ਘਟਨਾ 'ਚ ਖਾਰਕਿਵ ਵਿਖੇ ਗੋਲਾਬਾਰੀ 'ਚ ਇਕ ਭਾਰਤੀ ਵਿਦਿਆਰਥੀ ਦੀ ਮੌਤ ਹੋ ਗਈ ਸੀ। ਨਵੀਨ ਸ਼ੇਖਰੱਪਾ ਗਿਆਨਗੌਦਰ, ਖਾਰਕੀਵ ਨੈਸ਼ਨਲ ਮੈਡੀਕਲ ਯੂਨੀਵਰਸਿਟੀ ਦੇ ਚੌਥੇ ਸਾਲ ਦੇ ਐੱਮਬੀਬੀਐੱਸ ਦੇ ਵਿਦਿਆਰਥੀ ਨੂੰ ਇਕ ਰੂਸੀ ਰਾਕੇਟ ਨੇ ਮਾਰਿਆ, ਜਦੋਂ ਉਹ ਖਾਣਾ ਖਰੀਦਣ ਲਈ ਬਾਹਰ ਨਿਕਲਿਆ ਸੀ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!