|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਅਮਰੀਕਾ

ਟਰੰਪ ਪ੍ਰਸ਼ਾਸਨ ਦੇ ਇਕ ਹੋਰ ਮੰਤਰੀ ਨੇ ਛੱਡਿਆ ਟਰੰਪ ਦਾ ਸਾਥ

ਵਾਸ਼ਿੰਗਟਨ ਡੈਸਕ (Vikram Sehajpal) : ਟਰੰਪ ਪ੍ਰਸ਼ਾਸਨ ਦਾ ਸਾਥ ਛੱਡਣ ਵਾਲੇ ਆਹਲਾ ਅਧਿਕਾਰੀਆਂ ਦੀ ਸੂਚੀ 'ਚ ਸ਼ੁੱਕਰਵਾਰ ਨੂੰ ਕੇਵਿਨ ਮੈਕਲੀਨਨ ਦਾ ਨਾਂ ਵੀ ਜੁੜ ਗਿਆ। ਉਨ੍ਹਾਂ ਨੇ ਅਮਰੀਕਾ ਦੇ ਕਾਰਜਕਾਰੀ ਗ੍ਰਹਿ ਸੁਰੱਖਿਆ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਮੈਕਲੀਨਨ ਦੇ ਅਸਤੀਫ਼ੇ ਦਾ ਐਲਾਨ ਖ਼ੁਦ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੀਤਾ। ਉਹ ਅਗਲੇ ਹਫ਼ਤੇ ਨਵੇਂ ਕਾਰਜਕਾਰ

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਵਾਸ਼ਿੰਗਟਨ ਡੈਸਕ (Vikram Sehajpal) : ਟਰੰਪ ਪ੍ਰਸ਼ਾਸਨ ਦਾ ਸਾਥ ਛੱਡਣ ਵਾਲੇ ਆਹਲਾ ਅਧਿਕਾਰੀਆਂ ਦੀ ਸੂਚੀ 'ਚ ਸ਼ੁੱਕਰਵਾਰ ਨੂੰ ਕੇਵਿਨ ਮੈਕਲੀਨਨ ਦਾ ਨਾਂ ਵੀ ਜੁੜ ਗਿਆ। ਉਨ੍ਹਾਂ ਨੇ ਅਮਰੀਕਾ ਦੇ ਕਾਰਜਕਾਰੀ ਗ੍ਰਹਿ ਸੁਰੱਖਿਆ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਮੈਕਲੀਨਨ ਦੇ ਅਸਤੀਫ਼ੇ ਦਾ ਐਲਾਨ ਖ਼ੁਦ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੀਤਾ। ਉਹ ਅਗਲੇ ਹਫ਼ਤੇ ਨਵੇਂ ਕਾਰਜਕਾਰੀ ਮੰਤਰੀ ਦੇ ਨਾਂ ਦਾ ਐਲਾਨ ਕਰਨਗੇ। ਟਰੰਪ ਨੇ ਸ਼ੁੱਕਰਵਾਰ ਨੂੰ ਟਵੀਟ ਵਿਚ ਕਿਹਾ, 'ਕੇਵਿਨ ਮੈਕਲੀਨਨ ਨੇ ਗ੍ਰਹਿ ਸੁਰੱਖਿਆ ਮਾਮਲਿਆਂ ਦੇ ਕਾਰਜਕਾਰੀ ਮੰਤਰੀ ਵਜੋਂ ਬਿਹਤਰੀਨ ਕੰਮ ਕੀਤਾ। ਅਸੀਂ ਨਾਲ ਮਿਲ ਕੇ ਬਾਰਡਰ ਕਰਾਸਿੰਗ ਸਮੇਤ ਕਈ ਮਸਲਿਆਂ 'ਤੇ ਚੰਗਾ ਕੰੰਮ ਕੀਤਾ।

ਸੰਬੰਧਿਤ ਖ਼ਬਰਾਂ

ਸਰਕਾਰ 'ਚ ਕਈ ਸਾਲ ਰਹਿਣ ਤੋਂ ਬਾਅਦ ਕੇਵਿਨ ਹੁਣ ਆਪਣੇ ਪਰਿਵਾਰ ਨਾਲ ਜ਼ਿਆਦਾ ਸਮਾਂ ਬਿਤਾਉਣਾ ਚਾਹੁੰਦੇ ਹਨ ਤੇ ਨਿੱਜੀ ਖੇਤਰ ਵਿਚ ਜਾਣਾ ਚਾਹੁੰਦੇ ਹਨ। ਕੇਵਿਨ ਨੂੰ ਬਿਹਤਰੀਨ ਕੰਮ ਲਈ ਵਧਾਈ।' ਅਮਰੀਕੀ ਰਾਸ਼ਟਰਪਤੀ ਨੇ ਦੱਸਿਆ ਕਿ ਉਹ ਨਵੇਂ ਕਾਰਜਕਾਰੀ ਗ੍ਰਹਿ ਸੁਰੱਖਿਆ ਮੰਤਰੀ ਦੇ ਨਾਂ ਦਾ ਐਲਾਨ ਅਗਲੇ ਹਫ਼ਤੇ ਕਰ ਦੇਣਗੇ। ਇਸ ਅਹੁਦੇ ਲਈ ਕਈ ਪ੍ਰਭਾਵਸ਼ਾਲੀ ਲੋਕ ਹਨ। ਜਦਕਿ ਕੇਵਿਨ ਨੇ ਟਵੀਟ ਜ਼ਰੀਏ ਟਰੰਪ ਦਾ ਸ਼ੁਕਰੀਆ ਅਦਾ ਕੀਤਾ ਤੇ ਆਪਣੇ ਮੰਤਰਾਲੇ ਦੀਆਂ ਉਪਲਬਧੀਆਂ ਦਾ ਜ਼ਿਕਰ ਕੀਤਾ।

🔔 ਅਮਰੀਕਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!