|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਕੈਨੇਡਾ

ਕੈਨੇਡਾ ਦੀ ਨਾਗਰਿਕਤਾ ਵਿਵਾਦ ਨੂੰ ਲੈ ਕੇ ਅਕਸ਼ੇ ਦੇ ਹੱਕ 'ਚ ਆਏ ਅਨੁਪਮ ਖੇਰ

ਓਂਟਾਰੀਓ (ਵਿਕਰਮ ਸਹਿਜਪਾਲ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ 'ਨਾਨ ਪਾਲਿਟੀਕਲ ਇੰਟਰਵਿਉ' ਲੈਣ ਤੋਂ ਕੁਝ ਦਿਨਾਂ ਬਾਅਦ ਕੈਨੇਡਾ ਦੀ ਨਾਗਰਿਕਤਾ ਨੂੰ ਲੈ ਕੇ ਵਿਰੋਧੀਆਂ ਦੇ ਨਿਸ਼ਾਨੇ 'ਤੇ ਚੱਲ ਰਹੇ ਅਕਸ਼ੇ ਕੁਮਾਰ ਦੇ ਹੱਕ 'ਚ ਹੁਣ ਬਾਲੀਵੁੱਡ ਅਦਾਕਾਰ ਅਨੁਪਮ ਖੇਰ ਆ ਗਏ ਹਨ। ਅਕਸ਼ੇ ਵੱਲੋਂ ਹਾਲ ਹੀ 'ਚ ਇਸ ਵਿਵਾਦ 'ਚ ਆਪਣਾ ਪੱਖ ਰੱਖਣ ਬਾਰੇ ਕੀਤੇ ਟਵੀਟ ਦਾ ਜ਼ਿਕਰ ਕਰਦਿਆਂ, ਖ

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਓਂਟਾਰੀਓ (ਵਿਕਰਮ ਸਹਿਜਪਾਲ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ 'ਨਾਨ ਪਾਲਿਟੀਕਲ ਇੰਟਰਵਿਉ' ਲੈਣ ਤੋਂ ਕੁਝ ਦਿਨਾਂ ਬਾਅਦ ਕੈਨੇਡਾ ਦੀ ਨਾਗਰਿਕਤਾ ਨੂੰ ਲੈ ਕੇ ਵਿਰੋਧੀਆਂ ਦੇ ਨਿਸ਼ਾਨੇ 'ਤੇ ਚੱਲ ਰਹੇ ਅਕਸ਼ੇ ਕੁਮਾਰ ਦੇ ਹੱਕ 'ਚ ਹੁਣ ਬਾਲੀਵੁੱਡ ਅਦਾਕਾਰ ਅਨੁਪਮ ਖੇਰ ਆ ਗਏ ਹਨ। ਅਕਸ਼ੇ ਵੱਲੋਂ ਹਾਲ ਹੀ 'ਚ ਇਸ ਵਿਵਾਦ 'ਚ ਆਪਣਾ ਪੱਖ ਰੱਖਣ ਬਾਰੇ ਕੀਤੇ ਟਵੀਟ ਦਾ ਜ਼ਿਕਰ ਕਰਦਿਆਂ, ਖੇਰ ਨੇ ਅਦਾਕਾਰ ਨੂੰ ਮੁਲਕ ਪ੍ਰਤੀ ਵਫਾਦਾਰੀ ਦਾ ਸਪਸ਼ਟੀਕਰਨ ਨਾ ਦੇਣ ਦੀ ਅਪੀਲ ਕੀਤੀ ਹੈ।

ਸੰਬੰਧਿਤ ਖ਼ਬਰਾਂ

ਅਨੁਪਮ ਖੇਰ ਨੇ ਟਵੀਟ ਕੀਤਾ, "ਪਿਆਰੇ ਅਕਸ਼ੇ ਕੁਮਾਰ, ਤੁਹਾਡੇ ਵੱਲੋਂ ਮੁਲਕ ਪ੍ਰਤੀ ਵਫਾਦਾਰੀ ਦਾ ਕੁਝ ਲੋਕਾਂ ਨੂੰ ਸਪਸ਼ਟੀਕਰਨ ਦੇਣ ਬਾਰੇ ਪੜ੍ਹ ਰਿਹਾ ਸਾਂ। ਇੰਝ ਨਾ ਕਰੋ, ਉਨ੍ਹਾਂ ਦਾ ਅਸਲ ਕੰਮ ਤੁਹਾਡੇ ਤੇ ਮੇਰੇ ਜਿਹੇ ਲੋਕਾਂ ਨੂੰ ਭਾਰਤ ਦੇ ਹੱਕ 'ਚ ਬੋਲਣ 'ਤੇ ਰੱਖਿਅਕ ਮਹਿਸੂਸ ਕਰਵਾਉਣਾ ਹੈ। ਤੁਸੀ ਕਰਮੱਠ ਹੋ। ਤੁਹਾਨੂੰ ਕਿਸੇ ਨੂੰ ਸਫਾਈ ਦੇਣ ਦਾ ਲੋੜ ਨਹੀਂ ਹੈ।"ਮੁੰਬਈ 'ਚ ਵੋਟਿੰਗ ਵਾਲੇ ਦਿਨ ਜਦੋਂ ਟਵਿੰਕਲ ਖੰਨਾ ਨੇ ਵੋਟ ਪਾਈ ਪਰ ਅਕਸ਼ੇ ਨੇ ਨਹੀਂ ਤਾਂ ਵਿਵਾਦ ਪੈਦਾ ਹੋ ਗਿਆ, ਜਿਸ ਮਗਰੋਂ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਟਾਰਗੇਟ ਕੀਤਾ ਜਾਣ ਲੱਗਾ। ਜਿਸ 'ਤੇ ਅਕਸ਼ੇ ਨੇ ਇਸ ਹਫਤੇ ਦੀ ਸ਼ੁਰੂਆਤ 'ਚ ਹੀ ਟਵੀਟ ਕਰਕੇ ਸਫਾਈ ਦਿੱਤੀ ਸੀ।

🔔 ਕੈਨੇਡਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!