ਕਪੂਰਥਲਾ (ਇੰਦਰਜੀਤ ਸਿੰਘ ਚਾਹਲ) : ਸਥਾਨਕ ਹਿੰਦੂ ਕੰਨਿਆ ਕਾਲਜ ਵਿੱਚ ਕਾਲਜ ਸਥਾਪਨਾ ਦੇ 50ਵੇਂ ਵਰੇ ਨੂੰ ਸਮਰਪਿਤ ਸਵਰਣਿਮ ਉਮੰਗ 2018 ਇੰਟਰ ਕਾਲਜ ਮੈਗਾ ਫੈਸਟ ਕਰਵਾਇਆ ਗਿਆ ਜਿਸ ਵਿੱਚ 27 ਕਾਲਜਾਂ ਦੇ 500 ਤੋਂ ਵੀ ਵੱਧ ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਮੈਗਾ ਫੈਸਟ ਵਿੱਚ ਪ੍ਰਿੰਸੀਪਲ ਸੈਨਿਕ ਸਕੂਲ ਕਰਨਲ ਵਿਕਾਸ ਮੋਹਨ ਬਤੌਰ ਮੁਖ ਮਹਿਮਾਨ ਅਤੇ ਦੈਨਿਕ ਜਾਗਰਣ ਦੇ ਰੈਜੀਡੈਂਟ ਐਡਿਟਰ ਅਮਿਤ ਸ਼ਰਮਾਂ ਬਤੌਰ ਵਿਸ਼ੇਸ਼ ਸਨਮਾਨਿਤ ਮਹਿਮਾਨ ਸ਼ਾਮਿਲ ਹੋਏ।ਆਪਣੇ ਸੰਬੋਧਨ ਵਿੱਚ ਕਰਨਲ ਵਿਕਾਸ ਮੋਹਨ ਨੇ ਵਿਦਿਆਰਥੀਆਂ ਨੂੰ ਆਪਣੀ ਪ੍ਰਤਿਭਾ ਪਹਿਚਾਨਣ ਅਤੇ ਦੇਸ਼ ਵਿੱਚ ਰਹਿ ਕੇ ਹੀ ਸਿਸਟਮ ਨੂੰ ਸੁਧਾਰਣ ਦੀ ਅਪੀਲ ਕੀਤੀ।ਉਹਨਾਂ ਕਿਹਾ ਕਿ ਜਿੰਨੀ ਮਿਹਨਤ ਤੁਸੀਂ ਲੋਗ ਵਿਦੇਸ਼ ਜਾ ਕੇ ਕਰਦੇ ਹੋ ਇੱਥੇ ਰਹਿ ਕੇ ਕਰੋ ਤੇ ਇੱਥੇ ਹੀ ਸੱਭ ਕੁਝ ਪਾ ਸਕਦੇ ਹੋ।ਇਸ ਮੌਕੇ ਸ਼੍ਰੀ ਅਮਿਤ ਸ਼ਰਮਾਂ ਨੇ ਕਾਲਜ ਦੇ 50 ਸਾਲ ਪੂਰੇ ਹੋਣ ਤੇ ਕਾਲਜ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇੰਨਾ ਲੰਬਾ ਸਮਾਂ ਪੂਰਾ ਕਰਨਾ ਇਕ ਵੱਡੀ ਉਪਲਭਧੀ ਹੈ। ਉਹਨਾਂ ਵਿਦਿਆਰਥੀਆਂ ਨੂੰ ਆਪਣਾ ਲਕਸ਼ ਨਿਰਧਾਰਿਤ ਕਰ ਕੇ ਅੱਗੇ ਵੱਧਣ ਲਈ ਅਪੀਲ ਵੀ ਕੀਤੀ।
ਪਿੰਰਸੀਪਲ ਡਾ. ਅਰਚਨਾ ਗਰਗ ਨੇ ਮੁੱਖ ਮਹਿਮਾਨਾਂ ਦਾ ਸੁਆਗਤ ਕੀਤਾ ਅਤੇ ਉਹਨਾਂ ਨੂੰ ਕਾਲਜ ਦੀਆਂ ਉਪਲਭਦਿਆਂ ਬਾਰੇ ਜਾਣਕਾਰੀ ਦਿੱਤੀ।ਇਸ ਅਵਸਰ ਤੇ ਇੱਕ ਪੁਸਤਕ ਮੇਲੇ ਦਾ ਆਯੋਜਨ ਵੀ ਕੀਤਾ ਗਿਆ ਜਿਸ ਵਿੱਚ ਕਿਤਾਬਾਂ ਨੂੰ ਖਰੀਦਣ ਲਈ ਵਿਦਿਆਰਥੀਆਂ ਵਿੱਚ ਕਾਫੀ ਉਤਸਾਹ ਵੇਖਿਆ ਗਿਆ।ਇਸ ਮੈਗਾ ਫੈਸਟ ਦੀ ਚੈਪਿੰਅਨਸ਼ਿਪ ਟਰਾਫੀ ਏਪੀਜੇ ਕਾਲਜ ਆਫ ਫਾਈਮ ਆਰਟਸ ਨੇ ਜਿੱਤੀ। ਇਸ ਮੌਕੇ 13 ਮੁਕਾਬਲੇ ਆਫ ਸਟੇਜ ਅਤੇ 8 ਮੁਕਾਬਲੇ ਆਨ-ਸਟੇਜ ਕਰਵਾਏ ਗਏ ਜਿਸ ਵਿੱਚ ਵਿਦਿਆਰਥੀਆਂ ਨੇ ਹੁੰੰਮ-ਹੁੰਮਾ ਕੇ ਭਾਗ ਲਿਆ।ਇਸ ਇੰਟਰ ਕਾਲਜ ਮੁਕਾਬਲੇ ਵਿੱਚ ਜਜਾਂ ਦੀ ਭੂਮਿਕਾ ਪ੍ਰੋ ਕੁਲਵੰਤ ਔਜਲਾ, ਪ੍ਰੋ ਵਿਮਲ ਸੇਠੀ, ਪ੍ਰੋ ਸੁਖਵਿੰਦਰ ਸਾਗਰ, ਪ੍ਰੋ ਮਨਜੀਤ ਪੱਡਾ, ਡਾ. ਸੁਸ਼ਮਾ ਪਮਨੇਜਾ, ਸ਼੍ਰੀਮਤੀ ਗੀਤਾ ਘਈ, ਸ਼੍ਰੀਮਤੀ ਏਕਤਾ ਆਹੁਜਾ, ਸ਼੍ਰੀਮਤੀ ਨੇਹਾ, ਸ਼੍ਰੀ ਇਸ਼ਪਿੰਦਰ ਸਿੰਘ, ਸ਼੍ਰੀ ਗੁਰਪ੍ਰੀਤ ਸਿੰਘ ਪਰਮਾਰ, ਸ਼੍ਰੀ ਕਰਣ ਜਗੋਤਾ ਅਤੇ ਸ਼੍ਰੀ ਹਰੀਸ਼ ਵਰਮਾ ਨੇ ਨਿਭਾਈ।
ਮੰਚ ਦਾ ਸੰਚਾਲਨ ਸ਼੍ਰੀਮਤੀ ਅਮਨ ਜਯੋਤੀ, ਸ਼੍ਰੀਮਤੀ ਅਨੁਪਮ ਸਭਰਵਾਲ ਅਤੇ ਸ਼੍ਰੀਮਤੀ ਰੇਣੂ ਸੋਨੀ ਨੇ ਨਿਭਾਈ।ਇਸ ਮੌਕੇ ਕਾਲਜ ਪ੍ਰਬੰਧਕੀ ਕਮੇਟੀ ਦੇ ਮੈਨੇਜਰ ਸ਼੍ਰੀ ਅਸ਼ਵਨੀ ਅਗੱਰਵਾਲ, ਸ਼੍ਰੀ ਨਰੋਤੱਮ ਦੇਵ ਰੱਤੀ, ਸ਼੍ਰੀਮਤੀ ਅਨਿਤਾ ਅਗੱਰਵਾਲ, ਸ਼੍ਰੀ ਬਿਕਰਮਜੀਤ ਬਿੱਕੀ ਅਤੇ ਹੋਰ ਕਈ ਪਤਵੰਤੇ ਸੱਜਣ ਹਾਜਰ ਸਨ।ਈਨਾਮਾਂ ਦੀ ਵੰਡ ਕਾਲਜ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਸ਼੍ਰੀ ਤਿਲਕ ਰਾਜ ਅੱਗਰਵਾਲ ਨੇ ਕੀਤੀ। ਉਹਨਾਂ ਨੇ ਇਸ ਫੰਕਸ਼ਨ ਦੇ ਸਫਲ ਆਯੋਜਨ ਲਈ ਕੋਆਰਡੀਨੇਟਿੰਗ ਟੀਮ ਦੇ ਤਿੰਨੇ ਮੈਂਬਰਾਂ, ਪ੍ਰੋ ਜਸਵੰਤ ਕੌਰ, ਡਾ. ਕੁਲਵਿੰਦਰ ਕੌਰ ਅਤੇ ਸ਼੍ਰੀ ਸੰਜੀਵ ਭੱਲਾ, ਅਤੇ ਪੂਰੇ ਕਾਲਜ ਸਟਾਫ ਨੂੰ ਵਧਾਈ ਦਿੱਤੀ
ਵਿਜੇਤਾਵਾਂ ਦੇ ਨਾਮ ਹੇਠਾ ਲਿਖੇ ਅਨੁਸਾਰ ਰਹੇ
ਲੋਗੋ ਡਿਜਾਇਨਿੰਗ : ਏਪੀਜੇ ਕਾਲਜ ਆਫ ਫਾਈਨ ਆਰਟਸ, ਜਲੰੰਧਰ
ਵੈਬਸਾਈਟ ਡਿਵੈਲਪਮੈਂਟ : ਹਿੰਦੂ ਕੰਨਿਆ ਕਾਲਜ ਕਪੂਰਥਲਾ
ਇੰਨੋਵੇਟਿਵ ਡਰੈਸ : ਕੇਐਮਵੀ ਜਲੰਧਰ
ਪਾਰਟੀ ਮੇਕਅਪ ਵਿਦ ਹੇਅਰ ਸਟਾਈਲ : ਏਪੀਜੇ ਕਾਲਜ ਆਫ ਫਾਈਨ ਆਰਟਸ ਜਲੰਧਰ
ਕਾਰਟੂਨਿੰਗ : ਏਪੀਜੇ ਕਾਲਜ ਆਫ ਫਾਈਨ ਆਰਟਸ ਜਲੰਧਰ ਬੈਸਟ
ਆਉਟ ਆਫ ਵੇਸਟ : ਸੇਂਟ ਸੋਲਜਰ ਕਾਲਜ, ਬਸਤੀ ਦਾਨਿਸ਼ਮੰਦਾ, ਜਲੰਧਰ
ਪੋਸਟਰ ਮੇਕਿੰਗ : ਏਪੀਜੇ ਕਾਲਜ ਆਫ ਫਾਈਨ ਆਰਟਸ ਜਲੰਧਰ
ਕਰੀਏਟਿਵ ਲੈਂਡਸਕੇਪ : ਏਪੀਜੇ ਕਾਲਜ ਆਫ ਫਾਈਨ ਆਰਟਸ ਜਲੰਧਰ
ਸੰਬੰਧਿਤ ਖ਼ਬਰਾਂ
ਕੋਲਾਜ ਮੇਕਿੰਗ : ਗੁਰੂ ਨਾਨਕ ਕਾਲਜ ਆਫ ਐਜੁਕੇਸ਼ਨ, ਕਪੂਰਥਲਾ
ਫੇਸ ਪੇਂਟ : ਕੇਐਮਵੀ ਜਲੰਧਰ
ਸਟੋਰੀ ਰਾਇਟਿੰਗ ਇਨ ਇੰਗਲਿਸ਼ : ਜੀਐਨਡੀਯੂ ਰੀਜਿਨਲ ਕਾਲਜ ਲੱਧੇਵਾਲੀ
ਨਿਬੰਧ ਲੇਖਣ : ਮਾਤਾ ਗੁਜਰੀ ਕਾਲਜ, ਕਰਤਾਰਪੁਰ
ਓਲਡ ਪੰਜਾਬੀ ਸੌਂਗ : ਹਿੰਦੂ ਕੰਨਿਆ ਕਾਲਜ, ਕਪੂਰਥਲਾ
ਬਿਜਨੈਸ ਟਾਈਕਾਨ : ਕੇਐਮਵੀ ਜਲੰਧਰ
ਕੁਇਜ : ਦੋਆਬਾ ਕਾਲਜ ਜਲੰਧਰ
ਮਿਮਿਕਰੀ : ਰਾਮਗੜੀਆ ਐਜੁਕੇਸ਼ਨ ਕਾਲਜ ਫਗਵਾੜਾ
ਐਡ ਮੈਡ ਸ਼ੋ : ਸੀਟੀ ਇੰਸਟੀਚਿਊਟ, ਸ਼ਾਹਪੁਰ ਕੈਂਪਸ, ਜਲੰਧਰ
ਕੋਰਿਓਗ੍ਰਾਫੀ : ਹਿੰਦੂ ਕੰਨਿਆ ਕਾਲਜ, ਕਪੂਰਥਲਾ
ਡਿਬੇਟ : ਮਾਤਾ ਗੁਜਰੀ ਕਾਲਜ, ਕਰਤਾਰਪੁਰ
ਬਿਜਨੈਸ ਪਲੈਨ : ਏਪੀਜੇ ਕਾਲਜ ਆਫ ਫਾਈਨ ਆਰਟਸ ਜਲੰਧਰ
ਡੀਬੱਗਿੰਗ : ਏਪੀਜੇ ਇੰਸਟੀਚਿਊਟ ਆਫ ਮੈਨੇਜਮੈਂਟ, ਟੈਕਨੀਕਲ ਕੈਂਪਸ, ਜਲੰਧਰ



