|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਬਿਜ਼ਨਸ

Apple ਨੂੰ ਆਈਫੋਨ ਨਾਲ ਚਾਰਜਰ ਨਾ ਦੇਣਾ ਪਿਆ ਮਹਿੰਗਾ, ਲੱਗਾ ਮੋਟਾ ਜੁਰਮਾਨਾ

ਵੈੱਬ ਡੈਸਕ (ਦੇਵ ਇੰਦਰਜੀਤ) : ਫੋਨ ਨਿਰਮਾਤਾ ਕੰਪਨੀ Apple ਨੂੰ ਆਪਣੇ ਆਈਫੋਨ 12 ਸੀਰੀਜ਼ ਦੇ ਸਮਾਰਟਫੋਨ ਨਾਲ ਚਾਰਜਰ ਨਾ ਦੇਣਾ ਭਾਰੀ ਪੈ ਗਿਆ ਹੈ। ਇੱਕ ਰਿਪੋਰਟ ਦੇ ਅਨੁਸਾਰ ਬ੍ਰਾਜ਼ੀਲ ਦੀ ਖਪਤਕਾਰ ਸੁਰੱਖਿਆ ਏਜੰਸੀ Procon-SP ਨੇ Apple ਨੂੰ ਇਸਦੇ ਲਈ 2 ਮਿਲੀਅਨ ਡਾਲਰ (ਲਗਭਗ 14 ਕਰੋੜ ਰੁਪਏ) ਜੁਰਮਾਨਾ ਲਗਾਇਆ ਹੈ। ਬ੍ਰਾਜ਼ੀਲ ਦੀ ਏਜੰਸੀ ਨੇ ਗੁੰਮਰਾਹਕੁੰਨ ਇਸ਼ਤਿਹਾਰਾ

NRI Post Desk · 2075 ਦਿਨ ਪਹਿਲਾਂ · ਅੱਪਡੇਟ 2075 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
Apple ਨੂੰ ਆਈਫੋਨ ਨਾਲ ਚਾਰਜਰ ਨਾ ਦੇਣਾ ਪਿਆ ਮਹਿੰਗਾ, ਲੱਗਾ ਮੋਟਾ ਜੁਰਮਾਨਾ
📷 NRI Post Desk

ਵੈੱਬ ਡੈਸਕ (ਦੇਵ ਇੰਦਰਜੀਤ) : ਫੋਨ ਨਿਰਮਾਤਾ ਕੰਪਨੀ Apple ਨੂੰ ਆਪਣੇ ਆਈਫੋਨ 12 ਸੀਰੀਜ਼ ਦੇ ਸਮਾਰਟਫੋਨ ਨਾਲ ਚਾਰਜਰ ਨਾ ਦੇਣਾ ਭਾਰੀ ਪੈ ਗਿਆ ਹੈ। ਇੱਕ ਰਿਪੋਰਟ ਦੇ ਅਨੁਸਾਰ ਬ੍ਰਾਜ਼ੀਲ ਦੀ ਖਪਤਕਾਰ ਸੁਰੱਖਿਆ ਏਜੰਸੀ Procon-SP ਨੇ Apple ਨੂੰ ਇਸਦੇ ਲਈ 2 ਮਿਲੀਅਨ ਡਾਲਰ (ਲਗਭਗ 14 ਕਰੋੜ ਰੁਪਏ) ਜੁਰਮਾਨਾ ਲਗਾਇਆ ਹੈ। ਬ੍ਰਾਜ਼ੀਲ ਦੀ ਏਜੰਸੀ ਨੇ ਗੁੰਮਰਾਹਕੁੰਨ ਇਸ਼ਤਿਹਾਰਾਂ, ਬਿਨ੍ਹਾਂ ਚਾਰਜਰ ਤੋਂ ਡਿਵਾਈਸਾਂ ਵੇਚਣ ਅਤੇ ਗਲਤ ਨਿਯਮਾਂ ਨੂੰ ਜੁਰਮਾਨੇ ਦਾ ਕਾਰਨ ਦੱਸਿਆ ਹੈ।

ਸੰਬੰਧਿਤ ਖ਼ਬਰਾਂ

Procon-SP ਨੇ ਇਹ ਵੀ ਦੱਸਿਆ ਹੈ ਕਿ ਐਪਲ ਦੇ ਇਸ ਕਦਮ ਨਾਲ ਵਾਤਾਵਰਣ ਨੂੰ ਕੋਈ ਫਾਇਦਾ ਨਹੀਂ ਹੁੰਦਾ ਦਿਖਾਈ ਦਿੰਦਾ। ਦੱਸ ਦੇਈਏ ਕਿ Apple ਨੇ ਪਿਛਲੇ ਸਾਲ ਅਕਤੂਬਰ ਵਿੱਚ ਆਈਫੋਨ 12 ਸੀਰੀਜ਼ ਨੂੰ ਲਾਂਚ ਕੀਤਾ ਸੀ। ਕੰਪਨੀ ਨੇ ਉਸ ਸਮੇਂ ਪੂਰੀ ਦੁਨੀਆ ਦੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਸੀ, ਜਦੋਂ ਬਾਕਸ ਨਾਲ ਚਾਰਜਰ ਨਾ ਦੇਣ ਦੀ ਗੱਲ ਕਹੀ ਗਈ ਸੀ। ਹਾਲਾਂਕਿ, ਕੰਪਨੀ ਨੇ ਇਸਦੇ ਪਿੱਛੇ ਇੱਕ ਮਹੱਤਵਪੂਰਣ ਕਾਰਨ ਵੀ ਦੱਸਿਆ ਸੀ।

ਐਪਲ ਨੇ ਕਹਿਣਾ ਸੀ ਕਿ ਚਾਰਜਰ ਨਾ ਦੇ ਕੇ ਕੰਪਨੀ ਈ-ਵੇਸਟ (ਇਲੈਕਟ੍ਰਾਨਿਕ ਕੂੜਾ-ਕਰਕੱਟ) ਦੀ ਸਮੱਸਿਆ ਨੂੰ ਘਟਾ ਰਹੀ ਹੈ, ਜਿਸ ਨਾਲ ਵਾਤਾਵਰਣ ਨੂੰ ਲਾਭ ਮਿਲੇਗਾ । ਐਪਲ ਤੋਂ ਬਾਅਦ ਸੈਮਸੰਗ ਨੇ ਵੀ ਇਸ ਤਰਕੀਬ ਨੂੰ ਅਪਣਾਇਆ ਹੈ।

🔔 ਬਿਜ਼ਨਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!