|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਆੜ੍ਹਤੀ ਐਸੋਸੀਏਸ਼ਨ ਫਗਵਾੜਾ ਦਾ ਫ਼ੈਸਲਾ 10 ਅਪ੍ਰੈਲ ਤੱਕ ਰੱਖਾਂਗੇ ਮੰਡੀ ਬੰਦ

ਫਗਵਾੜਾ (ਰੁਪਿੰਦਰ ਕੌਰ) : ਆੜ੍ਹਤੀ ਅਤੇ ਕੇਂਦਰ ਵਿਚਕਾਰ ਸਿੱਧੀ ਪੇਮੈਂਟ ਦੇ ਰੇੜਕੇ ਨੂੰ ਲੈ ਕੇ ਆੜ੍ਹਤੀ ਮੰਡੀਆਂ ਬੰਦ ਕਰ ਕਣਕ ਦੀ ਖ਼ਰੀਦ ਦੇ ਬਾਈਕਾਟ ਤੇ ਵਿਚਾਰ ਕਰ ਰਹੇ ਹਨ। ਇਸ ਨੂੰ ਲੈ ਕੇ ਫਗਵਾੜਾ ਆੜ੍ਹਤੀ ਐਸੋਸੀਏਸ਼ਨ ਫਗਵਾੜਾ ਦੀ ਇੱਕ ਮੀਟਿੰਗ ਪ੍ਰਧਾਨ ਨਰੇਸ਼ ਭਾਰਦਵਾਜ ਦੀ ਅਗਵਾਈ ਵਿਚ ਮਾਰਕੀਟ ਕਮੇਟੀ ਦਫ਼ਤਰ ਵਿਚ ਹੋਈ। ਮੀਟਿੰਗ ਵਿਚ ਪ੍ਰਧਾਨ ਨਰੇਸ਼ ਭਾਰਦਵਾਜ ਨੇ ਦੱਸਿਆ ਕ

NRI Post Desk · 2058 ਦਿਨ ਪਹਿਲਾਂ · ਅੱਪਡੇਟ 2058 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਆੜ੍ਹਤੀ ਐਸੋਸੀਏਸ਼ਨ ਫਗਵਾੜਾ ਦਾ ਫ਼ੈਸਲਾ 10 ਅਪ੍ਰੈਲ ਤੱਕ ਰੱਖਾਂਗੇ ਮੰਡੀ ਬੰਦ
📷 NRI Post Desk

ਫਗਵਾੜਾ (ਰੁਪਿੰਦਰ ਕੌਰ) : ਆੜ੍ਹਤੀ ਅਤੇ ਕੇਂਦਰ ਵਿਚਕਾਰ ਸਿੱਧੀ ਪੇਮੈਂਟ ਦੇ ਰੇੜਕੇ ਨੂੰ ਲੈ ਕੇ ਆੜ੍ਹਤੀ ਮੰਡੀਆਂ ਬੰਦ ਕਰ ਕਣਕ ਦੀ ਖ਼ਰੀਦ ਦੇ ਬਾਈਕਾਟ ਤੇ ਵਿਚਾਰ ਕਰ ਰਹੇ ਹਨ। ਇਸ ਨੂੰ ਲੈ ਕੇ ਫਗਵਾੜਾ ਆੜ੍ਹਤੀ ਐਸੋਸੀਏਸ਼ਨ ਫਗਵਾੜਾ ਦੀ ਇੱਕ ਮੀਟਿੰਗ ਪ੍ਰਧਾਨ ਨਰੇਸ਼ ਭਾਰਦਵਾਜ ਦੀ ਅਗਵਾਈ ਵਿਚ ਮਾਰਕੀਟ ਕਮੇਟੀ ਦਫ਼ਤਰ ਵਿਚ ਹੋਈ। ਮੀਟਿੰਗ ਵਿਚ ਪ੍ਰਧਾਨ ਨਰੇਸ਼ ਭਾਰਦਵਾਜ ਨੇ ਦੱਸਿਆ ਕਿ ਫ਼ਸਲ ਖ਼ਰੀਦ ਦੀ ਸਿੱਧੀ ਪੇਮੈਂਟ ਜ਼ਮੀਨ ਦੇ ਮਾਲਕ ਦੇ ਖਾਤੇ ਵਿਚ ਪਾਉਣ ਅਤੇ ਹੋਰ ਨਵੀਆਂ ਸ਼ਰਤਾਂ ਸੰਬੰਧੀ ਤਮਾਮ ਕੋਸ਼ਿਸ਼ਾਂ ਦੇ ਬਾਵਜੂਦ ਕੇਂਦਰ ਸਰਕਾਰ ਵੱਲੋਂ ਕੋਈ ਹੱਲ ਨਹੀਂ ਕੀਤਾ ਜਾ ਰਿਹਾ ਹੈ। ਜਿਸ ਦਾ ਅਸਰ ਕਣਕ ਦੀ ਖ਼ਰੀਦ ਤੇ ਪੈ ਸਕਦਾ ਹੈ।

ਸੰਬੰਧਿਤ ਖ਼ਬਰਾਂ

ਉਨ੍ਹਾਂ ਦੱਸਿਆ ਕਿ ਫ਼ਿਲਹਾਲ 10 ਅਪ੍ਰੈਲ ਤੱਕ ਮੰਡੀਆਂ ਬੰਦ ਰੱਖੀਆਂ ਜਾ ਰਹਿਆਂ ਹਨ। ਕਿਉਂਕਿ ਕੇਂਦਰ ਨਾਲ ਗੱਲਬਾਤ ਕੀਤੀ ਜਾ ਰਹੀ ਹੈ,ਜੋ ਕੋਈ ਹੱਲ ਨਾ ਨਿਕਲਿਆ ਤਾਂ ਮੰਡੀਆਂ ਵਿਚ ਖ਼ਰੀਦ ਦਾ ਬਾਈਕਾਟ ਕਰਨ ਲਈ ਆੜ੍ਹਤੀ ਮਜਬੂਰ ਹੋਣਗੇ। ਸਮੂਹ ਆੜ੍ਹਤੀਆਂ ਨੇ ਇਸ ਨਾਲ ਸਹਿਮਤੀ ਜਤਾਉਂਦੇ ਕਿਹਾ ਕਿ ਕੇਂਦਰ ਸਦੀਆਂ ਪੁਰਾਣੇ ਆੜ੍ਹਤੀ ਕਿਸਾਨ ਵਿਚਕਾਰ ਚਲੇ ਆ ਰਹੇ ਰਿਸ਼ਤੇ ਨੂੰ ਖ਼ਤਮ ਕਰ ਮੰਡੀਆਂ ਦੇ ਨਿੱਜੀਕਰਨ ਦੇ ਰਾਹ ਤੇ ਚੱਲ ਪਈ ਹੈ। ਜਿਸ ਦਾ ਵਿਰੋਧ ਕੀਤਾ ਜਾਵੇਗਾ।

ਸਮੂਹ ਆੜ੍ਹਤੀਆਂ ਨੇ ਕਿਸਾਨ ਭਰਾਵਾਂ ਨੂੰ ਅਪੀਲ ਕੀਤੀ ਕਿ 10 ਅਪ੍ਰੈਲ ਤਕ ਹਾਲੇ ਕਣਕ ਦੀ ਵਾਢੀ ਨਾ ਕਰਨ ਅਤੇ ਉਸ ਤੋਂ ਬਾਅਦ ਜੋ ਕਈ ਫ਼ੈਸਲਾ ਹੁੰਦਾ ਤਾਂ ਸੂਚਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇ ਕਿਸੇ ਕਿਸਾਨ ਨੂੰ ਮਜਬੂਰੀ 'ਚ ਫ਼ਸਲ ਦੀ ਵਾਢੀ ਕਰਨੀ ਪੈਂਦੀ ਹੈ ਤਾਂ ਉਸ ਨੂੰ ਫ਼ਿਲਹਾਲ ਮੰਡੀ ਵਿਚ ਨਾ ਲਿਆਵੇ ,ਕਿਉਂਕਿ ਮੰਡੀ ਵਿਚ ਉਤਰਾਈ ਹੋ ਸਕਦੀ ਹੈ,ਬਾਕੀ ਕੋਈ ਕੰਮ ਨਹੀਂ ਕੀਤਾ ਜਾਵੇਗਾ। ਇਸ ਤੋਂ ਚੰਗਾ ਹੈ ਕਿ ਕੋਈ ਫ਼ੈਸਲਾ ਹੋਣ ਤੱਕ ਫ਼ਸਲ ਹਾਲੇ ਘਰ ਵਿਚ ਹੀ ਰੱਖੀ ਜਾਵੇ ਅਤੇ 10 ਦੇ ਫ਼ੈਸਲੇ ਦਾ ਇੰਤਜ਼ਾਰ ਕੀਤਾ ਜਾਵੇ। ਪ੍ਰਧਾਨ ਨਰੇਸ਼ ਭਾਰਦਵਾਜ ਨੇ ਕਿਹਾ ਸਾਂ ਨੂੰ ਇਸ ਕੰਮ ਲਈ ਖੇਦ ਹੈ ਪਰ ਮਜਬੂਰੀ ਹੈ ਕਿ ਕੇਂਦਰ ਸਰਕਾਰ ਆਪਣੇ ਨਾਦਰਸ਼ਾਹੀ ਆਦੇਸ਼ਾਂ ਨੂੰ ਵਾਪਸ ਲੈਣ ਨੂੰ ਨਹੀ ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!