|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਕਈ ਗਿਰੋਹਾਂ ਦੇ ਸਰਗਨਾ ਤੇ ਰਾਮਾ ਮੰਡੀ 'ਚ ਹੋਏ ਡੋਨਾ ਕਤਲ ਕੇਸ 'ਚ ਲੋੜੀਂਦੇ ਅਰਜੁਨ ਸਹਿਗਲ ਪਿਸਟਲ ਤੇ ਰੌਂਦ ਸਮੇਤ ਗਿ੍ਫਤਾਰ

ਜਲੰਧਰ (ਇੰਦਰਜੀਤ ਸਿੰਘ) : ਸੀਆਈਏ ਸਟਾਫ ਦਿਹਾਤ ਤੇ ਥਾਣਾ ਕਰਤਾਰਪੁਰ ਦੀ ਪੁਲਿਸ ਦੀ ਸਾਂਝੀ ਨਾਕੇਬੰਦੀ ਦੌਰਾਨ ਕਈ ਗਿਰੋਹਾਂ ਦੇ ਸਰਗਨਾ ਤੇ ਰਾਮਾ ਮੰਡੀ 'ਚ ਹੋਏ ਡੋਨਾ ਕਤਲ ਕੇਸ 'ਚ ਲੋੜੀਂਦੇ ਅਰਜੁਨ ਸਹਿਗਲ ਨੂੰ ਪਿਸਟਲ ਤੇ ਰੌਂਦ ਸਮੇਤ ਗਿ੍ਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ।ਐੱਸਪੀ ਇਨਵੈਸਟੀਗੇਸ਼ਨ ਸਰਬਜੀਤ ਸਿੰਘ ਨੇ ਦੱਸਿਆ ਕਿ ਸੀਆਈਏ ਸਟਾਫ ਦੇ ਮੁਖੀ ਇੰਸਪੈਕਟਰ ਸਵੀ ਸ਼ਰਮ

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਜਲੰਧਰ (ਇੰਦਰਜੀਤ ਸਿੰਘ) : ਸੀਆਈਏ ਸਟਾਫ ਦਿਹਾਤ ਤੇ ਥਾਣਾ ਕਰਤਾਰਪੁਰ ਦੀ ਪੁਲਿਸ ਦੀ ਸਾਂਝੀ ਨਾਕੇਬੰਦੀ ਦੌਰਾਨ ਕਈ ਗਿਰੋਹਾਂ ਦੇ ਸਰਗਨਾ ਤੇ ਰਾਮਾ ਮੰਡੀ 'ਚ ਹੋਏ ਡੋਨਾ ਕਤਲ ਕੇਸ 'ਚ ਲੋੜੀਂਦੇ ਅਰਜੁਨ ਸਹਿਗਲ ਨੂੰ ਪਿਸਟਲ ਤੇ ਰੌਂਦ ਸਮੇਤ ਗਿ੍ਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ।ਐੱਸਪੀ ਇਨਵੈਸਟੀਗੇਸ਼ਨ ਸਰਬਜੀਤ ਸਿੰਘ ਨੇ ਦੱਸਿਆ ਕਿ ਸੀਆਈਏ ਸਟਾਫ ਦੇ ਮੁਖੀ ਇੰਸਪੈਕਟਰ ਸਵੀ ਸ਼ਰਮਾ ਦੀ ਅਗਵਾਈ ਹੇਠ ਏਐੱਸਆਈ ਹਰਪ੍ਰਰੀਤਮ ਸਿੰਘ ਤੇ ਥਾਣਾ ਕਰਤਾਰਪੁਰ ਦੀ ਪੁਲਿਸ ਨੇ ਆਦਮਪੁਰ ਅਧੀਨ ਪੈਂਦੇ ਪਿੰਡ ਮਜਾਰਾ 'ਚ ਬੱਸ ਅੱਡੇ ਕੋਲ ਨਾਕੇਬੰਦੀ ਕੀਤੀ ਹੋਈ ਸੀ ਕਿ ਇਕ ਨੌਜਵਾਨ ਪੈਦਲ ਆਉਂਦਾ ਪੁਲਿਸ ਦੇਖ ਕੇ ਘਬਰਾ ਗਿਆ ਤੇ ਪਿਛਾਂਹ ਮੁੜਨ ਲੱਗਾ।

ਸੰਬੰਧਿਤ ਖ਼ਬਰਾਂ

ਸ਼ੱਕ ਪੈਣ 'ਤੇ ਜਦ ਉਸ ਨੂੰ ਰੋਕ ਕੇ ਨਾਂ ਪੁੱਿਛਆ ਤਾਂ ਉਸ ਨੇ ਆਪਣਾ ਨਾਂ ਸਿਧਾਂਤ ਸਹਿਗਲ ਉਰਫ ਅਰਜੁਨ ਸਹਿਗਲ ਵਾਸੀ ਸੈਂਟਰਲ ਟਾਊਨ ਦੱਸਿਆ ਜਦੋਂ ਪੁਲਿਸ ਨੇ ਲਾਸ਼ੀ ਲਈ ਤਾਂ ਉਸ ਦੀ ਜੇਬ ਵਿਚੋਂ ਇਕ ਪਿਸਟਲ 9 ਐੱਮਐੱਮ ਤੇ ਪੰਜ ਰੌਦ ਬਰਾਮਦ ਹੋਏ। ਪੁਲਿਸ ਨੇ ਗਿ੍ਫ਼ਤਾਰ ਕਰ ਕੇ ਪੁੱਛਗਿੱਛ ਕੀਤੀ ਤਾਂ ਉਸ ਨੇ ਦੱਸਿਆ ਕਿ ਉਹ ਸੁੱਖੀ ਧੀਰੋਵਾਲੀਆ, ਰਵੀ ਬਲਾਚੌਰੀਆ ਤੇ ਸ਼ੇਰੂ ਆਦਮਪੁਰੀਆ ਗਿਰੋਹ ਦਾ ਸਰਗਨਾ ਹੈ। ਐੱਸਪੀ ਸਰਬਜੀਤ ਸਿੰਘ ਨੇ ਦੱਸਿਆ ਕਿ ਸਹਿਗਲ ਖ਼ਿਲਾਫ਼ ਥਾਣਾ ਨੂਰਮਹਿਲ, ਥਾਣਾ ਪਤਾਰਾ, ਡਵੀਜ਼ਨ-4, ਡਵੀਜ਼ਨ-7, ਥਾਣਾ ਆਦਮਪੁਰ, ਥਾਣਾ ਸਦਰ ਤੇ ਥਾਣਾ ਰਾਮਾ ਮੰਡੀ 'ਚ ਵੱਖ-ਵੱਖ ਧਾਰਾਵਾਂ ਤਹਿਤ ਮਾਮਲੇ ਦਰਜ ਹਨ।

ਉਨ੍ਹਾਂ ਦੱਸਿਆ ਕਿ ਰਾਮਾ ਮੰਡੀ 'ਚ ਜਿੰਮ ਦੇ ਬਾਹਰ ਡੋਨਾ ਨੂੰ ਗੋਲੀ ਮਾਰ ਕੇ ਕਤਲ ਕਰਨ ਦੇ ਮਾਮਲੇ 'ਚ ਵੀ ਅਰਜੁਨ ਸਹਿਗਲ 'ਤੇ ਥਾਣਾ ਰਾਮਾ ਮੰਡੀ 'ਚ ਮਾਮਲਾ ਦਰਜ ਹੋਇਆ ਸੀ ਤੇ ਕਈ ਮਾਮਲਿਆਂ 'ਚ ਉਹ ਭਗੌੜਾ ਵੀ ਹੈ। ਉਸ ਕੋਲੋਂ ਪੁੱਛਗਿੱਛ ਲਈ ਪੁਲਿਸ ਰਿਮਾਂਡ ਲਿਆ ਜਾਵੇਗਾ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!